ਬੰਨ੍ਹ ਨੂੰ ਪੂਰਨ ਲਈ ਲੱਗਾ ਟਰੈਕਟਰ ਹੋਇਆ ਦੋਫਾੜ, ਵਾਲ-ਵਾਲ ਬਚਿਆ ਚਾਲਕ

Wednesday, Sep 20, 2023 - 03:08 PM (IST)

ਬੰਨ੍ਹ ਨੂੰ ਪੂਰਨ ਲਈ ਲੱਗਾ ਟਰੈਕਟਰ ਹੋਇਆ ਦੋਫਾੜ, ਵਾਲ-ਵਾਲ ਬਚਿਆ ਚਾਲਕ

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ)-ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਮੰਡ ਖੇਤਰ ਦੇ ਲੋਕਾਂ ਵੱਲੋਂ ਆਪਣੇ ਤੌਰ ’ਤੇ ਹੀ ਆਰਜ਼ੀ ਬੰਨ੍ਹਾਂ ਨੂੰ ਜੋੜਨ ਲਈ ਪਿਛਲੇ 3 ਮਹੀਨਿਆਂ ਤੋਂ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ ਅਤੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਕਾਰਜ ਆਰੰਭੇ ਹੋਏ ਹਨ, ਜਿਸ ਕਾਰਨ ਮੰਗਲਵਾਰ ਅਚਾਨਕ ਪਿੰਡ ਰਾਮਪੁਰ ਗੋਰੇ ਨੇੜੇ ਜਿੱਥੇ ਆਰਜ਼ੀ ਬੰਨ੍ਹ ਨੂੰ ਵੱਡਾ ਪਾੜ ਪਿਆ ਸੀ ਅਤੇ ਸੰਤ ਸੁੱਖਾ ਸਿੰਘ ਸਰਹਾਲੀ ਵਾਲੇ ਅਤੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਭੇਜੀ ਮਸ਼ੀਨਰੀ ਨਾਲ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਸੀ, ਉੱਥੇ ਆਪਣੇ ਟਰੈਕਟਰ ਨਾਲ ਸੇਵਾ ਕਰ ਰਹੇ ਸੋਨੂੰ ਪੱਡਾ ਦਾ ਟਰੈਕਟਰ ਅਚਾਨਕ ਮਿੱਟੀ ’ਚ ਧਸ ਗਿਆ, ਜਿਸ ਨੂੰ ਬਾਹਰ ਕੱਢਣ ਲਈ ਜੇ. ਸੀ. ਬੀ. ਦੀ‌ ਮਦਦ ਲਈ ਗਈ। ਜਿਵੇਂ ਹੀ ਜੇ. ਸੀ. ਬੀ. ਨੇ ਟਰੈਕਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੋਫਾੜ ਹੋ ਗਿਆ। ਉਪਰ ਬੈਠੇ ਸੋਨੂੰ ਪੱਡਾ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

PunjabKesari

ਇਹ ਵੀ ਪੜ੍ਹੋ- ਫਿਰੋਜ਼ਪੁਰ: ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਧਾਹਾਂ ਮਾਰ ਰੋਈ ਮਾਂ

ਇਸ ਮੌਕੇ ਹਾਜ਼ਰ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਪਿੰਡ ਰਾਮਪੁਰ ਗੋਰੇ ਨੇੜੇ ਬੰਨ੍ਹ ਨੂੰ ਪੂਰਨ ਦੀ ਕਾਰ ਸੇਵਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਅਤੇ ਸੋਨੂੰ ਪੱਡਾ ਉਦੋਂ ਤੋਂ ਹੀ ਆਪਣੇ ਨਵੇਂ ਮਹਿੰਦਰਾ ਅਰਜਨ ਨਾਲ ਸੇਵਾ ਕਰ ਰਿਹਾ ਹੈ। ਸੋਨੂੰ ਪੱਡਾ ਦਾ ਘਰ ਵੀ ਪਾਣੀ ’ਚ ਡੁੱਬਾ ਪਿਆ ਅਤੇ ਫਸਲ ਵੀ ਤਬਾਹ ਹੋ ਚੁੱਕੀ ਹੈ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ, ਕੁਲਦੀਪ ਸਿੰਘ ਸਾਂਗਰਾ, ਸਰਪੰਚ ਗੁਰਮੀਤ ਸਿੰਘ ਨੇ ਇਲਾਕਾ ਨਿਵਾਸੀਆਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਗਰੀਬ ਕਿਸਾਨ ਸੋਨੂੰ ਪੱਡਾ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ।

PunjabKesari

ਉਨ੍ਹਾਂ ਕਿਹਾ ਕਿ ਸੋਨੂੰ ਪੱਡਾ ਦਾ ਮਕਾਨ ਅਤੇ ਫਸਲ ਪਹਿਲਾਂ ਹੀ ਨਸ਼ਟ ਹੋ ਗਈ ਹੈ। ਉਹ ਹੁਣ ਨਵਾਂ ਟਰੈਕਟਰ ਲੈਣ ਦੇ ਸਮਰੱਥ ਨਹੀਂ ਹੈ। ਉਨ੍ਹਾਂ ਨੇ ਇਸ ਮੌਕੇ ਐੱਨ. ਆਰ. ਆਈ. ਵੀਰਾਂ ਨੂੰ ਅਪੀਲ ਕੀਤੀ ਕਿ ਗਰੀਬ ਕਿਸਾਨ ਦੀ ਆਰਥਿਕ ਤੌਰ ’ਤੇ ਮਦਦ ਕੀਤੀ ਜਾਵੇ ਤਾਂ ਜੋ ਉਸ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੀ ਜ਼ਮੀਨ ਨਾ ਵੇਚਣੀ ਪਵੇ।

ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਅਜੇ ਹੋਰ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News