ਕਿਸਾਨੀ ਝੰਡੇ ਲਗਾ ਕੇ ਸੁਲਤਾਨਪੁਰ ਲੋਧੀ ਵਿਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

01/17/2021 1:34:03 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ )- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਰੀ ਗਿਣਤੀ ਵਿਚ ਕਿਸਾਨਾਂ ਵੱਲੋਂ ਕਿਸਾਨੀ ਝੰਡੇ ਲਗਾ ਕੇ ਵਿਸ਼ਾਲ ਟਰੈਕਟਰ-ਕਾਰ ਮਾਰਚ ਨਵੀ ਦਾਨਾ ਮੰਡੀ ਸੁਲਤਾਨਪੁਰ ਲੋਧੀ ਤੋਂ ਰਵਾਨਾ ਕੀਤਾ ਗਿਆ। ਜਿਸਨੂੰ ਤਾਲਮੇਲ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਮਾਹਲ ਪ੍ਰਧਾਨ ਪਟਵਾਰ ਯੂਨੀਅਨ, ਯਾਦਵਿੰਦਰ ਸਿੰਘ ਮਾਹਲ, ਸੁਖਜਿੰਦਰ ਸਿੰਘ, ਅਮਰੀਕ ਸਿੰਘ ਢੋਟ ਆਦਿ ਆਗੂਆਂ ਸੁਲਤਾਨਪੁਰ ਲੋਧੀ ਤੋਂ ਰਵਾਨਾ ਕੀਤਾ, ਜੋ ਕਿ ਦਾਨਾ ਮੰਡੀ ਖੈੜਾ ਦੋਨਾ ਤੋਂ ਹੁੰਦੇ ਹੋਏ ਦਾਣਾ ਮੰਡੀ ਕਪੂਰਥਲਾ ਪੁੱਜ ਕੇ ਸਮਾਪਤ ਹੋਵੇਗਾ । ਇਸ ਸਮੇਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨ ਵਿਰੋਧੀ ਰਵੱਈਏ ਦੀ ਸ਼ਖਤ ਨਿਖੇਧੀ ਕੀਤੀ ਗਈ। 

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

PunjabKesari

ਇਸ ਸਮੇਂ ਤਾਲਮੇਲ ਕਮੇਟੀ ਦੇ ਨੌਜਵਾਨ ਕਿਸਾਨ ਆਗੂ ਯਾਦਵਿੰਦਰ ਸਿੰਘ ਮਾਹਲ ਸੁਲਤਾਨਪੁਰ ਲੋਧੀ , ਹਰਸਿਮਰਨ ਜੱਜ ਕਾਹਨਾਂ, ਦੇਵ ਸਨੇਹ ਕੜਾਹਲ ਨੌ ਆਬਾਦ, ਹਰਮਨ ਝੰਡ ਬਰਿੰਦਪੁਰ, ਪਵਨ ਭਲਵਾਨ ਪਾਜੀਆਂ, ਯਾਦਵਿੰਦਰ ਮੱਲੀ ਢੁੱਢੀਆਂਵਾਲ, ਗੁਰਜੀਤ ਖੈੜਾ ਮੁਰਾਦਪੁਰ ਨੇ ਟਰੈਕਟਰ ਮਾਰਚ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਸ਼੍ਰੀ ਯਾਦਵਿੰਦਰ ਸਿੰਘ ਮਾਹਲ ਅਤੇ ਸੁਖਜਿੰਦਰ ਸਿੰਘ ਅਤੇ ਹਰ ਕਿਸਾਨ ਆਗੂਆਂ ਸੰਬੋਧਨ ਕਰਦੇ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ।  ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਵਿਚ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਲਈ ਅੱਜ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਕਿਸਾਨਾਂ ਵੱਲੋਂ ਕਿਸਾਨ ਝੰਡਿਆਂ ਦੀ ਮੰਗ ਵੱਡੀ ਮਾਤਰਾ ਚ ਕੀਤੀ ਜਾ ਰਹੀ ਹੈ, ਜਿਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਸਮੇਂ ਟਰੈਕਟਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਪਣੀਆਂ ਕਾਰਾਂ ਉਤੇ ਝੰਡੇ ਲਗਾ ਕੇ ਮਾਰਚ ਵਿਚ ਸ਼ਾਮਲ ਹੋਏ ।

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

PunjabKesari

ਮਾਰਚ ਦੌਰਾਨ ਟਰੈਕਟਰਾਂ ਦੇ ਕਿਸਾਨਾਂ ਸ਼ੰਘਰਸ਼ ਦੇ ਗੀਤ ਚੱਲ ਰਹੇ ਸਨ। ਜਿਉ ਹੀ ਸੁਲਤਾਨਪੁਰ ਲੋਧੀ ਤੋਂ ਟਰੈਕਟਰ ਅਤੇ ਕਾਰ ਮਾਰਚ ਰਵਾਨਾ ਹੋਇਆ ਤਾਂ ਇਸ ਲੰਬੇ ਕਾਫ਼ਲੇ ਨੂੰ ਵੇਖਦੇ ਹੋਏ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਅਤੇ ਐੱਸ. ਐੱਚ. ਓ. ਹਰਜੀਤ ਸਿੰਘ ਵਲੋਂ ਸਰੁੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਟਰੈਕਟਰ ਚਲਾ ਰਹੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਬਹੁਤ ਹੀ ਸਾਵਧਾਨੀ ਵਰਤਣ ਅਤੇ ਇਕ ਹੀ ਕਤਾਰ ਵਿਚ ਚੱਲਣ ਦੀ ਅਪੀਲ ਕੀਤੀ ।


shivani attri

Content Editor

Related News