ਸੜਕ ਹਾਦਸੇ ਵਿਚ ਟਰੈਕਟਰ ਚਾਲਕ ਦੀ ਹੋਈ ਮੌਤ

Friday, Apr 22, 2022 - 02:32 PM (IST)

ਸੜਕ ਹਾਦਸੇ ਵਿਚ ਟਰੈਕਟਰ ਚਾਲਕ ਦੀ ਹੋਈ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਹੁਸ਼ਿਆਰਪੁਰ ਰੋਡ ਉਤੇ ਪਿੰਡ ਨੈਨੋਵਾਲ ਵੈਦ ਨੇੜੇ ਬੀਤੀ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਟਰੈਕਟਰ ਚਾਲਕ ਦੀ ਮੌਤ ਹੋ ਗਈ। ਬੀਤੀ ਦੇਰ ਰਾਤ ਹੋਏ ਸੜਕ ਹਾਦਸੇ ਵਿਚ ਟਿੱਪਰ ਦੀ ਲਪੇਟ ਵਿਚ ਆਉਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਚਾਲਕ ਦੇ ਸ਼ਰੀਰ ਦੇ ਦੋ ਟੁਕੜੇ ਹੋ ਗਏ। ਫਿਲਹਾਲ ਟਰੈਕਟਰ ਚਾਲਕ ਦੀ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਬੁੱਲੋਵਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 


author

shivani attri

Content Editor

Related News