ਵਾਪਸ ਪਰਤੇਗੀ ਥਾਲੀ ਦੀ ਚਮਕ! 50 ਤੋਂ ਲੈ ਕੇ 100 ਰੁਪਏ ਕਿਲੋ ਵਿਕਣ ਲੱਗੇ ਟਮਾਟਰ

Tuesday, Jul 18, 2023 - 03:43 PM (IST)

ਜਲੰਧਰ (ਵਰੁਣ) : ਬੇਰੰਗ ਹੋਈ ਥਾਲੀ ਦੀ ਚਮਕ ਹੁਣ ਵਾਪਸ ਪਰਤਣੀ ਸ਼ੁਰੂ ਹੋ ਗਈ ਹੈ। ਮੰਡੀ ’ਚ ਜਿਹੜਾ ਟਮਾਟਰ 3700 ਰੁਪਏ ਕ੍ਰੇਟ (25 ਕਿਲੋ) ’ਚ ਵਿਕਿਆ, ਉਹ ਹੁਣ 2000 ਰੁਪਏ ਤਕ ਸਿਮਟ ਗਿਆ ਹੈ। ਬੈਂਗਲੁਰੂ ਦਾ ਟਮਾਟਰ ਜਿਥੇ 2000 ਰੁਪਏ ਪ੍ਰਤੀ ਕ੍ਰੇਟ ਵਿਕਿਆ, ਉਥੇ ਹੀ ਹਿਮਾਚਲ ਦਾ ਟਮਾਟਰ ਮਕਸੂਦਾਂ ਸਬਜ਼ੀ ਮੰਡੀ ’ਚ 950 ਤੋਂ ਲੈ ਕੇ 1100 ਰੁਪਏ ਤਕ ਵਿਕਿਆ। ਮੰਡੀਆਂ ’ਚ ਆੜ੍ਹਤੀਆਂ ਨੇ 50 ਰੁਪਏ ਤੋਂ ਲੈ ਕੇ 100 ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰਾਂ ਦੀ ਸੇਲ ਕੀਤੀ ਪਰ ਗਲੀਆਂ ’ਚ ਟਮਾਟਰਾਂ ਦੇ ਭਾਅ ’ਚ ਖ਼ਾਸ ਕਮੀ ਨਹੀਂ ਆਈ। ਗਲੀ-ਮੁਹੱਲਿਆਂ ’ਚ ਅਜੇ 160 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵਿਕ ਰਹੇ ਹਨ, ਜੋ ਹਿਮਾਚਲ ਦੇ ਹਨ। ਆੜ੍ਹਤੀਆਂ ਦੀ ਮੰਨੀਏ ਤਾਂ ਭਾਅ ਮਹਿੰਗੇ ਹੋਣ ਪਿੱਛੇ ਹਿਮਾਚਲ ਵਿਚ ਮੀਂਹ ਤੋਂ ਬਾਅਦ ਹੜ੍ਹ ਆਉਣ ਨਾਲ ਰਸਤੇ ਬੰਦ ਹੋਣਾ ਸਨ। ਉਦੋਂ ਵਧੇਰੇ ਸਪਲਾਈ ਹਿਮਾਚਲ ਤੋਂ ਵੀ ਆਉਂਦੀ ਸੀ ਪਰ ਅਚਾਨਕ ਜਦੋਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ ਤਾਂ ਬੈਂਗਲੁਰੂ ਦੇ ਟਮਾਟਰ ਤੋਂ ਬਾਅਦ ਮੁੰਬਈ ਦੇ ਟਮਾਟਰ ਆਉਣ ’ਤੇ ਕਾਫੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ : ਹਰਿਆਣਾ ਨੂੰ ਇੰਝ ਮਿਲ ਸਕਦੀ ਰਾਹਤ, ਇਹ ਹੈ ਹੜ੍ਹ ਦੀ ਵਜ੍ਹਾ

ਵਧੀਆ ਟਮਾਟਰ ਦਾ ਰੇਟ ਇਸ ਸਮੇਂ ਮੰਡੀ ਵਿਚ 100 ਰੁਪਏ ਪ੍ਰਤੀ ਕਿਲੋ ਹੈ, ਹਾਲਾਂਕਿ ਗਲੀ-ਮੁਹੱਲਿਆਂ ’ਚ ਅਜੇ ਰਾਹਤ ਪਹੁੰਚਣ ’ਚ ਸਮਾਂ ਲੱਗ ਸਕਦਾ ਹੈ ਅਤੇ ਇਸੇ ਕਾਰਨ ਹੁਣ ਲੋਕ ਮੰਡੀਆਂ ’ਚ ਖਰੀਦਦਾਰੀ ਕਰਨ ਪਹੁੰਚ ਰਹੇ ਹਨ।ਇਸ ਤੋਂ ਇਲਾਵਾ ਹੋਰਨਾਂ ਸਬਜ਼ੀਆਂ ’ਚ ਵੀ ਜਲਦ ਗਿਰਾਵਟ ਆਉਂਦੀ ਦਿਖਾਈ ਦੇ ਰਹੀ ਹੈ। ਆੜ੍ਹਤੀਆਂ ਨੇ ਕਿਹਾ ਕਿ ਹੁਣ ਟਮਾਟਰ ਦੇ ਰੇਟ ਹੌਲੀ-ਹੌਲੀ ਕੰਟਰੋਲ ਵਿਚ ਆ ਜਾਣਗੇ, ਜਦੋਂ ਕਿ ਹੋਰਨਾਂ ਸਬਜ਼ੀਆਂ ਦੇ ਭਾਅ ’ਚ ਵੀ ਗਿਰਾਵਟ ਆਵੇਗੀ। ਹਿਮਾਚਲ ਪ੍ਰਦੇਸ਼ ਤੋਂ ਵੀ ਸਬਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਹਾਲਾਂਕਿ ਲਸਣ ਦੇ ਭਾਅ ਘੱਟ ਹੁੰਦੇ ਦਿਖਾਈ ਨਹੀਂ ਦੇ ਰਹੇ ਪਰ ਦੇਸੀ ਖੀਰਾ ਆਉਣ ਨਾਲ ਚਾਈਨੀਜ਼ ਖੀਰੇ ਦੀ ਤਵੱਜੋ ਘੱਟ ਸਕਦੀ ਹੈ।

ਇਹ ਵੀ ਪੜ੍ਹੋ : ਕੁਦਰਤ ਨਾਲ ਛੇੜਛਾੜ ਕਰ ਕੇ ਰੋਕਿਆ ਵਹਾਅ ਤਾਂ ਹੜ੍ਹ ਨੇ ਸਭ ਕੀਤਾ ਤਬਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News