‘ਤਿਰੰਗਾ ਯਾਤਰਾ’ ਸਾਡੀ ਏਕਤਾ, ਅਖੰਡਤਾ ਤੇ ਗੌਰਵ ਦਾ ਪ੍ਰਤੀਕ : ਮਨੋਰੰਜਨ ਕਾਲੀਆ
Thursday, Aug 13, 2026 - 03:20 AM (IST)
ਜਲੰਧਰ (ਮਹੇਸ਼) - ਭਾਰਤ ਦੇ ਆਜ਼ਾਦੀ ਦਿਵਸ ਦੀ 80ਵੀਂ ਵਰ੍ਹੇਗੰਢ ਦੇ ਸਬੰਧ ਵਿਚ ਗੁਰੂ ਨਾਨਕਪੁਰਾ ਮਾਰਕੀਟ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ’ਚ ਪਾਰਟੀ ਵਰਕਰ ਅਤੇ ਇਲਾਕੇ ਦੇ ਲੋਕ ਸ਼ਾਮਲ ਹੋਏ। ਸਾਰਿਆਂ ਨੇ ਆਪਣੇ ਹੱਥਾਂ ਵਿਚ ਤਿਰੰਗਾ ਫੜਿਆ ਹੋਇਆ ਸੀ ਅਤੇ ਦੇਸ਼ ਹਿੱਤ ਵਿਚ ਨਾਅਰੇ ਲਗਾਏ ਜਾ ਰਹੇ ਸਨ।
ਜਲੰਧਰ ਸੈਂਟਰਲ ਹਲਕੇ ਤੋਂ ਭਾਜਪਾ ਦੇ 3 ਵਾਰ ਵਿਧਾਇਕ ਰਹਿ ਚੁੱਕੇ ਸੀਨੀਅਰ ਨੇਤਾ ਕਾਲੀਆ ਨੇ ਕਿਹਾ ਕਿ ਤਿਰੰਗਾ ਕੇਵਲ ਦੇਸ਼ ਦਾ ਝੰਡਾ ਹੀ ਨਹੀਂ, ਸਗੋਂ ਭਾਰਤ ਦੀ ਏਕਤਾ, ਅਖੰਡਤਾ ਅਤੇ ਗੌਰਵ ਦਾ ਪ੍ਰਤੀਕ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਰਾਸ਼ਟਰ ਹਿੱਤ ਵਿਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਡਾ. ਮੁਕੇਸ਼ ਵਾਲੀਆ, ਸੰਦੀਪ ਕੁਮਾਰ, ਸ਼ਾਮ ਸ਼ਰਮਾ, ਸ਼ਾਲੂ, ਮਨੋਜ ਅਗਰਵਾਲ, ਵਰਿੰਦਰ ਬਿੱਟਾ, ਰਾਮ ਲੁਭਾਇਆ, ਨਰੇਸ਼ ਸੂਰੀ, ਹਰਪ੍ਰੀਤ ਬੇਦੀ, ਇੰਦਰਜੀਤ ਵਿਰਦੀ, ਅਸ਼ੋਕ ਕੁਮਾਰ, ਨਰਿੰਦਰ, ਗੌਰਵ ਮਹਿਤਾ, ਮੁਨੀਸ਼ ਅਗਰਵਾਲ, ਗਿਆਨ ਚੰਦ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਵੀ ਮੌਜੂਦ ਸਨ।
