ਜੇਲ੍ਹ ’ਚ ਬੰਦ ਪਤੀ ਨਾਲ ਮੁਲਾਕਾਤ ਕਰਨ ਆਈ ਔਰਤ ਕੋਲੋਂ ਨਸ਼ੀਲਾ ਪਦਾਰਥ ਬਰਾਮਦ
Wednesday, Jul 09, 2025 - 01:25 PM (IST)

ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ)-ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੀਤੀ ਰਾਤ ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪੁਲਸ ਵੱਲੋਂ ਚਲਾਈ ਗਈ ਸਾਂਝੀ ਚੈਕਿੰਗ ਮੁਹਿੰਮ ਦੌਰਾਨ ਇਕ ਔਰਤ ਸਮੇਤ 2 ਮੁਲਜ਼ਮਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜਦਕਿ ਇਕ ਅਣਪਛਾਤੇ ਮੁਲਜ਼ਮ ਸਮੇਤ 2 ਹੋਰ ਮੁਲਜ਼ਮਾਂ ਤੋਂ 2 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC ਨੇ ਕੀਤੀ ਅਪੀਲ
ਜਾਣਕਾਰੀ ਅਨੁਸਾਰ ਸੀ. ਆਰ. ਪੀ. ਐੱਫ਼ . ਅਤੇ ਜੇਲ੍ਹ ਪੁਲਸ ਨੇ ਬੀਤੇ ਦਿਨ ਜੇਲ੍ਹ ਕੰਪਲੈਕਸ ਵਿਚ ਤਲਾਸ਼ੀ ਮੁਹਿੰਮ ਚਲਾਈ, ਜਿਸ ਤਹਿਤ ਜਦੋਂ ਮੁਲਾਕਾਤ ਕਰਨ ਆਈ ਮਹਿਲਾ ਦੀ ਮਹਿਲਾ ਪੁਲਸ ਮੁਲਾਜ਼ਮਾਂ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ 28 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਮੁਲਜ਼ਮ ਮਹਿਲਾ ਨੇ ਆਪਣਾ ਨਾਮ ਕਿਰਨਦੀਪ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਡੋਗਰਾਂਵਾਲ, ਥਾਣਾ ਸੁਭਾਨਪੁਰ ਦੱਸਿਆ। ਪੁੱਛਗਿੱਛ ਦੌਰਾਨ ਮਹਿਲਾ ਨੇ ਦੱਸਿਆ ਕਿ ਉਹ ਬਰਾਮਦ ਨਸ਼ੀਲਾ ਪਦਾਰਥ ਆਪਣੇ ਪਤੀ ਨੂੰ ਦੇਣ ਆਈ ਸੀ ਜੋ ਪਹਿਲਾਂ ਹੀ ਜੇਲ੍ਹ ’ਚ ਬੰਦ ਹੈ। ਮੁਲਜ਼ਮ ਮਹਿਲਾ ਨੂੰ ਥਾਣਾ ਕੋਤਵਾਲੀ ਕਪੂਰਥਲਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਡੇਢ ਗ੍ਰਾਮ ਤੰਬਾਕੂ ਅਤੇ ਮੋਬਾਇਲ ਬਰਾਮਦ : ਦੂਜੇ ਪਾਸੇ ਇਕ ਹਵਾਲਾਤੀ ਗੁਰਮਹਿਕ ਸ਼ਰਮਾ ਪੁੱਤਰ ਸੁਮਿਤ ਸ਼ਰਮਾ ਵਾਸੀ ਉੱਚਾ ਧੋੜਾ ਤੋਂ 10 ਗ੍ਰਾਮ ਨਸ਼ੀਲਾ ਪਦਾਰਥ ਤੇ ਡੇਢ ਗ੍ਰਾਮ ਤੰਬਾਕੂ ਬਰਾਮਦ ਕੀਤਾ ਗਿਆ ਹੈ ਜਦਕਿ ਤਲਾਸ਼ੀ ਮੁਹਿੰਮ ਦੌਰਾਨ ਇਕ ਹਵਾਲਾਤੀ ਅਸ਼ੀਸ਼ ਪੁੱਤਰ ਦੀਪਾ ਵੱਡਾ ਗੱਡਾ ਰੋਡ, ਫਿਲੌਰ ਤੋਂ ਇਕ ਮੋਬਾਇਲ ਫੋਨ ਅਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਸੁੱਟਿਆ ਗਿਆ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲਾਲ ਲਕੀਰ ਵਾਲੇ ਵਸਨੀਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e