ਦਿਹਾਤੀ ਪੁਲਸ ਵੱਲੋਂ ਬਦਨਾਮ ਨਸ਼ਾ ਸਮੱਗਲਰ ਰਾਣੋ ਤੇ ਉਸ ਦੀ ਧੀ ਸਣੇ 3 ਕਾਬੂ

Friday, Sep 06, 2024 - 05:06 PM (IST)

ਦਿਹਾਤੀ ਪੁਲਸ ਵੱਲੋਂ ਬਦਨਾਮ ਨਸ਼ਾ ਸਮੱਗਲਰ ਰਾਣੋ ਤੇ ਉਸ ਦੀ ਧੀ ਸਣੇ 3 ਕਾਬੂ

ਜਲੰਧਰ (ਸ਼ੋਰੀ)- ਦਿਹਾਤੀ ਪੁਲਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ​​ਵੱਲੋਂ ਇਕ ਸਾਂਝੇ ਆਪ੍ਰੇਸ਼ਨ ’ਚ 3 ਬਦਨਾਮ ਨਸ਼ਾ ਸਮੱਗਲਰ, ਜਿਨ੍ਹਾਂ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਲੋੜੀਂਦਾ ਅਤੇ ਭਗੌੜਾ ਅਪਰਾਧੀ, ਨਾਮੀ ਨਸ਼ਾ ਸਮੱਗਲਰ ਰਾਣੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਮ ਨੇ 1.12 ਲੱਖ ਰੁਪਏ ਦੀ ਡਰੱਗ ਮਨੀ, ਸੋਨੇ ਦੇ ਗਹਿਣੇ ਅਤੇ ਇਕ ਗੱਡੀ ਵੀ ਬਰਾਮਦ ਕੀਤੀ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਰਾਣੋ ਪਤਨੀ ਦਰਸ਼ਨ ਲਾਲ ਵਾਸੀ ਪੱਟੀ ਤੱਖਰ ਸ਼ੰਕਰ, ਥਾਣਾ ਸਦਰ ਨਕੋਦਰ, ਉਸ ਦੀ ਪੁੱਤਰੀ ਬਲਜਿੰਦਰ ਕੌਰ ਪਤਨੀ ਪਰਮਿੰਦਰ ਕੁਮਾਰ ਵਾਸੀ ਪਿੰਡ ਲੰਗੜੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਉਨ੍ਹਾਂ ਦਾ ਡਰਾਈਵਰ, ਸੁਖਦੇਵ ਉਰਫ਼ ਦਾਨੀ ਵਜੋਂ ਹੋਈ ਹੈ। ਰਾਣੋ ’ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 17 ਕੇਸ ਦਰਜ ਹਨ। ਗੱਡੀ ਨੰ. ਪੀ. ਬੀ-10-ਐੱਫ. ਸੀ-5511 ਹੈ, ਜਿਸ ਦੀ ਨਸ਼ਾ ਸਮੱਗਲਿੰਗਲਈ ਵਰਤੇ ਜਾਣ ਦਾ ਸ਼ੱਕ ਹੈ, ਨੂੰ ਵੀ ਜ਼ਬਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਜੰਗ ਦਾ ਮੈਦਾਨ ਬਣਿਆ ਛਿੰਞ ਮੇਲਾ, ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਸੀਨੀ. ਕਪਤਾਨ ਪੁਲਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਜ਼ਿਲ੍ਹੇ ’ਚ ਨਸ਼ਿਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਵੱਡੀ ਮੁਹਿੰਮ ਦਾ ਹਿੱਸਾ ਹਨ। ਇਹ ਸਾਂਝਾ ਆਪ੍ਰੇਸ਼ਨ ਐੱਸ. ਪੀ. (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਦੀ ਦੇਖ-ਰੇਖ ਹੇਠ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ, ਥਾਣਾ ਸਦਰ ਨਕੋਦਰ ਦੇ ਐੱਸ. ਐੱਚ. ਓ. ਸਬ-ਇੰਸ. ਬਲਜਿੰਦਰ ਸਿੰਘ ਅਤੇ ਏ. ਜੀ. ਟੀ. ਐੱਫ਼. ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਚਲਾਇਆ ਗਿਆ।

ਹੈਰੋਇਨ ਦੀ ਸਮੱਗਲਿੰਗ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਰਾਣੋ ਦੇਵੀ ਲੋੜੀਂਦੀ ਸੀ। ਉਸ ਨੇ ਅਕਸ਼ੈ ਛਾਬੜਾ ਤੋਂ ਹੈਰੋਇਨ ਪ੍ਰਾਪਤ ਕੀਤੀ ਸੀ, ਜਿਸ ਨੇ ਅਜੈ ਕੁਮਾਰ ਉਰਫ਼ ਗੋਰਾ ਗਰੋਵਰ ਤੇ ਸੰਦੀਪ ਸਿੰਘ ਉਰਫ਼ ਦੀਪੂ ਰਾਹੀਂ ਵਿਸ਼ਵਕਰਮਾ ਚੌਂਕ, ਲੁਧਿਆਣਾ ’ਚ ਨਸ਼ਾ ਪਹੁੰਚਾਇਆ ਸੀ। ਰਾਣੋ ਨੇ ਪਹਿਲਾਂ 15 ਨਵੰਬਰ, 2022 ਨੂੰ 20.326 ਕਿਲੋਗ੍ਰਾਮ ਦੀ ਵੱਡੀ ਜ਼ਬਤ ’ਚੋਂ 2 ਕਿਲੋਗ੍ਰਾਮ ਹੈਰੋਇਨ ਖ਼ਰੀਦਣ ਲਈ ਪੇਸ਼ਗੀ ਭੁਗਤਾਨ ਕੀਤਾ ਸੀ। ਐੱਸ. ਐੱਸ. ਪੀ. ਖੱਖ ਨੇ ਸਮੱਗਲਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲੰਧਰ ਦਿਹਾਤੀ ਪੁਲਸ, ਏ. ਜੀ. ਟੀ. ਐੱਫ. ਵਰਗੀਆਂ ਏਜੰਸੀਆਂ ਦੇ ਸਹਿਯੋਗ ਨਾਲ ਨਸ਼ੇ ਦੇ ਅਪਰਾਧੀਆਂ ਦਾ ਡੱਟ ਕੇ ਪਿੱਛਾ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ- ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨਾਲ ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News