ਆਈ. ਪੀ. ਐੱਲ. ਦੇ ਮੈਚਾਂ ''ਤੇ ਸੱਟਾਂ ਲਾਉਣ ਵਾਲੇ ਤਿੰਨ ਗ੍ਰਿਫ਼ਤਾਰ

10/19/2020 4:24:29 PM

ਜਲੰਧਰ (ਮਹੇਸ਼) : ਆਈ. ਪੀ. ਐੱਲ. ਦੇ ਮੈਚਾਂ 'ਤੇ ਸੱਟਾ ਲਾਉਣ ਵਾਲੇ 3 ਬੁੱਕੀਜ਼ ਨੂੰ ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਜਸਵੀਰ ਜੱਸੀ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਿਸੰਘ ਢੱਡਾ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 66 ਫੁੱਟੀ ਰੋਡ 'ਤੇ ਐੱੱਮ ਬਲਾਕ ਦੇ ਇਕ ਫਲੈਟ 'ਚ ਤਿੰਨ ਵਿਅਕਤੀ ਆਈ. ਪੀ. ਐੱਲ. ਦੇ ਮੈਚਾਂ 'ਤੇ ਲੈਪਟਾਪ ਅਤੇ ਮੋਬਾਇਲਾਂ ਨਾਲ ਦੜਾ-ਸੱਟਾ ਲਾਉਂਦਿਆਂ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ 'ਤੇ ਐੱਸ.ਐੱਚ. ਓ. ਕਮਲਜੀਤ ਸਿੰਘ ਦੀ ਅਗਵਾਈ 'ਚ ਚੌਕੀ ਇੰਚਾਰਜ ਜਸਵੀਰ ਜੱਸੀ ਨੇ ਸਮੇਤ ਪੁਲਸ ਪਾਰਟੀ ਸਮੇਤ ਛਾਪਾ ਮਾਰਿਆ ਅਤੇ 3 ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 32 ਇੰਚ ਦੀ ਐੱਲ. ਸੀ. ਡੀ., ਲੈਪਟਾਪ ਅਤੇ 6 ਮੋਬਾਇਲਾਂ ਤੋਂ ਇਲਾਵਾ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਕੀਤੀ।

ਇਹ ਵੀ ਪੜ੍ਹੋ : ਰਾਤ ਤੋਂ ਗਾਇਬ ਨੌਜਵਾਨ ਦੀ ਸਵੇਰੇ ਪਾਰਕ 'ਚ ਮਿਲੀ ਲਾਸ਼

ਏ. ਸੀ. ਪੀ. ਢੱਡਾ ਨੇ ਦੱਸਿਆ ਕਿ ਕਾਬੂ ਕੀਤੇ ਬੁੱਕੀਜ਼ ਦੀ ਪਛਾਣ ਪੱਲਵ ਭਗਤ ਉਰਫ ਪੱਲਵ ਪੁੱਤਰ ਸਤੀਸ਼ ਕੁਮਾਰ ਵਾਸੀ ਸੁਰਾਜ ਗੰਜ ਜਲੰਧਰ, ਸੁਖਪ੍ਰੀਤ ਿਸੰਘ ਉਰਫ ਹਨੀ ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਰਾਜਾ ਗਾਰਡਨ ਜਲੰਧਰ ਅਤੇ ਲਵਿਸ਼ ਉਰਫ ਹਨੀ ਪੁੱਤਰ ਮੰਗਤ ਰਾਏ ਵਾਸੀ ਬਸਤੀ ਗੁਜ਼ਾਂ ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ ਥਾਣਾ ਸਦਰ 'ਚ ਗੈਂਬਲਿੰਗ ਐਕਟ ਤੋਂ ਇਲਾਵਾ ਆਈ. ਪੀ. ਸੀ. ਦੀ ਧਾਰਾ 420 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਦੇਰ ਰਾਤ ਤੱਕ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਮੁਲਜ਼ਮ ਆਪਣੇ ਗਾਹਕਾਂ ਨੂੰ ਜਾਅਲੀ ਨਾਂ ਦੇ ਕੋਡ ਵਰਡ ਰੱਖ ਕੇ ਖੁਦ ਫਾਇਦਾ ਉਠਾਉਂਦੇ ਸਨ। ਮੁਲਜ਼ਮਾਂ ਨੂੰ ਭਲਕੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਆਪ ਆਗੂ ਨੇ ਸਰਕਾਰ ਤੋਂ ਕੀਤੀ ਮੰਗ


Anuradha

Content Editor

Related News