ਹੜ੍ਹਾਂ ਕਾਰਣ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ

08/20/2019 7:15:08 PM

ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ)-ਇਲਾਕੇ 'ਚ ਆਏ ਹੜ੍ਹ ਕਾਰਣ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ 'ਚ ਡਿੱਗ ਕੇ ਤਬਾਹ ਹੋ ਗਈ। ਪਿਛਲੇ ਦਿਨ ਆਏ ਹੜ੍ਹ ਨੇ ਰੂਪਨਗਰ ਹਲਕੇ ਅਤੇ ਨੂਰਪਰ ਬੇਦੀ ਏਰੀਏ ਦੇ ਕਾਫੀ ਸਾਰੇ ਪਿੰਡਾਂ 'ਚ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਹੋਈ ਫਸਲ ਇਸ ਤੇਜ਼ ਵਹਾਅ ਦੇ ਪਾਣੀ 'ਚ ਡਿੱਗ ਕੇ ਬਰਬਾਦ ਹੋ ਗਈ। ਜ਼ਿਆਦਾਤਰ ਮੱਕੀ ਦੀ ਬੀਜੀ ਹੋਈ ਫਸਲ ਤਾਂ ਬਿਲਕੁਲ ਹੀ ਖ਼ਤਮ ਹੋ ਚੁੱਕੀ ਹੈ। ਇਕ ਗਰੀਬ ਕਿਸਾਨ ਜੋ ਕਿ ਆੜ੍ਹਤੀਆਂ ਕੋਲੋਂ ਪੈਸਾ ਵਿਆਜ 'ਤੇ ਚੱਕ ਕੇ ਫਸਲਾਂ ਨੂੰ ਬੀਜਦਾ ਹੈ ਨੇ ਆਪਣੀ ਫਸਲ ਤੋਂ ਕਾਫੀ ਆਸਾਂ ਲਾਈਆਂ ਹੁੰਦੀਆਂ ਹਨ ਜੇਕਰ ਇਹੋ ਜਿਹਾ ਕੋਈ ਕੁਦਰਤੀ ਭਾਣਾ ਵਰਤ ਜਾਵੇ ਤਾਂ ਫਿਰ ਕਿਸਾਨ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਿਸਾਨ ਅਮਰੀਕ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਸਤਨਾਮ ਸਿੰਘ, ਮਨਸਾ ਰਾਮ ਅਤੇ ਹੋਰ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇ।


Karan Kumar

Content Editor

Related News