ਇਸ ਖੋਜ ਨਾਲ ਬਚੇਗਾ ਕੱਪੜਾ ਉਦਯੋਗ ਵਿਚ 90 ਫ਼ੀਸਦੀ ਤੱਕ ਪਾਣੀ

Monday, Feb 06, 2023 - 05:37 PM (IST)

ਇਸ ਖੋਜ ਨਾਲ ਬਚੇਗਾ ਕੱਪੜਾ ਉਦਯੋਗ ਵਿਚ 90 ਫ਼ੀਸਦੀ ਤੱਕ ਪਾਣੀ

ਰੂਪਨਗਰ- ਆਈ. ਆਈ. ਟੀ. ਰੂਪਨਗਰ ਦੇ ਮਾਹਰਾਂ ਨੇ ਕੱਪੜਾ ਉਦਯੋਗ ਵਿਚ ਪਾਣੀ ਦੀ ਵਰਤੋਂ ਨੂੰ ਘਟ ਕਰਨ ਦੇ ਉਦੇਸ਼ ਨਾਲ ਏਅਰ ਨੈਨੋ-ਬਬਲ ਤਕਨੀਕ ਵਿਕਸਿਤ ਕਰਕੇ ਉਸ ਦੀ ਵਰਤੋਂ ਨਾਲ ਕੱਪੜਾ ਉਦਯੋਗ 90 ਫ਼ੀਸਦੀ ਤੱਕ ਪਾਣੀ ਦੀ ਬਚਤ ਦਾ ਦਾਅਵਾ ਕੀਤਾ ਹੈ। ਇਸ ਨੂੰ ਵਿਕਸਿਤ ਕਰਨ ਵਾਲੇ ਡਾ. ਨੀਲਕੰਠ ਨਿਰਮਲਕਰ ਨੇ ਦੱਸਿਆ ਕਿ ਇਕ ਅੰਦਾਜ਼ੇ ਮੁਤਾਬਕ ਇਕ ਕਿੱਲੋ ਸੂਤੀ ਕੱਪੜੇ ਦੀ ਸੁਧਾਈ ਕਰਨ ਲਈ 200 ਤੋਂ 250 ਲਿਟਰ ਪਾਣੀ ਦੀ ਲੋੜ ਹੁੰਦੀ ਹੈ। ਪ੍ਰਯੋਗਸ਼ਾਲਾ ਦੀ ਰਿਪੋਰਟ ਦੱਸਦੀ ਹੈ ਕਿ ਪਾਣੀ ਵਿਚ ਫੈਲੇ ਹਵਾ ਦੇ ਨੈਨੋ-ਬਬਲ ਪਾਣੀ ਦੀ ਖ਼ਪਤ ਅਤੇ ਰਸਾਇਣਕ ਖ਼ੁਰਾਕ ਨੂੰ 90-95 ਫ਼ੀਸਦੀ ਤੱਕ ਘੱਟ ਕਰ ਸਕਦੇ ਹਨ। ਆਈ. ਆਈ. ਟੀ. ਦੇ ਨਿਰਦੇਸ਼ਕ ਪ੍ਰੋਫੈਸਰ ਰਾਜੀਵ ਆਹੂਜਾ ਨੇ ਕਿਹਾ ਕਿ ਕੱਪੜਾ ਉਦਯੋਗ ਸਭ ਤੋਂ ਵੱਧ ਪਾਣੀ ਦੀ ਖ਼ਪਤ ਵਾਲਿਆਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਵਿਚ ਪਾਣੀ ਦੀ ਵਰਤੋਂ ਦੇ ਪ੍ਰਬੰਧਨ ਦੀ ਸਮੱਸਿਆ ਨੂੰ ਦੂਰ ਕਰਨ ਦੀ ਲੋੜ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਦੋ ਵਿਧਾਇਕਾਂ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਆਹੂਜਾ ਨੇ ਕਿਹਾ ਕਿ ਕੱਪੜਾ ਉਦਯੋਗ ਵਿਚ ਕੱਪੜੇ ਦੀ ਤਿਆਰੀ ਲਈ ਜ਼ਰੂਰੀ ਕਈ ਪੜਾਵਾਂ ਵਿਚ ਪਾਣੀ ਦੀ ਕਾਫ਼ੀ ਵਰਤੋਂ ਹੁੰਦੀ ਹੈ। ਜਿਸ ਵਿਚ ਰੰਗਾਈ, ਕੱਪੜੇ ਸਬਟ੍ਰੇਟ ਵਿਚ ਰਸਾਇਣਾਂ ਨੂੰ ਖ਼ਤਮ ਕਰਨਾ, ਡਿਸਾਈਜ਼ਿੰਗ (ਧਾਗੇ ਦੇ ਆਕਾਰ ਦੇਣ ਵਾਲੀ ਸਮੱਗਰੀ ਨੂੰ ਹਟਾਉਣ  ਦੀ ਪ੍ਰਕਿਰਿਆ) ਸਕੋਰਿੰਗ, ਬਲੀਚਿੰਗ ਅਤੇ ਮਰਸਰਾਈਜ਼ਿੰਗ (ਡਾਈ ਦੇ ਪ੍ਰਤੀ ਆਕਰਸ਼ਣ ਵਧਾਉਣ ਲਈ ਕੱਪੜੇ ਦਾ ਰਸਾਇਣਕ ਇਲਾਜ) ਆਦਿ ਮੁੱਖ ਰੂਪ ਨਾਲ ਸ਼ਾਮਲ ਹੈ। ਇਸ ਦੇ ਨਾਲ ਹੀ ਕੱਪੜਾ ਉਦਯੋਗ ਸਭ ਤੋਂ ਜ਼ਿਆਦਾ ਜਲ ਦਾ ਉਦਪਾਦਨ ਕਰਦਾ ਹੈ। ਜਲ ਪ੍ਰਦੂਸ਼ਣ ਸਰੋਤ, ਰੰਗਾਈ, ਛਪਾਈ ਅਤੇ ਕੱਪੜੇ ਦੀ ਸਮੱਗਰੀ ਦੀ ਫਿਨਸ਼ਿੰਗ ਹੈ। ਉਨ੍ਹਾਂ ਦੇ ਅਨੁਸਾਰ ਨਵੀਂ  ਵਿਕਸਿਤ ਤਕਨੀਕ ਪਾਣੀ ਬਚਾਉਣ ਵਿਚ ਕਾਫ਼ੀ ਮਦਦਗਾਰ ਹੈ। ਡਾ. ਨੀਲਕੰਠ ਨੇ ਕਿਹਾ ਕਿ ਇਹ ਤਕਨੀਕ ਹਵਾ ਅਤੇ ਓਜੋਨ ਦੇ ਨੈਨੋ-ਬਬਲਸ 'ਤੇ ਆਧਾਰਿਤ ਹੈ। ਬੁਲਬੁਲੇ ਕੁਦਰਤ ਵਿਚ ਹਾਈਡਰੋਫੋਬਿਕ ਹੁੰਦੇ ਹਨ, ਇਸ ਲਈ ਕੱਪੜੇ ਦੇ ਨਾਲ ਪਾਣੀ ਦੀ ਤੁਲਨਾ ਵਿਚ ਬਿਹਤਰ ਤਰੀਕੇ ਨਾਲ ਸੰਪਰਕ ਕਰਦੇ ਹਨ। ਕੱਪੜੇ ਦੀ ਧੁਆਈ ਦੌਰਾਨ ਓਜ਼ੋਨ ਨੈਨੋ-ਬਬਲਸ ਵਾਧੂ ਡਾਈ ਨੂੰ ਹਟਾਉਂਦੇ ਹਨ। ਨੈਨੋ-ਬਬਲਸ ਜ਼ਰੂਰੀ ਵਾਧੂ ਰਸਾਇਣ ਨੂੰ ਘੱਟ ਕਰਦਾ ਹੈ। 

ਇਹ ਵੀ ਪੜ੍ਹੋ :  ਦੁਬਈ ’ਚ ਵੇਚ ਦਿੱਤੀ ਸੀ ਪੰਜਾਬਣ ਔਰਤ, ਸੰਤ ਸੀਚੇਵਾਲ ਦੇ ਸਦਕਾ ਪਰਤੀ ਘਰ, ਸੁਣਾਈ ਦੁੱਖ਼ ਭਰੀ ਦਾਸਤਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News