ਕਾਰ ਚੋਰ ਗਿਰੋਹ ਦੇ ਪਰਦਾਫ਼ਾਸ਼ ਹੋਣ ਦਾ ਮਾਮਲਾ, ਰਾਤ ਨੂੰ ਗੱਡੀ ਚੋਰੀ ਕਰਕੇ ਸਵੇਰੇ 6 ਵਜੇ ਗੁਰੂਗ੍ਰਾਮ ਪਹੁੰਚ ਜਾਂਦੇ ਸਨ ਚੋਰ

07/14/2023 1:02:34 PM

ਜਲੰਧਰ (ਵਰੁਣ)- ਸੀ. ਆਈ. ਏ. ਸਟਾਫ਼ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਰ ਚੋਰ ਗਿਰੋਹ ਦੇ 4 ਮੈਂਬਰਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਚੋਰੀ ਦੀਆਂ ਸਾਰੀਆਂ ਗੱਡੀਆਂ ਗੁਰੂਗ੍ਰਾਮ ’ਚ ਹੀ ਆਪਣੇ ਜਾਣਕਾਰ ਗਿਰੋਹ ਨੂੰ ਵੇਚਦੇ ਸਨ । ਰਾਤ ਨੂੰ ਕਾਰ ਚੋਰੀ ਕਰਨ ਤੋਂ ਬਾਅਦ ਉਸ ਦਾ ਨੰਬਰ ਬਦਲ ਕੇ ਜਾਅਲੀ ਨੰਬਰ ਪਲੇਟ ਲਾ ਕੇ ਉਸੇ ਸਮੇਂ ਗੁਰੂਗ੍ਰਾਮ ਲਈ ਰਵਾਨਾ ਹੋ ਜਾਂਦੇ ਸਨ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਗਿਰੇਹ ਨੇ ਨਿਰਦੇਸ਼ ਦਿੱਤੇ ਸਨ ਕਿ ਚੋਰੀ ਦੀ ਗੱਡੀ ਉਨ੍ਹਾਂ ਤੱਕ ਪਹੁੰਚਾਉਣ ਲਈ ਸਵੇਰੇ 6 ਵਜੇ ਤੋਂ ਪਹਿਲਾਂ ਉੱਥੇ ਪਹੁੰਚਣਾ ਜ਼ਰੂਰੀ ਹੈ। ਅਜਿਹੇ ’ਚ ਚੋਰ 6 ਘੰਟਿਆਂ ’ਚ ਗੁਰੂਗ੍ਰਾਮ ਦਾ ਸਫਰ ਤੈਅ ਕਰ ਕੇ ਉੱਥੇ ਪਹੁੰਚ ਜਾਂਦੇ ਸਨ।

ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਪ੍ਰਤੀ ਵਾਹਨ 40 ਤੋਂ 50 ਹਜ਼ਾਰ ਰੁਪਏ ਮਿਲਦੇ ਸਨ ਪਰ ਗੁਰੂਗ੍ਰਾਮ ਗਿਰੋਹ ਉਕਤ ਵਾਹਨਾਂ ਨੂੰ ਵੱਧ ਕੀਮਤ ’ਤੇ ਵੇਚਦਾ ਸੀ। ਉਨ੍ਹਾਂ ਵਾਹਨਾਂ ਦੇ ਕੁਝ ਦਸਤਾਵੇਜ਼ ਵੀ ਗੁਰੂਗ੍ਰਾਮ ਦੇ ਗਿਰੋਹ ਵੱਲੋਂ ਤਿਆਰ ਕੀਤੇ ਜਾਂਦੇ ਸਨ, ਜਦਕਿ ਇਨ੍ਹਾਂ ਨੂੰ ਖ਼ਰੀਦਣ ਵਾਲੇ ਆਮ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਜੋ ਵਾਹਨ ਖਰੀਦ ਰਹੇ ਹਨ, ਉਹ ਚੋਰੀ ਦਾ ਹੈ। ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ 9 ਗੱਡੀਆਂ ਚੋਰੀ ਕਰਨ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮਾਂ ਇਹ ਪਤਾ ਨਹੀਂ ਕਿ ਕਿੱਥੇ-ਕਿੱਥੇ ਚੋਰੀ ਕੀਤੇ ਵਾਹਨਾਂ ਨੂੰ ਗੁੜਗਾਉਂ ’ਚ ਹੋਰ ਗਿਰੋਹ ਵਾਲੇ ਵੇਚਦੇ ਸਨ ਪਰ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਲੋਕਾਂ ਦੇ ਚੋਰੀ ਕੀਤੇ ਵਾਹਨ ਬਰਾਮਦ ਕੀਤੇ ਜਾ ਸਕਣ।

ਇਹ ਵੀ ਪੜ੍ਹੋ- ਪਾਤੜਾਂ 'ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News