ਮਹਿਤਪੁਰ ’ਚ ਚੋਰਾਂ ਦੇ ਹੌਸਲੇ ਬੁਲੰਦ, ਜਨਰਲ ਸਟੋਰ ਨੂੰ ਬਣਾਇਆ ਨਿਸ਼ਾਨਾ

Sunday, Jul 14, 2024 - 02:46 PM (IST)

ਮਹਿਤਪੁਰ ’ਚ ਚੋਰਾਂ ਦੇ ਹੌਸਲੇ ਬੁਲੰਦ, ਜਨਰਲ ਸਟੋਰ ਨੂੰ ਬਣਾਇਆ ਨਿਸ਼ਾਨਾ

ਮਹਿਤਪੁਰ (ਮਨੋਜ ਚੋਪੜਾ)- ਮਹਿਤਪੁਰ ਦੇ ਪੁਰਾਣਾ ਬਾਜ਼ਾਰ ਕਿਤਾਬਾਂ ਦੀ ਮਾਰਕੀਟ ਦੇ ਨੇੜੇ ਗੋਲਡੀ ਜਨਰਲ ਸਟੋਰ ਨੂੰ ਅਣਪਛਾਤੇ ਵਿਅਕਤੀ ਨੇ ਤਾਲੇ ਭੰਨ ਕੇ ਨਿਸ਼ਾਨਾ ਬਣਾਇਆ। ਇਸ ਮੌਕੇ ਦੁਕਾਨ ਮਾਲਕ ਪ੍ਰਭਜੋਤ ਸਿੰਘ ਸਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਜੋਕਿ ਸਵੇਰੇ ਤੜਕਸਾਰ 3:50 ਤੋਂ 4 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਆਇਆ ਤੇ ਦੁਕਾਨ ਦੇ ਤਾਲੇ ਭੰਨ ਕੇ ਦੁਕਾਨ ’ਚੋਂ ਬੈਟਰਾ, 8000 ਨਕਦੀ ਅਤੇ ਹੋਰ ਮਨਿਆਰੀ ਦਾ ਸਾਮਾਨ ਲੈ ਕੇ ਰਫੂਚੱਕਰ ਹੋ ਗਿਆ, ਜੋਕਿ ਜਿਸ ਦੀ ਸਾਰੀ ਘਟਨਾ ਆਸ-ਪਾਸ ਦੇ ਦੁਕਾਨਦਾਰਾਂ ’ਤੇ ਲੱਗੇ ਕੈਮਰਿਆਂ ’ਚ ਕੈਦ ਹੋ ਗਈ ਹੈ।

PunjabKesari

ਦੁਕਾਨਦਾਰ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਮਹਿਤਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਾਰਵਾਈ ਕਰਨ ਲਈ ਵਿਸ਼ਵਾਸ ਦਵਾਇਆ ਹੈ। ਇਸ ਮੌਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਦੁਕਾਨਦਾਰ ਬਹੁਤ ਤੰਗ ਆ ਚੁੱਕੇ ਹਨ। ਇਨ੍ਹਾਂ ਚੋਰਾਂ ’ਤੇ ਨਕੇਲ ਕੱਸਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਮਹਿਤਪੁਰ ਵਿਖੇ ਆਏ ਦਿਨ ਚੋਰੀ ਅਤੇ ਲੁੱਟ-ਖਸੁੱਟ ਦੀਆਂ ਵਾਰਦਾਤਾਂ ’ਚ ਵਾਧਾ ਹੋ ਰਿਹਾ ਹੈ ਪਰ ਸਥਾਨਕ ਪੁਲਸ ਕੁੰਭਕਰਨੀ ਨੀਂਦ ਤੋਂ ਉੱਠਣ ਦਾ ਨਾਂ ਨਹੀਂ ਲੈ ਰਹੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰਾਂ ਨਾਲ ਵੱਢਿਆ ਵਿਅਕਤੀ, ਵਜ੍ਹਾ ਜਾਣ ਹੋਵੋਗੇ ਹੈਰਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News