ਮਾਡਲ ਟਾਊਨ ਦੇ ਪਾਸ਼ ਏਰੀਆ ਵਿਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

Saturday, Feb 24, 2024 - 06:17 PM (IST)

ਮਾਡਲ ਟਾਊਨ ਦੇ ਪਾਸ਼ ਏਰੀਆ ਵਿਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

ਜਲੰਧਰ (ਸੋਨੂੰ ਮਹਾਜਨ) - ਜਲੰਧਰ ਦੇ ਮਾਡਲ ਟਾਊਨ ਪਾਸ਼ ਇਲਾਕੇ ਦੇ ਨਾਲ ਲੱਗਦੇ ਸਤ ਕਰਤਾਰ ਨਗਰ ਇਲਾਕੇ 'ਚ ਚੋਰ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰੀ ਨੂੰ ਅੰਜਾਮ ਦੇ ਕੇ ਫਰਾਰ ਹੋਣ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ। ਚੋਰ ਨੇ ਉਸ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਪੀੜਤ ਔਰਤ ਆਪਣੇ ਗੁਆਂਢੀ ਦੇ ਘਰ ਨਿੱਜੀ ਕੰਮ ਲਈ ਗਈ ਸੀ। ਚੋਰ ਘਰ 'ਚ ਦਾਖਲ ਹੋ ਕੇ ਲੱਖਾਂ ਰੁਪਏ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਚੋਰੀ ਦੀ ਰਕਮ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ ਜਿਸ ਦੀ ਮਦਦ ਨਾਲ ਮਾਮਲਾ ਜਾਂਚ ਅਧੀਨ ਹੈ।


author

Aarti dhillon

Content Editor

Related News