ਭਲਕੇ ਬਿਜਲੀ ਰਹੇਗੀ ਗੁੱਲ ! ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut
Sunday, May 10, 2026 - 08:27 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਨ੍ਹਾਂ ਇਲਾਕਿਆਂ 'ਚ ਰਹੇਗੀ ਬਿਜਲੀ ਬੰਦ
ਗੜ੍ਹਦੀਵਾਲਾ, (ਭੱਟੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਪੀ. ਐਸ. ਪੀ. ਸੀ. ਐਲ. ਉਪ ਮੰਡਲ ਗੜ੍ਹਦੀਵਾਲਾ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 11 ਮਈ ਨੂੰ ਖਾਲਸਾ ਕਾਲਜ ਗੜ੍ਹਦੀਵਾਲਾ ਕੈਟੀਗਰੀ-1 ਫੀਡਰ, ਅਰਗੋਵਾਲ ਯੂ.ਪੀ.ਐਸ. ਅਤੇ ਮਾਨਗੜ ਏ.ਪੀ. ਫੀਡਰਾਂ ਦੀ ਜਰੂਰੀ ਮੁਰੰਮਤ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਖਾਲਸਾ ਕਾਲਜ ਕੈਟੀਗਰੀ-1 ਫੀਡਰ ਤੋਂ ਚੱਲਦਾ ਸ਼ਹਿਰੀ ਏਰੀਆ ਪਿੰਡ ਅਰਗੋਵਾਲ, ਮਾਨਗੜ੍ਹ, ਭਾਨਾ, ਡੱਫਰ, ਮਾਂਗਾ, ਰੰਧਾਵਾ ਅਤੇ ਕਾਲਰਾ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਹਾਜੀਪੁਰ, (ਜੋਸ਼ੀ)-ਪਾਵਰਕਾਮ ਹਾਜੀਪੁਰ ਦੇ ਉਪ-ਮੰਡਲ ਅਫ਼ਸਰ ਇੰਜੀਨੀਅਰ ਰੂਪ ਲਾਲ ਨੇ ਦੱਸਿਆ ਹੈ ਕਿ 11 ਮਈ ਨੂੰ 11 ਕੇ. ਵੀ. ਫੀਡਰ ਢਾਡੇਕਟਵਾਲ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਅਧੀਨ ਆਉਂਦੇ ਪਿੰਡਾਂ ਢਾਡੇਕਟਵਾਲ, ਬੇਲਾ-ਸਰਿਆਣਾ, ਅਜਮੇਰ, ਬਡਾਲੀਆਂ ਦਾ ਡੇਰਾ ਅਤੇ ਲੁਧਿਆੜ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 1 ਵਜੇ ਤੱਕ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
