ਰੋਪੜ ''ਚ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਚੱਲੀ ਗੋਲ਼ੀ
Sunday, Sep 17, 2023 - 04:45 PM (IST)

ਰੋਪੜ (ਗੁਰਮੀਤ)- ਰੋਪੜ ਦੇ ਨੇੜਲੇ ਪਿੰਡ ਦੁੱਗਰੀ ਵਿਖੇ ਦੋ ਧੜਿਆਂ ਦੇ ਵਿੱਚ ਲੜਾਈ-ਝਗੜਾ ਹੋਣ ਦੀ ਖ਼ਬਰ ਮਿਲੀ ਹੈ। ਲੜਾਈ ਦੌਰਾਨ ਦੋਵੇਂ ਧੜਿਆਂ ਦੇ 7 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੇ ਵਿੱਚੋਂ ਇਕ ਵਿਅਕਤੀ ਦੇ ਗੋਲ਼ੀ ਲੱਗੀ ਹੈ। ਗੋਲ਼ੀ ਲੱਗਣ ਵਾਲੇ ਵਿਅਕਤੀ ਦਾ ਨਾਮ ਸੁਦਰਸ਼ਨ ਕੁਮਾਰ (4੦) ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਦਕਿ ਦੋਵੇਂ ਧਿਰਾਂ ਦੇ ਤਿੰਨ-ਤਿੰਨ ਵਿਅਕਤੀ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਦਾਖ਼ਲ ਹਨ। ਸਰਕਾਰੀ ਹਸਪਤਾਲ ਰੂਪਨਗਰ ਵਿਖੇ ਦਾਖ਼ਲ ਦੋਵੇਂ ਧਿਰਾਂ ਦੇ ਕੋਲ ਪੁਲਸ ਦਾ ਪਹਿਰਾ ਹੈ ਅਤੇ ਪੁਲਸ ਦੋਵੇਂ ਪੱਖਾਂ ਦੇ ਬਿਆਨ ਲੈ ਕੇ ਜਾਂਚ ਕਰ ਰਹੀ ਹੈ।
ਬੀਤੀ ਰਾਤ ਇਹ ਲੜਾਈ ਦੁੱਗਰੀ ਪਿੰਡ ਦੇ ਹਾਈਵੇਅ ਉੱਤੇ ਇਕ ਪੈਟਰੋਲ ਪੰਪ ਦੇ ਨੇੜੇ ਹੋਈ। ਇਸ ਝਗੜੇ ਦੇ ਵਿਚ ਸਰਪੰਚ ਰਾਜੇਸ਼ ਕੁਮਾਰ ਦੇ ਭਤੀਜੇ ਦੇ ਹੱਥੋਂ ਲਾਇਸੈਂਸੀ ਰਿਵਾਲਵਰ ਦੇ ਨਾਲ ਗੋਲ਼ੀ ਚੱਲਣ ਦੇ ਦੋਸ਼ ਲਗਾਏ ਜਾ ਰਹੇ ਹਨ। ਜਦਕਿ ਸਰਪੰਚ ਦੀ ਧਿਰ ਗੋਲ਼ੀ ਚੱਲਣ ਦੀ ਘਟਨਾ ਤੋਂ ਮੁੱਕਰ ਰਹੀ ਹੈ। ਸਰਕਾਰੀ ਹਸਪਤਾਲ ਦੇ ਵਿੱਚ ਦਾਖ਼ਲ ਤਰੁਣ ਗੁਪਤਾ ਨੇ ਦੱਸਿਆ ਕਿ ਸਰਪੰਚ ਦੀ ਧਿਰ ਦੇ ਨਾਲ ਉਨ੍ਹਾਂ ਦੀ ਜ਼ਮੀਨ ਦੀ ਵੱਟ ਸਾਂਝੀ ਹੈ ਅਤੇ ਟਸਰਬਾਜ਼ੀ ਚਲ ਰਹੀ ਹੈ। ਬੀਤੀ ਰਾਤ ਸਰਪੰਚ ਧਿਰ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੇ ਇਕ ਸਾਥੀ 40 ਸਾਲਾ ਸੁਦਰਸ਼ਨ ਕੁਮਾਰ ਦੇ ਗੋਲ਼ੀ ਲੱਗੀ ਹੈ। ਜਿਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ, ਜਦਕਿ ਤਰੁਣ ਗੁਪਤਾ (40) ਦੇ ਸਮੇਤ ਵਿਨੇਸ਼ਵਰ ਕੁਮਾਰ (62) ਅਤੇ ਮੁਕਲ (30) ਵੀ ਜ਼ਖ਼ਮੀ ਜੇਰੇ ਇਲਾਜ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਇਕ ਹੋਰ ਸਪਾ ਸੈਂਟਰ 'ਚ ਪੁਲਸ ਦੀ ਰੇਡ, ਮਹਿਲਾ ਮੈਨੇਜਰ ਸਣੇ 5 ਲੋਕ ਗ੍ਰਿਫ਼ਤਾਰ, ਇੰਝ ਹੁੰਦਾ ਸੀ ਕਾਲਾ ਧੰਦਾ
ਦੂਜੇ ਪਾਸੇ ਹਸਪਤਾਲ ਦੇ ਵਿੱਚ ਦਾਖ਼ਲ ਸਰਪੰਚ ਕੁਮਾਰ ਨੇ ਦੱਸਿਆ ਕੇ ਉਨ੍ਹਾਂ ਦੀ ਕੁਝ ਜ਼ਮੀਨ 'ਤੇ ਦੂਜੀ ਧਿਰ ਦਾ ਕਬਜ਼ਾ ਹੈ, ਜਿਸ ਕਰਕੇ ਅਤੇ ਦੂਜੀ ਧਿਰ ਦੇ ਵੱਲੋਂ ਉਨ੍ਹਾਂ ਦੇ ਟਰਾਂਸਪੋਰਟ ਦਫ਼ਤਰ ਵਿਖੇ ਆ ਕੇ ਹਮਲਾ ਕੀਤਾ ਗਿਆ, ਜਿਸ ਵਿੱਚ ਖ਼ੁਦ ਰਾਜੇਸ਼ ਕੁਮਾਰ ਕਾਂਗਰਸੀ ਸਰਪੰਚ ( 50) ਉਸ ਦਾ ਭਤੀਜਾ ਸਾਹਿਲ (35) ਅਤੇ ਭਰਾ ਦੀਪ ਰਾਏ ( 60) ਜ਼ਖ਼ਮੀ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ