ਫਗਵਾੜਾ ’ਚ ਚੋਰ-ਲੁਟੇਰਿਆਂ ਦਾ ਤਾਂਡਵ ਜਾਰੀ, ਹੁਣ ਮੋਟਰਾਂ ਦੀ ਰਿਪੇਅਰ ਕਰਦੀ ਦੁਕਾਨ ’ਚ ਕੀਤੀ ਚੋਰੀ

02/08/2023 11:43:59 AM

ਫਗਵਾੜਾ (ਜਲੋਟਾ)- ਫਗਵਾੜਾ ’ਚ ਚੋਰਾਂ ਦਾ ਕਹਿਰ ਲਗਾਤਾਰ ਜਾਰੀ ਹੈ। ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਹੁਣ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਇਲਾਕੇ ’ਚ ਚੋਰਾਂ ਨੇ ਸੰਨ ਲਾ ਮੋਟਰਾਂ ਦੀ ਰਿਪੇਅਰ ਕਰਦੀ ਦੁਕਾਨ ਤੋਂ ਪੁਰਾਣੀਆਂ ਬਿਜਲੀ ਦੀਆਂ ਮੋਟਰਾਂ, ਤਾਂਬੇ ਦੀਆਂ ਤਾਰਾਂ ਆਦਿ ਚੋਰੀ ਕਰ ਲਈਆਂ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਚੋਰੀ ਦਾ ਸਾਮਾਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਚੋਰੀ ਦੀ ਸੂਚਨਾ ਫਗਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਪੁਲਸ ਨੇ ਨਾ ਤਾਂ ਇਸ ਚੋਰੀ ਦੇ ਸਬੰਧ ’ਚ ਕਿਸੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਕਾਨੂੰਨ ਤਹਿਤ ਪੁਲਸ ਨੇ ਬਣਦੀ ਐੱਫ਼. ਆਈ. ਆਰ. ਹੀ ਦਰਜ ਕੀਤੀ ਹੈ? ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਕੇਸ ਦਰਜ ਕੀਤਾ ਜਾਵੇਗਾ।\

ਇਹ ਵੀ ਪੜ੍ਹੋ :  ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ

ਦੱਸ ਦੇਈਏ ਕਿ ਫਗਵਾੜਾ ’ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਸਥਾਨਕ ਪੁਲਸ ਚੋਰਾਂ ਅਤੇ ਲੁਟੇਰਿਆਂ ਦੇ ਸਾਹਮਣੇ ਪੂਰੀ ਤਰ੍ਹਾਂ ਮਜਬੂਰ ਅਤੇ ਬੇਵੱਸ ਨਜ਼ਰ ਆ ਰਹੀ ਹੈ। ਹਾਲਾਤ ਕਿੰਨੇ ਮਾੜੇ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੇ ਦਿਨੀ ਫਗਵਾੜਾ ’ਚ ਸ਼ਹਿਰ ਦੀ ਪਾਸ਼ ਕਾਲੋਨੀ ਨਿਊ ਮਾਡਲ ਟਾਊਨ ਦੇ ਇਲਾਕੇ ’ਚ ਫਗਵਾੜਾ ’ਚ ਕਾਰਜ ਕਰ ਰਹੀ ਜੱਜ ਦੇ ਕਿਰਾਏ ਦੇ ਘਰ ’ਚ ਸੰਨ ਲਾ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰ ਉਸ ਮਾਮਲੇ ਚ ਵੀ ਪੁਲਸ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਲੱਭ ਸਕੀ ਹੈ। ਹੋਰ ਤਾਂ ਹੋਰ ਜੱਜ ਦੇ ਘਰ ਚੋਰੀ ਦੀ ਘਟਨਾ ਤੋਂ ਬਾਅਦ ਪੁਲਸ ਨੇ ਕਈ ਦਿਨਾਂ ਬਾਅਦ ਚੋਰੀ ਦੀ ਐੱਫ਼. ਆਈ. ਆਰ. ਦਰਜ ਕੀਤੀ ਸੀ? ਇਲਾਕੇ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ’ਚ ਚੋਰ-ਲੁਟੇਰਿਆਂ ਨੂੰ ਲੈ ਕੇ ਕਾਫੀ ਡਰ ਤੇ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਜਨਤਾ ਇਹ ਸਵਾਲ ਕਰਨ ਲਈ ਮਜਬੂਰ ਹੋ ਗਈ ਹੈ ਕਿ ਫਗਵਾੜਾ ’ਚ ਪੁਲਸ ਕਦੋਂ ਚੋਰ ਲੁਟੇਰਿਆਂ ਨੂੰ ਅਸਰਦਾਰ ਢੰਗ ਨਾਲ ਸਲਾਖ਼ਾਂ ਪਿੱਛੇ ਧੱਕੇਗੀ?

ਇਹ ਵੀ ਪੜ੍ਹੋ :  ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News