ਵੈਲਡਿੰਗ ਦੀ ਦੁਕਾਨ ’ਤੇ ਚੋਰੀ, ਲੱਖਾਂ ਦਾ ਹੋਇਆ ਨੁਕਸਾਨ

Friday, Jul 26, 2024 - 05:14 PM (IST)

ਵੈਲਡਿੰਗ ਦੀ ਦੁਕਾਨ ’ਤੇ ਚੋਰੀ, ਲੱਖਾਂ ਦਾ ਹੋਇਆ ਨੁਕਸਾਨ

ਔੜ (ਛਿੰਜੀ ਲੜੋਆ)- ਮੁਕੰਦਪੁਰ ਤੋਂ ਚੱਕਦਾਨਾ ਰੋਡ ’ਤੇ ਪੈਂਦੇ ਪਿੰਡ ਮਾਲੋਮਜਾਰਾ ਨੇੜੇ ਇਕ ਵੈਲਡਿੰਗ ਦੀ ਦੁਕਾਨ ’ਤੇ ਬੀਤੀ ਰਾਤ ਚੋਰੀ ਹੋ ਗਈ ਅਤੇ ਚੋਰਾਂ ਨੇ ਦੁਕਾਨ ’ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਦੀ ਸੂਚਨਾ ਮੁਕੰਦਪੁਰ ਦੇ ਪੁਲਸ ਥਾਣਾ ਵਿਖੇ ਦੇ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਦਵਿੰਦਰ ਅਤੇ ਉਸ ਦੀ ਪਤਨੀ ਦੀਪਾਂ ਨੇ ਦੱਸਿਆ ਕਿ ਉਹ ਇਕ ਗ਼ਰੀਬ ਪਰਿਵਾਰ ਨਾਲ ਸੰਬੰਧਤ ਹਨ, ਜਿਨ੍ਹਾਂ ਨੇ ਲੋਕਾਂ ਦੇ ਘਰਾਂ ਵਿਚ ਝਾੜੂ-ਪੋਚਾ ਲਾ ਕੇ ਜਾਂ ਦਿਹਾੜੀ ਕਰਕੇ ਪੈਸੇ ਜੋੜ ਕੇ 3 ਮਹੀਨੇ ਪਹਿਲਾਂ ਹੀ ਦੁਕਾਨ ਖੋਲ੍ਹੀ ਸੀ ਤਾਂ ਜੋ ਉਨ੍ਹਾਂ ਦੇ ਘਰ ਦੀ ਗ਼ਰੀਬੀ ਟੁੱਟ ਸਕੇ ਪਰ ਜਦੋਂ ਦੁਕਾਨ ਦਾ ਕੰਮ ਚੱਲਣ ’ਤੇ ਆਇਆ ਤਾਂ ਚੋਰਾਂ ਨੇ ਚੋਰੀ ਕਰ ਲਈ ਅਤੇ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਵਿਚੋਂ ਕਰੀਬ 2 ਲੱਖ ਦੇ ਕਰੀਬ ਸਾਮਾਨ ਚੋਰੀ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਅਜੇ ਕੰਮ ਖੋਲ੍ਹਣ ਲਈ ਫੜੇ ਗਏ ਉਧਾਰ ਪੈਸੇ ਵੀ ਮੋੜਨੇ ਹੀ ਹਨ।

ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਆਲੇ-ਦੁਆਲੇ ਲਗਾਤਾਰ ਚੋਰੀਆਂ ਅਤੇ ਲੁੱਟਖੋਹਾਂ ਨਾਲ ਲੋਕ ਸਹਿਮੇ ਹੋਏ ਹਨ, ਜਿਸ ਕਰਕੇ ਲੋਕ ਘਰੋਂ ਬਾਹਰ ਨਿਕਲਣ ਅਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਉਨ੍ਹਾਂ ਦਾ ਸਾਮਾਨ ਵਾਪਸ ਕਰਵਾਏ ਤਾਂ ਜੋ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਨਾ ਹੋਵੇ।

ਇਹ ਵੀ ਪੜ੍ਹੋ-  ਜਲੰਧਰ ਦੀ ਰੰਜਿਸ਼ ਦਾ ਮੈਕਸੀਕੋ ਤਕ ਦਾ ਸਫ਼ਰ, ਬਦਮਾਸ਼ ਪੰਚਮ ਨੇ ਲਾਈਵ ਹੋ ਕੇ ਜੋਗਾ ਫੋਲੜੀਵਾਲ ਨੂੰ ਦਿੱਤੀ ਧਮਕੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News