ਚੋਰਾਂ ਨੇ ਮੇਨ ਬਾਜ਼ਾਰ ਉੜਮੁੜ ''ਚ ਬੂਟ ਸਟੋਰ ਨੂੰ ਬਣਾਇਆ ਨਿਸ਼ਾਨਾ ਨਗਦੀ ਅਤੇ ਜੁੱਤੀਆਂ ਚੋਰੀ

11/17/2020 11:01:33 AM

ਟਾਂਡਾ ਉੜਮੜ (ਵਰਿੰਦਰ ਪੰਡਿਤ): ਚੋਰਾਂ ਨੇ ਬੀਤੀ ਰਾਤ ਮੇਨ ਬਾਜ਼ਾਰ ਉੜਮੁੜ 'ਚ ਨੈਸ਼ਨਲ ਸ਼ੂ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਦੁਕਾਨ ਮਾਲਕ ਗੁਰਨਾਮ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਅਹੀਆਪੁਰ ਦੀ ਦੁਕਾਨ ਦੀ ਮੌਂਟੀ ਦੀ ਛੱਤ ਤੋੜ ਕੇ ਇਹ ਚੋਰੀ ਕੀਤੀ ਹੈ। ਦੁਕਾਨ ਮਾਲਕ ਨੂੰ ਅੱਜ ਸਵੇਰੇ ਇਸ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਟਾਂਡਾ ਪੁਲਸ ਨੂੰ ਸੂਚਨਾ ਦਿੱਤੀ ਗਈ। ਐੱਸ.ਆਈ. ਪਰਵਿੰਦਰਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਮੁਤਾਬਕ ਦੁਕਾਨ 'ਚੋਂ ਲਗਭਗ ਚਾਲੀ ਹਜ਼ਾਰ ਰੁਪਏ ਦੀ ਨਗਦੀ ਅਤੇ  ਸ਼ੂਜ਼ ਚੋਰੀ ਹੋਏ ਹਨ।

PunjabKesari


Shyna

Content Editor Shyna