ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਨੋਟਿਸ ਉਪਰੰਤ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦਾ ਕੰਮ ਸ਼ੁਰੂ
Wednesday, Aug 14, 2019 - 02:05 AM (IST)

ਰੂਪਨਗਰ, (ਕੈਲਾਸ਼)- ਗੋਪਾਲ ਗਊਸ਼ਾਲਾ ਮਾਰਗ ’ਤੇ ਪਸ਼ੂ ਹਸਪਤਾਲ ਦੇ ਨੇਡ਼ੇ ਇਕ ਵਿਅਕਤੀ ਵੱਲੋਂ ਹਾਈ ਵੋਲਟੇਜ਼ ਤਾਰਾਂ ਦੇ ਹੇਠ ਕੀਤੇ ਜਾ ਰਹੇ ਮਕਾਨ ਦੇ ਨਿਰਮਾਣ ਨੂੰ ਲੈ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਮਕਾਨ ਦਾ ਨਿਰੀਖਣ ਕੀਤਾ ਅਤੇ ਉਸਨੂੰ ਗੈਰ ਕਾਨੂੰਨੀ ਨਿਰਮਾਣ ਨੂੰ ਗਿਰਾਉਣ ਸਬੰਧੀ ਨੋਟਿਸ ਵੀ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਗੋਪਾਲ ਗਊਸ਼ਾਲਾ ਰੋਡ ’ਤੇ ਵਿਅਕਤੀ ਦੁਆਰਾ ਆਪਣੇ ਮਕਾਨ ਦੀ ਪਹਿਲੀ ਮੰਜਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਪਰ ਉਸ ਤੋ ਉੱਪਰ ਤੋਂ ਗੁਜ਼ਰਦੀਆਂ ਹਾਈ ਵੋਲਟੇਜ਼ ਤਾਰਾਂ ਦੀ ਸੰਬਧਤ ਵਿਅਕਤੀ ਦੁਆਰਾ ਅਣਦੇਖੀ ਕਰ ਦਿੱਤੀ ਗਈ ਪਰ ਇਸਦੀ ਸੂਚਨਾ ਬਿਜਲੀ ਬੋਰਡ ਦੇ ਅਧਿਕਾਰੀਆਂ ਤੱਕ ਜਾ ਪਹੁੰਚੀ। ਇਸ ਸਬੰਧੀ ਅੱਜ ਵਿਭਾਗ ਦੇ ਐੱਸ.ਡੀ.ਓ. ਅੰਮ੍ਰਿਤਪਾਲ ਸਿੰਘ ਆਪਣੀ ਟੀਮ ਨਾਲ ਮੌਕਾ ਦੇਖਣ ਪਹੁੰਚੇ ਅਤੇ ਉਨ੍ਹਾਂ ਹਾਈ ਵੋਲਟੇਜ਼ ਤਾਰਾਂ ਹੇਠ ਬਿਨਾਂ ਮਨਜੂਰੀ ਲਏ ਕੀਤੇ ਜਾ ਰਹੇ ਗੈਰ ਕਾਨੂੰਨੀ ਨਿਰਮਾਣ ਨੂੰ ਰੋਕਣ ਅਤੇ ਹੋ ਚੁੱਕੇ ਨਿਰਮਾਣ ਨੂੰ ਗਿਰਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਜਿਸਨੂੰ ਲੈ ਕੇ ਮਕਾਨ ਦੇ ਮਾਲਕ ਨੇ ਨਿਰਮਾਣ ਨੂੰ ਰੋਕਣ ਦੇ ਬਾਅਦ ਕੁਝ ਹਿੱਸਾ ਗਿਰਾਉਣਾ ਸ਼ੁਰੂ ਕਰ ਦਿੱਤਾ।
ਕੀ ਕਹਿੰਦੇ ਨੇ ਮਕਾਨ ਮਾਲਕ
ਇਸ ਸਬੰਧੀ ਜਦੋਂ ਅੱਜ ਉਕਤ ਮਕਾਨ ਦਾ ਦੌਰਾ ਕੀਤਾ ਗਿਆ ਤਾਂ ਹਾਈ ਵੋਲਟੇਜ਼ ਤਾਰਾਂ ਬਿਲਕੁੱਲ ਮਕਾਨ ਦੇ ਨੇਡ਼ੇ ਤੋਂ ਗੁਜਰ ਰਹੀਆ ਸੀ ਜੋ ਕਿ ਕਦੇ ਵੀ ਦੁਖਦਾਈ ਘਟਨਾ ਦਾ ਕਾਰਣ ਬਣ ਸਕਦੀਆਂ ਹਨ। ਜਦੋ ਇਸ ਸਬੰਧੀ ਉਥੇ ਮੌਜੂਦ ਮਕਾਨ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਕਾਨ ਦੇ ਨਿਰਮਾਣ ਲਈ ਨਗਰ ਕੌਂਸਲ ਤੋਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਨੋਟਸ ਮਿਲਣ ਦੇ ਬਾਅਦ ਉਨ੍ਹਾਂ ਨੂੰ ਗੈਰ ਕਾਨੂੰਨੀ ਨਿਰਮਾਣ ਢਾਹੁਣਾ ਸ਼ੁਰੂ ਕਰ ਦਿੱਤਾ।
ਕੀ ਕਹਿੰਦੇ ਨੇ ਵਿਭਾਗ ਦੇ ਐੱਸ.ਡੀ.ਓ
ਇਸ ਸਬੰਧੀ ਜਦੋਂ ਵਿਭਾਗ ਦੇ ਐੱਸ.ਡੀ.ਓ. ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਮਕਾਨ ਦਾ ਨਕਸ਼ਾ ਪਾਸ ਕਰਵਾਏ ਮਨਮਰਜ਼ੀ ਨਾਲ ਨਿਰਮਾਣ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਮਕਾਨ ਜਿਸਦੀ ਉੱਪਰ ਤੋਂ 11 ਹਜ਼ਾਰ ਕੇ.ਵੀ. ਦੀਆਂ ਤਾਰਾਂ ਗੁਜ਼ਰਦੀਆਂ ਹਨ ਥੋੜੀ ਜਿਹੀ ਲਾਪ੍ਰਵਾਹੀ ਵੀ ਦੁਰਘਟਨਾ ਦਾ ਕਾਰਣ ਬਣ ਸਕਦੀ ਹੈ। ਜਿਸਦੇ ਲਈ ਸਬੰਧਤ ਮਕਾਨ ਮਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ।