ਨਾਕੇ ਤੋਂ ਕੁਝ ਹੀ ਦੂਰੀ ’ਤੇ ਲੁਟੇਰੇ ਕੁੜੀ ਦਾ ਆਈਫੋਨ, ਸੋਨੇ ਦਾ ਲਾਕੇਟ ਤੇ ਨਕਦੀ ਖੋਹ ਫਰਾਰ

Monday, Sep 23, 2024 - 03:03 PM (IST)

ਨਾਕੇ ਤੋਂ ਕੁਝ ਹੀ ਦੂਰੀ ’ਤੇ ਲੁਟੇਰੇ ਕੁੜੀ ਦਾ ਆਈਫੋਨ, ਸੋਨੇ ਦਾ ਲਾਕੇਟ ਤੇ ਨਕਦੀ ਖੋਹ ਫਰਾਰ

ਨਕੋਦਰ (ਪਾਲੀ)- ਸਿਟੀ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹੋਏ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਸ਼ਹਿਰ ਦੇ ਸਭ ਤੋਂ ਚਹਿਲ-ਪਹਿਲ ਵਾਲੇ ਚੌਂਕ ’ਚੋਂ ਇਕ ਕੁੜੀ ਤੋਂ ਆਈਫੋਨ, ਸੋਨੇ ਦਾ ਲਾਕੇਟ ਅਤੇ 2000 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਘਟਨਾ ਤੋਂ ਕੁਝ ਹੀ ਦੂਰੀ ’ਤੇ ਪੁਲਸ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ।

ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਕਸ਼ਮੀਰ ਸਿੰਘ ਨੂੰ ਮਨਜਿੰਦਰ ਸਿੰਘ ਟੁੱਟ ਕਲਾਂ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਸਥਾਨਕ ਅੰਬੇਡਕਰ ਚੌਂਕ, ਨੂਰਮਹਿਲ ਰੋਡ ਬੈਂਕ ਦੇ ਨਜ਼ਦੀਕ ਸਥਿਤ ਰਿਫਰੈਸ਼ਮੈਂਟ ਤੋ ਬਰਗਰ ਲੈਣ ਲਈ ਗਿਆ ਸੀ। ਉਸ ਦੀ ਭੈਣ ਰਿਫਰੈਸ਼ਮੈਂਟ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਲੁਟੇਰੇ ਉਸ ਦੀ ਭੈਣ ਦੇ ਹੱਥ ’ਚ ਫੜਿਆ ਆਈਫੋਨ 15 ਪ੍ਰੋ ਖੋਹ ਕੇ ਬੱਸ ਸਟੈਂਡ ਵੱਲ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਵੱਡਾ ਹਾਦਸਾ: ਸਤਲੁਜ ਦਰਿਆ ਦੇ ਪੁੱਲ 'ਤੇ ਪਲਟਿਆ ਸਕੂਲੀ ਬੱਚਿਆਂ ਨਾਲ ਭਰਿਆ ਆਟੋ, ਮਚਿਆ ਚੀਕ-ਚਿਹਾੜਾ

ਲੜਕੀ ਨੇ ਦੱਸਿਆ ਕਿ ਮੋਬਾਇਲ ਫੋਨ ਦੇ ਨਾਲ ਸੋਨੇ ਦਾ ਛੋਟਾ ਲਾਕੇਟ ਅਤੇ ਕਰੀਬ 2 ਹਜ਼ਾਰ ਰੁਪਏ ਦੀ ਨਕਦੀ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋ ਲੁਟੇਰਿਆਂ ਦੀ ਪਛਾਣ ਕਰ ਕੇ ਜਲਦ ਹੀ ਕਾਬੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ, ਲੋਕਾਂ ਨੇ ਵੇਖ ਮਾਰੀਆਂ ਚੀਕਾਂ, ਫ਼ੈਲੀ ਦਹਿਸ਼ਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News