ਪੁਲਸ ਨੇ ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Sunday, Feb 11, 2024 - 06:35 PM (IST)

ਪੁਲਸ ਨੇ ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਵੱਲੋਂ ਧੋਖਾਦੇਹੀ ਦੇ ਮਾਮਲੇ ਵਿਚ ਇਕ ਨਾਮਜਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਪੰਕਜ ਕੁਮਾਰ ਨੇ ਦਸਿਆ ਹੈ ਕਿ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਪਵਨ ਕੁਮਾਰ ਨੇ ਆਪਣੀ ਪੁਲਸ ਟੀਮ ਦੇ ਨਾਲ ਕਿਸੇ ਨਾਲ ਧੋਖਾਦੇਹੀ ਕਰਨ ਦੇ ਦੋਸ਼ ਵਿਚ ਨਾਮਜਦ ਲਵਦੀਪ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਗੋਂਦਪੁਰ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ| ਉਨ੍ਹਾਂ ਅੱਗੇ ਦੱਸਿਆ ਕਿ ਲਵਦੀਪ ਸਿੰਘ ਖ਼ਿਲਾਫ਼ ਹਾਜੀਪੁਰ ਪੁਲਸ ਸਟੇਸ਼ਨ ਵਿਖੇ 18 ਸਤੰਬਰ 2023 ਨੂੰ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਸੀ, ਜੋ ਫਰਾਰ ਚਲ ਰਿਹਾ ਸੀ |

ਇਹ ਵੀ ਪੜ੍ਹੋ: ਹਨੀ ਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਹੋਟਲਾਂ 'ਚ ਬੁਲਾ ਵੀਡੀਓਜ਼ ਬਣਾ ਕੇ ਇੰਝ ਹੁੰਦਾ ਸੀ ਸ਼ਰਮਨਾਕ ਧੰਦਾ


author

shivani attri

Content Editor

Related News