ਹੈਰੋਇਨ ਦਾ ਨਸ਼ਾ ਕਰ ਰਹੇ 4 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ
03/19/2023 5:29:39 PM

ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਔੜ ਦੀ ਪੁਲਸ ਨੇ ਝਾੜੀਆਂ ਵਿਚ ਹੈਰੋਇਨ ਦਾ ਨਸ਼ਾ ਕਰ ਰਹੇ 4 ਨੌਜਵਾਨਾਂ ਨੂੰ 5 ਗ੍ਰਾਮ ਹੈਰੋਇਨ ਅਤੇ ਨਸ਼ਾ ਲੈਣ ਲਈ ਵਰਤੇ ਜਾ ਰਹੇ ਉਪਕਰਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਣਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੇ ਦੌਰਾਨ ਸ਼ੱਕੀ ਲੋਕਾਂ ਦੀ ਤਲਾਸ਼ ਵਿਚ ਪਿੰਡ ਔੜ ਤੋਂ ਗਡ਼ੂਪੜ ਵੱਲ ਜਾ ਰਹੀ ਸੀ ਕਿ ਮਾਰਗ ਵਿਚ ਪੁਲਸ ਨੂੰ ਝਾੜੀਆਂ ਵਿਚ ਕੁਝ ਹਰਕਤ ਹੁੰਦੀ ਦਿਸੀ।
ਇਹ ਵੀ ਪੜ੍ਹੋ : ਬਾਕੀ ਸਰਕਾਰਾਂ ਜੋ ਕੰਮ ਆਖਰੀ ਸਾਲ ’ਚ ਕਰਦੀਆਂ ਸਨ, ਅਸੀਂ ਪਹਿਲੇ ਸਾਲ ’ਚ ਕੀਤਾ: ਭਗਵੰਤ ਮਾਨ
ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਘੇਰਾਬੰਦੀ ਕਰਕੇ ਜਦੋਂ ਉਕਤ ਸਥਾਨ ਦੀ ਜਾਂਚ ਕੀਤੀ ਤਾਂ ਉੱਥੋਂ 22 ਤੋਂ 25 ਸਾਲਾਂ ਤਿੰਨ ਅਤੇ ਇਕ 38 ਸਾਲਾਂ ਨੌਜਵਾਨ ਸਮੋਕਿੰਗ ਕਰਦੇ ਹੋਏ ਪਾਏ ਗਏ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਲਾਈਟਰ, ਪਲਾਸਟਿਕ ਦਾ ਖਾਲੀ ਬੋਤਲ, ਪਾਈਪ ਨੁਮਾ 10 ਰੁਪਏ ਦਾ ਨੋਟ ਅਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣੇਦਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਕਾਕਾ ਵਾਸੀ ਮੱਲ੍ਹਪੁਰ, ਦੀਪਕ ਉਰਫ਼ ਦੀਪੂ ਵਾਸੀ ਪਿੰਡ ਭੂਤਾਂ, ਗਗਨਦੀਪ ਕੁਮਾਰ ਉਰਫ਼ ਲਭੂ ਵਾਸੀ ਝਿੰਗੜਾ ਅਤੇ ਜਸਕਰਨ ਰਾਮ ਉਰਫ਼ ਜੱਸੀ ਵਾਸੀ ਝਿੰਗੜਾ ਦੇ ਤੌਰ ’ਤੇ ਹੋਈ ਹੈ। ਥਾਣੇਦਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।