ਪਾਕਿਸਤਾਨੀ ਅਰੂਸਾ ਦੀ ਕਿਰਪਾ ਨਾਲ ਭਾਰਤੀ ਪੰਜਾਬ ਦੇ ਡੀ. ਜੀ. ਪੀ. ਬਣੇ ਦਿਨਕਰ  : ਖਹਿਰਾ

02/12/2019 5:56:22 AM

ਜਲੰਧਰ,(ਬੁਲੰਦ)- ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਜਲੰਧਰ  ਵਿਚ ਇਕ ਮੀਟਿੰਗ ਕਰ ਕੇ ਪੰਜਾਬ ਦੇ ਨਵ-ਨਿਯੁਕਤ ਡੀ. ਜੀ. ਪੀ. ਦਿਨਕਰ ਗੁਪਤਾ ’ਤੇ  ਸ਼ਬਦੀ ਹਮਲਾ  ਬੋਲਦਿਆਂ ਕਿਹਾ ਕਿ ਦਿਨਕਰ ਨੂੰ ਅਸਲ ’ਚ ਕੈਪਟਨ ਅਮਰਿੰਦਰ ਦੀ ਪਾਕਿਸਤਾਨੀ ਦੋਸਤ ਅਰੂਸਾ  ਆਲਮ ਦੀ ਕਿਰਪਾ ਨਾਲ ਲਾਇਆ ਗਿਆ ਹੈ।
ਜਿਸ ਤਰ੍ਹਾਂ ਦੀਆਂ ਤਸਵੀਰਾਂ ਦਿਨਕਰ ਗੁਪਤਾ,  ਉਨ੍ਹਾਂ ਦੀ ਪਤਨੀ ਵਿੰਨੀ
ਮਹਾਜਨ ਤੇ ਅਰੂਸਾ ਦੀਆਂ ਸਾਹਮਣੇ ਆਈਆਂ ਹਨ, ਉਸ ਤੋਂ ਸਾਫ ਹੈ ਕਿ  ਪੰਜਾਬ ਦਾ ਡੀ. ਜੀ. ਪੀ. ਬਿਨਾਂ ਅਰੂਸਾ ਦੀ ਪ੍ਰਮਿਸ਼ਨ ਦੇ ਨਹੀਂ ਬਣਿਆ।
ਦਿਨਕਰ  ਗੁਪਤਾ ਜਦੋਂ ਦਿੱਲੀ ਵਿਚ ਆਈ. ਬੀ. ਵਿਚ ਕੰਮ ਕਰਦੇ ਸਨ ਤਾਂ ਸਾਬਕਾ ਕੇਂਦਰੀ ਮੰਤਰੀ ਨੇ  ਦੋਸ਼ ਲਾਏ ਸਨ ਕਿ ਗੁਪਤਾ ਵੱਲੋਂ ਉਨ੍ਹਾਂ ਦੇ ਫੋਨ ਦੀ ਰਿਕਾਰਡਿੰਗ ਕੀਤੀ ਗਈ ਸੀ, ਜਿਸ ਤੋਂ  ਬਾਅਦ ਦਿਨਕਰ ਨੂੰ ਕੇਂਦਰੀ ਸਿਸਟਮ ਤੋ ਹਟਾ ਕੇ ਵਾਪਸ ਪੰਜਾਬ ਭੇਜ ਦਿੱਤਾ ਗਿਆ। ਇਸ ਸਾਰੀ  ਖੇਡ ’ਚ ਅਜੀਤ ਡੋਭਾਲ ਦੀ ਵੀ ਸਹਿਮਤੀ ਨਜ਼ਰ ਆ ਰਹੀ ਹੈ। ਇਕ ਐੱਸ. ਆਈ. ਟੀ. ਰਿਪੋਰਟ ’ਚ  ਦਿਨਕਰ ਗੁਪਤਾ ’ਤੇ ਨਸ਼ਾ ਸਮੱਗਲਰਾਂ ਦਾ ਸਾਥ ਦੇਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਗੁਪਤਾ  ਨੂੰ ਡੀ. ਜੀ. ਪੀ. ਨਿਯੁਕਤ ਕਰ  ਕੇ  ਕੀ  ਕੈਪਟਨ ਨੇ ਉਨ੍ਹਾਂ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ  ਕਰ ਦਿੱਤਾ ਹੈ? ਕੀ ਕੈਪਟਨ ਨੇ ਵੇਖਿਆ ਕਿ ਐੈੱਸ. ਆਈ. ਟੀ. ਰਿਪੋਰਟ ਵਿਚ ਉਨ੍ਹਾਂ ਨੂੰ  ਕਲੀਨ ਚਿੱਟ ਮਿਲੀ ਜਾਂ ਨਹੀਂ? 
ਅਸਲ ਵਿਚ ਕੈਪਟਨ ਤੇ ਉਸ ਦੇ ਰਿਸ਼ਤੇਦਾਰਾਂ ’ਤੇ ਤਾਂ ਆਪ ਕਈ  ਸ਼ਿਕਾਇਤਾਂ ਅਦਾਲਤਾਂ ਤੇ ਪੁਲਸ ਜਾਂਚ ਵਿਚ ਪੈਂਡਿੰਗ ਹਨ। ਇਸ ਲਈ ਉਨ੍ਹਾਂ ਆਪਣਾ ਖਾਸ ਆਦਮੀ  ਡੀ. ਜੀ. ਪੀ. ਨਿਯੁਕਤ ਕੀਤਾ ਹੈ ਤਾਂ ਜੋ ਸਾਰੀਆਂ ਜਾਂਚਾਂ ਉਨ੍ਹਾਂ ਦੇ ਹੱਕ ਵਿਚ ਆਉਣ  ਤੇ ਉਹ ਸਾਰੇ ਦੋਸ਼ਾਂ ਤੋਂ ਬਰੀ ਹੋ ਜਾਣ। 
ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ  ਨੌਕਰੀਆਂ ਤਾਂ ਕੀ ਦੇਣੀਆਂ ਸਨ, ਉਲਟਾ ਅਧਿਆਪਕਾਂ  ਨੂੰ ਪੁਲਸ ਵੱਲੋਂ ਦੌੜਾ-ਦੌੜਾ ਕੇ  ਕੁੱਟਿਆ ਜਾ ਰਿਹਾ ਹੈ। ਇਸ ਬਾਰੇ ਉਹ ਅਧਿਆਪਕ  ਆਗੂਆਂ ਨੂੰ ਮਿਲਣਗੇ ਅਤੇ ਕੈਪਟਨ ਸਰਕਾਰ  ਕੋਲੋਂ ਮੰਗ ਕਰਦੇ ਹਨ ਕਿ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲੇ ਪੁਲਸ ਵਾਲਿਆਂ ਨੂੰ  ਸਸਪੈਂਡ ਕੀਤਾ ਜਾਵੇ। 
ਕੱਲ ਤੋਂ ਸ਼ੁਰੂ ਹੋਣ ਵਾਲੇ ਵਿਧਾਨ  ਸਭਾ ਸੈਸ਼ਨ ’ਚ ਉਨ੍ਹਾਂ ਦੀ ਪਾਰਟੀ  ਨਾਲ ਚੱਲ ਰਹੇ ਵਿਧਾਇਕ ਸ਼ਾਮਲ ਹੋਣਗੇ। ਖਹਿਰਾ  ਨੇ  ਕਿਹਾ ਕਿ  ਅਗਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਨੌਜਵਾਨਾਂ ਦੀ ਇਕ ਮਜ਼ਬੂਤ ਟੀਮ ਤਿਆਰ ਕਰ ਲਈ ਗਈ ਹੈ। ਜਲਦੀ ਹੀ ਪਾਰਟੀ ਨੂੰ ਹੋਰ ਮਜ਼ਬੂਤੀ ਦੇਣ ਲਈ ਹਰ ਜ਼ਿਲੇ ਵਿਚ ਟੀਮਾਂ ਦੀ ਤਾਇਨਾਤੀ ਕੀਤੀ  ਜਾਵੇਗੀ ਤੇ ਪਾਰਟੀ ਵਿਚ ਕਈ ਵਿੰਗ ਤਿਆਰ ਕਰ ਕੇ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਿਆ  ਜਾਵੇਗਾ।


Bharat Thapa

Content Editor

Related News