PM ਮੋਦੀ ਦੀ ਸੁਰੱਖਿਆ ''ਚ ਕੁਤਾਹੀ, ਰੁਕੇ ਹੋਏ ਕਾਫ਼ਿਲੇ ਦੀ ਸਭ ਤੋਂ ਨੇੜੇ ਦੀ ਵੀਡੀਓ ਆਈ ਸਾਹਮਣੇ

Friday, Jan 07, 2022 - 10:17 PM (IST)

PM ਮੋਦੀ ਦੀ ਸੁਰੱਖਿਆ ''ਚ ਕੁਤਾਹੀ, ਰੁਕੇ ਹੋਏ ਕਾਫ਼ਿਲੇ ਦੀ ਸਭ ਤੋਂ ਨੇੜੇ ਦੀ ਵੀਡੀਓ ਆਈ ਸਾਹਮਣੇ

ਜਲੰਧਰ(ਵੈੱਬ ਡੈਸਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਿਲੇ ਨੂੰ ਰੋਕੇ ਜਾਣ ਅਤੇ ਪ੍ਰਧਾਨ ਮੰਤਰੀ ਵੱਲੋਂ ਰੈਲੀ ਨੂੰ ਰੱਦ ਕਰਨ ਦੇ ਫ਼ੈਸਲੇ ਮਗਰੋਂ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਜਿੱਥੇ ਇਕ ਪਾਸੇ ਪੰਜਾਬ ਸਰਕਾਰ ਨੇ ਇਸ ਘਟਨਾਕ੍ਰਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਤਾਂ ਉਥੇ ਹੀ ਪੰਜਾਬ ਭਾਜਪਾ ਸਮੇਤ ਕੇਂਦਰ ਸਰਕਾਰ ਅਤੇ ਰਾਸ਼ਟਰਪਤੀ ਨੇ ਵੀ ਇਸ ਮਾਮਲੇ 'ਤੇ ਚਿੰਤਾ ਜਤਾਈ ਹੈ। ਪ੍ਰਧਾਨ ਮੰਤਰੀ ਦੇ ਕਾਫ਼ਿਲੇ ਨੂੰ ਰੋਕਣ ਦਾ ਮਾਮਲਾ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ ਹੈ ਤੇ ਇਸ ਘਟਨਾਕ੍ਰਮ 'ਤੇ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੋਈ ਹੈ।ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਘਟਨਾ ਦੀ ਜਾਂਚ ਕਰਨ ਨੂੰ ਲੈ ਕੇ ਟੀਮਾਂ ਵੀ ਗਠਿਤ ਕੀਤੀਆਂ ਹਨ। 

ਪ੍ਰਧਾਨ ਮੰਤਰੀ ਦੇ ਰੁਕੇ ਹੋਏ ਕਾਫ਼ਿਲੇ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ ਜਿਸ ਨੂੰ ਲੈ ਕੇ ਵੀ ਸਿਆਸੀ ਮਾਹਿਰਾਂ ਨੇ ਆਪੋ ਆਪਣੇ ਤਰਕ ਦੇਣੇ ਸ਼ੁਰੂ ਕਰ ਦਿੱਤੇ ਹਨ।ਹੁਣ ਪ੍ਰਧਾਨ ਮੰਤਰੀ ਦੇ ਰੁਕੇ ਹੋਏ ਕਾਫ਼ਿਲੇ ਦੀ ਇਕ ਹੋਰ ਤਾਜ਼ਾ ਵੀਡੀਓ ਸਾਹਮਣੇ ਆਈ ਹੈ ਜੋ ਕਾਫ਼ਿਲੇ ਦੀ ਸਭ ਤੋਂ ਨੇੜੇ ਦੀ ਵੀਡੀਓ ਕਹੀ  ਜਾ ਰਹੀ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਗੱਡੀ ਵਿੱਚ ਬੈਠੇ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਦੇ ਸੁਰੱਖਿਆ ਦਸਤੇ ਮੁਸਤੈਦ ਵਿਖਾਈ ਦੇ ਰਹੇ ਹਨ।ਵੇਖੋ ਵੀਡੀਓ... 


author

Harnek Seechewal

Content Editor

Related News