Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ ਬਾਅਦ ਮਿਲੀ ਖ਼ਬਰ ਨੇ ਉਡਾ 'ਤੇ ਹੋਸ਼

Monday, Apr 13, 2026 - 03:04 PM (IST)

Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ ਬਾਅਦ ਮਿਲੀ ਖ਼ਬਰ ਨੇ ਉਡਾ 'ਤੇ ਹੋਸ਼

ਤਲਵਾੜਾ (ਹਰਵਿੰਦਰ ਜੋਸ਼ੀ)- ਤਲਵਾੜਾ ਵਿਖੇ ਇਕ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਲਵਾੜਾ ਪੁਲਸ ਨੇ ਇਕ ਔਰਤ ਵੱਲੋਂ ਸਲਫ਼ਾਸ ਦੀਆਂ ਗੋਲ਼ੀਆਂ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੇ ਮਾਮਲੇ 'ਚ ਉਸ ਦੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।  ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਸੁਰਿੰਦਰ ਸਿੰਘ, ਵਾਸੀ ਮਾਤਨਹੋਲ (ਝੱਜਰ, ਹਰਿਆਣਾ) ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ।

ਇਹ ਵੀ ਪੜ੍ਹੋ: ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ ਤਬਾਦਲੇ

ਸ਼ਿਕਾਇਤ ਕਰਤਾ ਸੁਰਿੰਦਰ ਸਿੰਘ ਅਨੁਸਾਰ ਉਸ ਦੀ ਪੁੱਤਰੀ ਨੀਲਮ (30) ਦਾ ਵਿਆਹ 14 ਫਰਵਰੀ 2014 ਨੂੰ ਦਵਿੰਦਰ ਸਿੰਘ ਵਾਸੀ ਰਿਵਾੜੀ, ਹਾਲ ਵਾਸੀ ਤਲਵਾੜਾ ਨਾਲ ਹੋਇਆ ਸੀ। ਜਿਸ ਦੇ ਘਰ ਕੋਈ ਬੱਚਾ ਨਾ ਹੋਣ ਕਰਕੇ ਵਿਆਹ ਦੇ ਕਰੀਬ ਇਕ ਸਾਲ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਨੀਲਮ ਨੂੰ ਔਲਾਦ ਨਾ ਹੋਣ ਕਾਰਨ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ। ਪਤੀ ਦਵਿੰਦਰ ਸਿੰਘ ਆਪਣੇ ਮਾਪਿਆਂ ਦੇ ਕਹਿਣ 'ਤੇ ਨੀਲਮ ਦੀ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਆਪਣੇ ਪੇਕੇ ਪਰਿਵਾਰ ਨਾਲ ਫ਼ੋਨ 'ਤੇ ਗੱਲ ਕਰਨ ਤੋਂ ਵੀ ਰੋਕਿਆ ਜਾਂਦਾ ਸੀ। 

ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ 11 ਅਪ੍ਰੈਲ ਨੂੰ ਦੁਪਹਿਰ ਕਰੀਬ ਸਵਾ ਇਕ ਵਜੇ ਨੀਲਮ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਸਹੁਰੇ ਪਰਿਵਾਰ ਦੇ ਤਸੀਹਿਆਂ ਤੋਂ ਤੰਗ ਆ ਕੇ ਸਲਫ਼ਾਸ ਦੀਆਂ ਗੋਲ਼ੀਆਂ ਖਾ ਰਹੀ ਹੈ। ਜਦੋਂ ਪਰਿਵਾਰ ਹਰਿਆਣਾ ਤੋਂ ਤਲਵਾੜਾ ਲਈ ਰਵਾਨਾ ਹੋਇਆ ਤਾਂ ਰਸਤੇ 'ਚ ਹੀ ਉਨ੍ਹਾਂ ਨੂੰ ਨੀਲਮ ਦੀ ਮੌਤ ਦੀ ਖ਼ਬਰ ਮਿਲੀ। 

ਦੋਸ਼ ਹੈ ਕਿ ਜਦੋਂ ਮ੍ਰਿਤਕਾ ਦੇ ਭਰਾ ਦੀਪਕ ਨੇ ਆਪਣੇ ਜਵਾਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅੱਗੋਂ ਬਦਸਲੂਕੀ ਕੀਤੀ ਅਤੇ ਕੋਈ ਜਾਣਕਾਰੀ ਨਹੀਂ ਦਿੱਤੀ। ਤਲਵਾੜਾ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਦਵਿੰਦਰ ਸਿੰਘ,ਸਹੁਰਾ ਕ੍ਰਿਸ਼ਨ ਕੁਮਾਰ ਅਤੇ  ਸੱਸ ਵੀਨਾ ਦੇ ਖ਼ਿਲਾਫ਼ ਤੰਗ-ਪ੍ਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ  ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

ਇਹ ਵੀ ਪੜ੍ਹੋ: 5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News