ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

09/27/2020 9:05:10 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਅਕਾਲੀ ਦਲ ਵਲੋਂ ਗਠਜੋੜ ਤੋੜੇ ਜਾਣ ਤੋਂ ਬਾਅਦ ਭਾਜਪਾ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ
ਚੰਡੀਗੜ੍ਹ : ਖੇਤੀ ਬਿੱਲਾਂ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ 22 ਸਾਲ ਪੁਰਾਣਾ ਗਠਜੋੜ ਤੋੜਣ ਤੋਂ ਬਾਅਦ ਪੰਜਾਬ ਭਾਜਪਾ ਵਲੋਂ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਸਾਡਾ ਪੁਰਾਣਾ ਭਾਈਵਾਲ ਹੈ ਅਤੇ ਅਕਾਲੀ ਦਲ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਦੁੱਖ ਵੀ ਹੋਇਆ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਜਲੰਧਰ: ਸਰਕਾਰੀ ਡਾਕਟਰਾਂ ਸਣੇ 94 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 7 ਮਰੀਜ਼ਾਂ ਦੀ ਮੌਤ
ਜਲੰਧਰ (ਰੱਤਾ)— ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਜਿੱਥੇ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਉਥੇ ਹੀ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ 10 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਐਤਵਾਰ ਨੂੰ ਜਿੱਥੇ 94 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ 7 ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ।

ਬੁਢਲਾਡਾ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਦਾ ਕੈਨੇਡਾ 'ਚ ਗੋਲ਼ੀਆਂ ਮਾਰ ਕੇ ਕਤਲ
ਬੁਢਲਾਡਾ (ਬਾਸਲ) : ਸ਼ਥਾਨਕ ਸ਼ਹਿਰ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਬਲਾਡੇਵਾਲੇ ਦਾ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ (ਉਰਫ ਪ੍ਰੀਤ ਬਲਾਡੇਵਾਲਾ) ਪੁੱਤਰ ਗੋਬਿੰਦ ਸਿੰਘ ਵਾਸੀ ਵਾਰਡ ਨੰਬਰ 4 ਪੁਰਾਣਾ ਜੋ ਲੰਬੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਿਹਾ ਸੀ ਕਿ ਕੱਲ ਸਵੇਰੇ 7 ਵਜੇ ਕੁਝ ਅਣਪਛਾਤੇ ਵਿਅਕਤੀਆਂ ਵਲੋ ਆਪਣੇ ਟਰੱਕਾਂ ਦੀ ਦੇਖਭਾਲ ਕਰ ਰਹੇ ਉਪਰੋਕਤ ਨੌਜਵਾਨ 'ਤੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। 

ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
ਜਲੰਧਰ/ਰੂਪਨਗਰ— ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਗਠਜੋੜ ਤੋੜਨ ਦੇ ਐਲਾਨ ਤੋਂ ਬਾਅਦ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਲੋਕਾਂ ਨੇ ਹੁਣ ਨਹੁੰ ਤੋਂ ਮਾਸ ਨੂੰ ਪਲਾਸ ਨਾਲ ਵੱਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਸਰ ਇਹ ਕਹਿੰਦੇ ਰਹੇ ਕਿ ਮੇਰੇ ਜਿਊਂਦੇ-ਜੀਅ ਅਕਾਲੀ ਦਲ ਅਤੇ ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਟੁੱਟ ਨਹੀਂ ਸਕਦਾ।

ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ’ਚ ਅਹਿਮ ਯੋਗਦਾਨ ਪਾ ਸਕਦੀ ਹੈ ‘ਗ੍ਰਾਮ ਸਭਾ’, ਜਾਣੋ ਕਿਵੇਂ (ਵੀਡੀਓ)
ਜਲੰਧਰ (ਬਿਊਰੋ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਬਣਾ ਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰ ਦਿੱਤੇ ਗਏ ਹਨ। ਜਿਸ ਕਾਰਨ ਕਿਸਾਨਾਂ ਵੱਲੋਂ ਪੂਰੇ ਦੇਸ਼ ਅੰਦਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 25 ਸਤੰਬਰ ਨੂੰ ਪੰਜਾਬ ਅੰਦਰ ਕੀਤਾ ਗਿਆ ਚੱਕਾ ਜਾਮ ਵੀ ਇਤਿਹਾਸਕ ਹੋ ਨਿੱਬੜਿਆ, ਜਿਸ ਵਿੱਚ ਕਿਸਾਨ, ਕਿਸਾਨ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਪੰਜਾਬੀ ਗਾਇਕਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।

ਗਠਜੋੜ ਤੋੜਨ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਐਲਾਨ
ਰੋਪੜ : ਗਠਜੋੜ ਤੋੜਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਾਜਪਾ ਪ੍ਰਤੀ ਰੁਖ ਹੋਰ ਵੀ ਹਮਲਾਵਰ ਹੋ ਗਿਆ ਹੈ। ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪਹਿਲੀ ਤਾਰੀਖ ਨੂੰ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਕਿਸਾਨ ਮਾਰਚ ਸ਼ੁਰੂ ਕਰੇਗਾ ਅਤੇ ਇਹ ਕਿਸਾਨ ਮਾਰਚ ਦਿੱਲੀ ਦਾ ਤਖ਼ਤ ਹਿਲਾ ਦੇਵੇਗਾ।

ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, 25 ਨੂੰ ਧਰਨੇ 'ਚ ਹੋਈ ਸੀ ਸ਼ਾਮਲ
ਚੰਡੀਗੜ੍ਹ(ਬਿਊਰੋ):  ਪ੍ਰਸਿੱਧ ਪੰਜਾਬੀ ਮਾਡਲ ਤੇ ਅਦਾਕਾਰਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਹਿਮਾਂਸ਼ੀ ਖੁਰਾਣਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤੀ ਹੈ। ਹਿਮਾਂਸ਼ੀ ਖੁਰਾਣਾ ਲਿਖਦੀ ਹੈ -

ਬੁਰੀ ਖ਼ਬਰ : PRTC ਦੀ ਬੱਸ ਨੇ ਦਰੜੇ 4 ਲੋਕ, ਭਿਆਨਕ ਹਾਦਸੇ ਦੌਰਾਨ ਉੱਡੇ ਕਾਰ ਦੇ ਪਰਖੱਚੇ
ਪਟਿਆਲਾ (ਬਲਜਿੰਦਰ) : ਪਟਿਆਲਾ-ਸਮਾਣਾ ਰੋਡ ’ਤੇ ਬੀਤੀ ਸ਼ਾਮ ਨੂੰ ਪੀ. ਆਰ. ਟੀ. ਸੀ. ਦੀ ਬੱਸ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ, ਜਿਸ ’ਚ 4 ਵਿਅਕਤੀਆਂ ਦੀ ਮੌਤ ਹੋ ਗਈ। ਜਦੋਂ ਕਿਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਖੜ੍ਹੇ ਲੋਕਾਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਪਹੁੰਚਾਇਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਕਨਾਚੂਰ ਹੋ ਗਈ।

ਵਿਦੇਸ਼ੀ ਨਾਗਰਿਕਾਂ ਨੂੰ 'ਜੇਲ੍ਹਾਂ' ਅੰਦਰ ਬੰਦ ਕਰਨ ਦੇ ਮਾਮਲੇ 'ਚ 'ਪੰਜਾਬ' 5ਵੇਂ ਨੰਬਰ ’ਤੇ
ਲੁਧਿਆਣਾ (ਗੌਤਮ) : ਦਸੰਬਰ-2019 ਤੱਕ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਕਾਰਨ ਫੜ੍ਹੇ ਗਏ 5608 ਵਿਦੇਸ਼ੀ ਨਾਗਰਿਕਾਂ ’ਚੋਂ ਸਿਰਫ 38.71 ਫ਼ੀਸਦੀ ਲੋਕਾਂ ਨੂੰ ਸਜ਼ਾ ਹੋਈ, ਜਦੋਂ ਕਿ ਕਰੀਬ 53 ਫ਼ੀਸਦੀ ਵਿਦੇਸ਼ੀ ਅਜੇ ਅੰਡਰਟ੍ਰਾਇਲ ਹਨ। ਕਰੀਬ 8 ਫ਼ੀਸਦੀ ਲੋਕ ਹੋਰਨਾਂ ਕਾਰਨਾਂ ਕਰਕੇ ਅਤੇ 1 ਫ਼ੀਸਦੀ ਤੋਂ ਵੀ ਘੱਟ ਲੋਕ ਹਾਈਕ੍ਰਾਈਮ ਕਾਰਨ ਨਜ਼ਰਬੰਦ ਹਨ। 
 


Bharat Thapa

Content Editor

Related News