NGT ’ਚ ਸੁਣਵਾਈ ਅੱਜ, ਨਿਗਮ ਨੇ ਜਲਦਬਾਜ਼ੀ ’ਚ ਸ਼ੁਰੂ ਕੀਤਾ ਬਾਇਓ-ਮਾਈਨਿੰਗ ਦਾ ਟਰਾਇਲ

Friday, Aug 09, 2024 - 10:47 AM (IST)

NGT ’ਚ ਸੁਣਵਾਈ ਅੱਜ, ਨਿਗਮ ਨੇ ਜਲਦਬਾਜ਼ੀ ’ਚ ਸ਼ੁਰੂ ਕੀਤਾ ਬਾਇਓ-ਮਾਈਨਿੰਗ ਦਾ ਟਰਾਇਲ

ਜਲੰਧਰ (ਖੁਰਾਣਾ)–ਐੱਨ. ਜੀ. ਓ. ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਵਾਤਾਵਰਣ ਕਾਨੂੰਨ ਦੇ ਮਾਮਲੇ ਵਿਚ ਜਲੰਧਰ ਨਿਗਮ ’ਤੇ ਐੱਨ. ਜੀ. ਟੀ. ਵਿਚ ਜੋ ਕੇਸ ਦਾਇਰ ਕੀਤਾ ਹੋਇਆ ਹੈ, ਉਸ ਦੀ ਆਨਲਾਈਨ ਸੁਣਵਾਈ 9 ਅਗਸਤ ਨੂੰ ਹੋਣੀ ਹੈ ਪਰ ਉਸ ਤੋਂ ਠੀਕ ਇਕ ਦਿਨ ਪਹਿਲਾਂ ਜਲੰਧਰ ਨਿਗਮ ਨੇ ਆਪਣਾ ਜਵਾਬ ਐੱਨ. ਜੀ. ਟੀ. ਦੇ ਪ੍ਰਿੰਸੀਪਲ ਬੈਂਚ ਨੂੰ ਫਾਈਲ ਕਰ ਦਿੱਤਾ ਹੈ ਅਤੇ ਵੱਖ-ਵੱਖ ਨਿਗਮ ਅਧਿਕਾਰੀਆਂ ’ਤੇ ਵੱਖ-ਵੱਖ ਕੰਮਾਂ ਦੀ ਜ਼ਿੰਮੇਵਾਰੀ ਪਾਈ ਗਈ ਸੀ।

ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਦਾ ਜਵਾਬ ਬਣਾਉਣ ਲਈ ਨਿਗਮ ਪਿਛਲੇ ਲਗਭਗ ਇਕ ਮਹੀਨੇ ਤੋਂ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਸੀ ਅਤੇ ਨਗਰ ਨਿਗਮ ਦੀਆਂ ਸਾਰੀਆਂ ਬ੍ਰਾਂਚਾਂ ਦਾ ਸਟਾਫ਼ ਇਸ ਪਾਸੇ ਲੱਗਾ ਹੋਇਆ ਸੀ। ਇਸ ਜਵਾਬ ਲਈ ਨਗਰ ਨਿਗਮ ਕਮਿਸ਼ਨਰ ਵੱਲੋਂ ਲੰਮੀਆਂ-ਲੰਮੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, 7 ਮਹੀਨੇ ਦੀ ਗਰਭਵਤੀ ਕਰਨ ਮਗਰੋਂ ਹੋਇਆ...

ਬੁੱਧਵਾਰ ਜਵਾਬ ਫਾਈਲ ਕਰਨ ਦੇ ਨਾਲ ਹੀ ਨਿਗਮ ਅਧਿਕਾਰੀਆਂ ਨੇ ਸੁੱਖ ਦਾ ਸਾਹ ਤਾਂ ਲਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਕਿਤੇ ਐੱਨ. ਜੀ. ਟੀ. ਨੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਸਹੀ ਪਾਲਣਾ ਨਾ ਹੁੰਦੀ ਵੇਖ ਸਖ਼ਤ ਰੁਖ਼ ਧਾਰਨ ਕਰ ਲਿਆ ਤਾਂ ਜਿੱਥੇ ਜਲੰਧਰ ਨਿਗਮ ’ਤੇ ਭਾਰੀ ਜੁਰਮਾਨਾ ਠੋਕਿਆ ਜਾ ਸਕਦਾ ਹੈ, ਉਥੇ ਹੀ ਕੁਝ ਨਿਗਮ ਅਧਿਕਾਰੀਆਂ ਨੂੰ ਇਸ ਸਥਿਤੀ ਲਈ ਜਵਾਬਦੇਹ ਵੀ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਅਜਿਹੀ ਚਿਤਾਵਨੀ ਜਲੰਧਰ ਨਿਗਮ ਨੂੰ ਪਹਿਲਾਂ ਹੀ ਜਾਰੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇਨ੍ਹਾਂ ਵਾਹਨਾਂ ਲਈ ਰੂਟ ਕੀਤਾ ਗਿਆ ਡਾਇਵਰਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News