ਸਰਹਿੰਦ ਨਹਿਰ ਦੇ ਪੁਲ ਤੋਂ ਕੁੜੀ ਨੇ ਮਾਰੀ ਛਾਲ, ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੀ
Monday, Jun 26, 2023 - 05:06 PM (IST)

ਰੂਪਨਗਰ (ਵਿਜੇ)-ਰੂਪਨਗਰ ਸਰਹਿੰਦ ਨਹਿਰ ਦੇ ਪੁਲ ਤੋਂ ਇਕ ਨਾ ਮਾਲੂਮ ਕੁੜੀ ਵੱਲੋਂ ਛਾਲ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਇਕ ਨਾ ਮਾਲੂਮ ਕੁੜੀ ਵੱਲੋਂ ਰੂਪਨਗਰ ਸ਼ਹਿਰ ’ਚੋਂ ਲੰਘਦੀ ਸਰਹਿੰਦ ਨਹਿਰ ਦੇ ਪੁਰਾਣੇ ਪੁਲ ਤੋਂ ਇਕਦਮ ਛਾਲ ਮਾਰ ਦਿੱਤੀ ਗਈ, ਜੋ ਪਾਣੀ ਦੇ ਤੇਜ ਵਹਾਅ ’ਚ ਰੁੜ੍ਹ ਗਈ।
ਉਕਤ ਕੁੜੀ ਦੇ ਨਾਂ ਅਤੇ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਸਬੰਧ ’ਚ ਜਦੋਂ ਥਾਣਾ ਸਿਟੀ ਰੂਪਨਗਰ ਇੰਸ. ਪਵਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇਸ ਸਬੰਧ ’ਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਤਾਂ ਨਹੀਂ ਪਹੁੰਚੀ ਪਰ ਹੁਣੇ ਹੀ ਅਜਿਹੀ ਘਟਨਾ ਬਾਰੇ ਪਤਾ ਚੱਲਿਆ ਹੈ ਅਤੇ ਪੁਲਸ ਟੀਮ ਵੱਲੋਂ ਨਜ਼ਦੀਕੀ ਸੀ. ਸੀ. ਟੀ. ਵੀ. ਕੈਮਰਿਆਂ ਆਦਿ ਦੀ ਸਹਾਇਤਾ ਨਾਲ ਕੁੜੀ ਬਾਰੇ ਪਤਾ ਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਹੀ ਸਰਹਿੰਦ ਨਹਿਰ ਦੇ ਪੁਰਾਣੇ ਪੁਲ ਤੋਂ ਇਕ ਵਿਅਕਤੀ ਵੱਲੋਂ ਛਾਲ ਲਗਾ ਦਿੱਤੀ ਗਈ ਸੀ, ਜੋ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਸੀ।
ਇਹ ਵੀ ਪੜ੍ਹੋ- ਨਸ਼ਿਆਂ ਦੀ ਦਲਦਲ ’ਚ ਫਸਿਆ ਪੰਜਾਬ, ਹਰ 6ਵਾਂ ਵਿਅਕਤੀ ਨਸ਼ੇ ਦਾ ਸ਼ਿਕਾਰ, ਉੱਜੜ ਰਹੇ ਘਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani