ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ
Tuesday, Aug 06, 2024 - 10:59 AM (IST)
ਜਲੰਧਰ (ਮਹੇਸ਼)–ਥਾਣਾ ਪਤਾਰਾ ਦੀ ਪੁਲਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਥਾਣਾ ਮੁਖੀ ਬਲਜੀਤ ਸਿੰਘ ਦੀ ਅਗਵਾਈ ਵਿਚ ਐੱਸ. ਆਈ. ਹਰਮਿੰਦਰ ਸਿੰਘ, ਏ. ਐੱਸ. ਆਈ. ਜੀਵਨ ਕੁਮਾਰ, ਏ. ਐੱਸ. ਆਈ. ਜਸਵੰਤ ਸਿੰਘ, ਐੱਚ. ਸੀ. ਅਵਤਾਰ ਸਿੰਘ, ਸੀਨੀਅਰ ਕਾਂਸਟੇਬਲ ਗਗਨਦੀਪ ਸਿੰਘ ਅਤੇ ਸਿਪਾਹੀ ਮਨਪ੍ਰੀਤ ਸਿੰਘ ਵੱਲੋਂ ਕਾਬੂ ਕੀਤੇ ਗਏ ਉਕਤ ਗਿਰੋਹ ਦੇ ਮੈਂਬਰਾਂ ਦੀ ਪਛਾਣ ਮੁੱਖ ਸਾਜ਼ਿਸ਼ਕਰਤਾ ਸੁਮਿਤ ਚੌਹਾਨ ਪੁੱਤਰ ਵਿਰਾਗੀ ਰਾਮ ਨਿਵਾਸੀ ਪਿੰਡ ਹਲੋਨ ਕਲਾਂ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਚੁਗਿੱਟੀ ਥਾਣਾ ਰਾਮਾਮੰਡੀ ਜਲੰਧਰ, ਰਾਜੇਸ਼ ਕੁਮਾਰ ਪੁੱਤਰ ਰਾਮਦੇਵ ਨਿਵਾਸੀ ਪਿੰਡ ਹਮੀਦਪੁਰ ਥਾਣਾ ਦੌਲਤਪੁਰ ਜ਼ਿਲ੍ਹਾ ਸੁਲਤਾਨਪੁਰ ਸਟੇਟ ਯੂ. ਪੀ. ਹਾਲ ਵਾਸੀ ਪਿੰਡ ਪਤਾਰਾ ਜ਼ਿਲ੍ਹਾ ਜਲੰਧਰ, ਜੁੱਗੀ ਲਾਲ ਪੁੱਤਰ ਵਿਸ਼ਵਨਾਥ ਨਿਵਾਸੀ ਪਿੰਡ ਬੁਲਾਨਪੁਰ ਥਾਣਾ ਇਨਾਅਨ ਨਗਰ ਜ਼ਿਲ੍ਹਾ ਅਯੁੱਧਿਆ ਯੂ. ਪੀ. ਹਾਲ ਵਾਸੀ ਪਤਾਰਾ ਜ਼ਿਲ੍ਹਾ ਜਲੰਧਰ ਅਤੇ ਸੰਤੋਸ਼ ਕੁਮਾਰ ਉਰਫ਼ ਰਾਮ ਮਨੋਹਰ ਪੁੱਤਰ ਰਾਮ ਵਰੁਣ ਨਿਵਾਸੀ ਪਿੰਡ ਪੂਰਬ ਵਖਰਾ ਥਾਣਾ ਸ਼ੁਕਰਬਾਜ਼ਾਰ ਜ਼ਿਲ੍ਹਾ ਅਮੇਠੀ ਯੂ. ਪੀ. ਹਾਲ ਵਾਸੀ ਪਿੰਡ ਲੱਧੇਵਾਲੀ ਥਾਣਾ ਰਾਮਾਮੰਡੀ ਜਲੰਧਰ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ-ਤਾੜ-ਤਾੜ ਚੱਲੇ ਲਫ਼ੇੜੇ! ਸਿਵਲ ਹਸਪਤਾਲ ਦੇ ਸਕਿਓਰਿਟੀ ਗਾਰਡ ਨਾਲ SMO ਦੇ ਡਰਾਈਵਰ ਦੀ ਹੱਥੋਪਾਈ, ਵੀਡੀਓ ਵਾਇਰਲ
ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਆਲਟੋ ਕਾਰ, ਟਾਵਰ ਦੇ ਐੱਲ. ਸੀ. ਯੂ., ਹੈੱਡ ਗਰਾਈਂਡਰ, 9 ਚਾਬੀਆਂ, ਜੁਗਾੜੂ ਰੇਹੜੀ ਤੋਂ ਇਲਾਵਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਿਆ ਜਾਣ ਵਾਲਾ ਹਥਿਆਰ ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਪਤਾਰਾ ਵਿਚ ਬੀ. ਐੱਨ. ਐੱਸ. ਦੀਆਂ ਧਾਰਾਵਾਂ 303(2), 317(2), 61(2) ਤਹਿਤ 33 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰਨ ਲਈ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੌਂਕ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ