ਤਿਉਹਾਰੀ ਸੀਜ਼ਨ ਨੇੜੇ: ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਲਈ ਉਮੜੀ ਲੋਕਾਂ ਦੀ ਭੀੜ, ਸੁਰੱਖਿਆ ਨਾ ਦੇ ਬਰਾਬਰ

Monday, Sep 12, 2022 - 01:42 PM (IST)

ਤਿਉਹਾਰੀ ਸੀਜ਼ਨ ਨੇੜੇ: ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਲਈ ਉਮੜੀ ਲੋਕਾਂ ਦੀ ਭੀੜ, ਸੁਰੱਖਿਆ ਨਾ ਦੇ ਬਰਾਬਰ

ਜਲੰਧਰ (ਜ.ਬ.)- ਤਿਉਹਾਰੀ ਸੀਜ਼ਨ ਨੇੜੇ ਆਉਂਦੇ ਹੀ ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਲਈ ਲੋਕਾਂ ਦੀ ਭੀੜ ਉਮੜ ਰਹੀ ਹੈ, ਉੱਥੇ ਹੀ ਐਤਵਾਰ ਨੂੰ ਬਾਜ਼ਾਰਾਂ ’ਚ ਇੰਨੀ ਭੀੜ ਦੇਖਣ ਨੂੰ ਮਿਲਦੀ ਹੈ ਕਿ ਬਾਜ਼ਾਰ ਦੇ ਅੰਦਰ ਤੋਂ ਵਿਅਕਤੀ ਦਾ ਪੈਦਲ ਲੰਘਣਾ ਵੀ ਔਖਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਸ਼ਹਿਰ ’ਚ ਚੋਰ, ਲੁਟੇਰੇ ਅਤੇ ਸਨੈਚਰ ਭੀੜ ਦਾ ਫਾਇਦਾ ਚੁੱਕਦੇ ਹੋਏ ਕਈ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ।

ਜੇਕਰ ਪਿਛਲੇ ਕੁਝ ਸਮੇਂ ਦਾ ਹੀ ਰਿਕਾਰਡ ਖੰਘਾਲਿਆ ਜਾਵੇ ਤਾਂ ਬਾਜ਼ਾਰ ’ਚ ਖ਼ਰੀਦਦਾਰੀ ਕਰਨ ਆਈ ਕਦੀ ਕਿਸੇ ਔਰਤ ਦਾ ਪਰਸ ਖੋਹ ਲਿਆ ਗਿਆ ਤਾਂ ਕਦੀ ਕਿਸੇ ਦੇ ਗਲੇ ਤੋਂ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫਰਾਰ ਹੋ ਗਏ ਤਾਂ ਕਦੀ ਔਰਤਾਂ ਦੇ ਗੈਂਗ ਨੇ ਐੱਨ. ਆਰ. ਆਈ. ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਹੁਣ ਬਾਜ਼ਾਰਾਂ ’ਚ ਵੱਧ ਰਹੀਆਂ ਵਾਰਦਾਤਾਂ ’ਤੇ ਰੋਕ ਲਾਉਣ ਲਈ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੂਮੈਨ ਹੈਲਪਲਾਈਨ ਦੀਆਂ ਮਹਿਲਾ ਮੁਲਾਜ਼ਮ ਨੂੰ ਬਾਜ਼ਾਰਾਂ ’ਚ ਪੈਟ੍ਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖ ਕੇ ਉਨ੍ਹਾਂ ’ਤੇ ਸ਼ਿਕੰਜਾ ਕਸਣ ਦੇ ਹੁਕਮ ਜਾਰੀ ਕੀਤੇ ਸਨ। ਇਸ ਦੌਰਾਨ ਕੁਝ ਸਮੇਂ ਤੱਕ ਤਾਂ ਇਨ੍ਹਾਂ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਚੰਗੀ ਵੇਖਣ ਨੂੰ ਮਿਲੀ ਪਰ ਬਾਅਦ ’ਚ ਬਾਜ਼ਾਰਾਂ ’ਚ ਪੈਟ੍ਰੋਲਿੰਗ ਨਹੀਂ ਵਿਖਾਈ ਦਿੱਤੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਚਰਚ 'ਚ 4 ਸਾਲਾ ਬੱਚੀ ਦੀ ਮੌਤ ਹੋਣ 'ਤੇ ਹੰਗਾਮਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

‘ਜਗ ਬਾਣੀ’ ਟੀਮ ਨੇ ਸ਼ਹਿਰ ਦੇ ਬਾਜ਼ਾਰਾਂ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਤਾਂ ਵੇਖਣ ਨੂੰ ਮਿਲਿਆ ਕਿ ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਲਈ ਲੋਕਾਂ ਦੀ ਇੰਨੀ ਭੀੜ ਸੀ, ਜਿਸ ’ਚ ਪੈਦਲ ਲੰਘਣਾ ਵੀ ਔਖਾ ਸੀ ਪਰ ਇਸ ਦੇ ਬਾਵਜੂਦ ਬਾਜ਼ਾਰਾਂ ’ਚ ਔਰਤਾਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲਾ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਸੀ ਤੇ ਨਾ ਹੀ ਬਾਜ਼ਾਰਾਂ ’ਚ ਕੋਈ ਪੀ. ਸੀ. ਆਰ. ਕਰਮੀ ਅਤੇ ਨਾ ਹੀ ਕੋਈ ਵੂਮੈਨ ਹੈਲਪਲਾਈਨ ਦੀ ਕੋਈ ਮੁਲਾਜ਼ਮ ਪੈਟ੍ਰੋਲਿੰਗ ਕਰਦੀ ਦਿੱਸੀ। ਅਜਿਹੇ ’ਚ ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰ, ਲੁਟੇਰੇ ਸ਼ਹਿਰ ’ਚ ਅਣਸੁਖਾਵੀਂਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਉੱਥੇ ਹੀ ਟੀਮ ਨੇ ਜਦੋਂ ਪੁਲਸ ਲਾਈਨ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਬਾਜ਼ਾਰਾਂ ’ਚ ਪੈਟ੍ਰੋਲਿੰਗ ਕਰਨ ਵਾਲੀਆਂ ਮਹਿਲਾ ਪੁਲਸ ਮੁਲਾਜ਼ਮਾਂ ਦੀਆਂ ਐਕਟਿਵਾ ਜ਼ਿਆਦਾਤਰ ਖਰਾਬ ਪੁਲਸ ਲਾਈਨ ’ਚ ਖਰਾਬ ਖੜ੍ਹੀਆਂ ਸਨ। ਹੁਣ ਦੇਖਣਾ ਇਹ ਹੈ ਕਿ ਕਮਿਸ਼ਨਰੇਟ ਪੁਲਸ ਇਸ ਪਾਸੇ ਕਦੋਂ ਧਿਆਨ ਦਿੰਦੀ ਹੈ।

ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲੋਂ ਕੇਸ ਦੇ ਗਵਾਹ ਨੂੰ ਕਰਨਾ ਸੀ ਕਤਲ, ਵਾਰਦਾਤ ਤੋਂ ਪਹਿਲਾਂ ਹੀ ਹਥਿਆਰਾਂ ਸਣੇ ਫੜੇ ਗਏ 7 ਬਦਮਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News