ਪਿੰਡ ਟਾਹਲੀ ਵਿਖੇ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਮਿਲੀ ਲਾਸ਼
Sunday, Aug 27, 2023 - 01:42 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਬਿਆਸ ਦਰਿਆ ਦੇ ਓਵਰ ਫਲੋਅ ਕਾਰਨ ਵੇਟ ਖੇਤਰ ਦੇ ਪਿੰਡ ਟਾਹਲੀ ਵਿੱਚ ਵਿੱਚ ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਲਾਸ਼ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਬਚਿੱਤਰ ਸਿੰਘ ਅਤੇ ਐੱਸ. ਪੀ. ਸਿੰਘ ਟਾਲੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੁਰਜੀਤ ਸਿੰਘ ਗੋਲਡੀ ਪੁੱਤਰ (45) ਕਰਨੈਲ ਸਿੰਘ ਪਿੰਡ ਟਾਹਲੀ ਸਥਿਤ ਪੰਚਾਇਤ ਦੀ ਪੈਲੀ ਵਿੱਚ ਪਾਣੀ ਦਾ ਵਹਾਅ ਵੇਖਣ ਵਾਸਤੇ ਗਿਆ ਸੀ ਕਿ ਅਚਾਨਕ ਹੀ ਉਸ ਦਾ ਪੈਰ ਫਿਸਲਣ ਕਾਰਨ ਇਹ ਉਹ ਹੜ੍ਹ ਦੇ ਪਾਣੀ ਵਿੱਚ ਮੌਤ ਦਾ ਡੁੱਬ ਗਿਆ ਸੀ।
ਇਸ ਉਪਰੰਤ ਪਿੰਡ ਵਾਸੀਆਂ ਨੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜ੍ਹਦੀਵਾਲ ਵਲੋਂ ਮੰਗਵਾਏ ਗਏ ਗੋਤਾਖੋਰਾਂ ਦੀ ਮਦਦ ਨਾਲ ਕਾਫ਼ੀ ਜੱਦੋ-ਜਹਿਦ ਉਪਰੰਤ ਸੁਰਜੀਤ ਸਿੰਘ ਦੀ ਲਾਸ਼ ਡੁੱਬਣ ਵਾਲੇ ਥਾਂ ਤੋਂ ਮਹਿਲ 10-25 ਮੀਟਰ ਦੀ ਦੂਰੀ 'ਤੇ ਬਰਾਮਦ ਕਰ ਲਈ ਹੈ। ਇਸ ਸਬੰਧੀ ਕੱਲ੍ਹ ਤੋਂ ਹੀ ਘਟਨਾ ਸਥਾਨ 'ਤੇ ਮੌਜੂਦ ਟਾਂਡਾ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ