ਨਿਗਮ ਨੇ ‘ਆਪ’ ਆਗੂ ਵੱਲੋਂ ਖਰੀਦੀਆਂ 12 ਨਾਜਾਇਜ਼ ਦੁਕਾਨਾਂ ਨੂੰ ਕੀਤਾ ਸੀਲ
Tuesday, Apr 05, 2022 - 04:25 PM (IST)

ਜਲੰਧਰ (ਖੁਰਾਣਾ)–ਕਾਂਗਰਸੀ ਰਾਜ ਦੌਰਾਨ ਕੈਂਟ ਇਲਾਕੇ ਅਧੀਨ ਪੈਂਦੇ ਦਕੋਹਾ ’ਚ ਭਗਵਾਨ ਵਾਲਮੀਕਿ ਮੰਦਿਰ ਨੇੜੇ 12 ਦੁਕਾਨਾਂ ਵਾਲੀ ਇਕ ਨਾਜਾਇਜ਼ ਮਾਰਕੀਟ ਤਿਆਰ ਕਰ ਲਈ ਗੲੀ ਸੀ, ਜਿਸ ਦੇ ਪਿੱਛੇ ਕਾਂਗਰਸੀ ਆਗੂਆਂ ਦੀ ਸਿਆਸੀ ਸਰਪ੍ਰਸਤੀ ਸੀ। ਕਾਂਗਰਸੀ ਆਗੂਆਂ ਵੱਲੋਂ ਇਨ੍ਹਾਂ ਦੁਕਾਨਾਂ ਨੂੰ ਬਣਾਉਣ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਹੀ ਇਨ੍ਹਾਂ ਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਿਦੱਤੀਆਂ, ਜਿਸ ਦੇ ਆਧਾਰ ’ਤੇ ਨਿਗਮ ਨੇ 1-2 ਵਾਰ ਕੰਮ ਰੋਕਿਆ ਅਤੇ ਡਿੱਚ ਮਸ਼ੀਨ ਚਲਾ ਕੇ ਦੁਕਾਨਾਂ ਨੂੰ ਪੂਰੀ ਤਰ੍ਹਾਂ ਤੋੜ ਵੀ ਦਿੱਤਾ ਸੀ। ਇਸ ਦੇ ਬਾਵਜੂਦ ਦੁਕਾਨਾਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਬਾਅਦ ’ਚ ਕਾਂਗਰਸੀਆਂ ਨੇ ਇਨ੍ਹਾਂ ਦੁਕਾਨਾਂ ਨੂੰ ਉਸ ਆਗੂ ਦੇ ਹੱਥ ਵੇਚ ਦਿੱਤਾ, ਜਿਸ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਲਈ ਡਟ ਕੇ ਕੰਮ ਕੀਤਾ। ਅੱਜ ਨਗਰ ਨਿਗਮ ਨੇ ਸਾਰੇ ਸਿਆਸੀ ਦਬਾਅ ਨੂੰ ਦੂਰ ਰੱਖਦਿਆਂ ਇਨ੍ਹਾਂ 12 ਦੁਕਾਨਾਂ ਨੂੰ ਸੀਲ ਕਰ ਦਿੱਤਾ, ਜਿਸ ਦੀ ਪੂਰੇ ਇਲਾਕੇ ’ਚ ਚਰਚਾ ਹੈ। ਲੋਕਾਂ ਦੀ ਜ਼ੁਬਾਨ ’ਤੇ ਹੈ ਕਿ ਤੱਲ੍ਹਣ ਰੋਡ ’ਤੇ ਕਈ ਨਾਜਾਇਜ਼ ਕਾਲੋਨੀਆਂ ਵੀ ਧੜੱਲੇ ਨਾਲ ਕੱਟੀਆਂ ਗਈਆਂ, ਜਿਨ੍ਹਾਂ ਦੇ ਬਾਹਰ ਦੁਕਾਨਾਂ ਦਾ ਨਿਰਮਾਣ ਤੱਕ ਕੀਤਾ ਗਿਆ ਪਰ ਉਥੇ ਨਿਗਮ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਹਾਲਾਂਕਿ ਉਨ੍ਹਾਂ ਕਾਲੋਨੀਆਂ ਬਾਰੇ ਦਰਜਨਾਂ ਸ਼ਿਕਾਇਤਾਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਕੇਂਦਰ ਦੀ ਸੂਬਾਈ ਮਾਮਲਿਆਂ ’ਚ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ CM ਮਾਨ ਸੱਦਣ ਸਰਬ ਪਾਰਟੀ ਮੀਟਿੰਗ : SAD