ਕਮਾਲਪੁਰ ਗਊਸ਼ਾਲਾ ਦੀ ਹਾਲਤ ਅਜੇ ਵੀ ਬਦਤਰ, ਕੰਪਲੈਕਸ ’ਚ ਪਈਆਂ ਮਿਲੀਆਂ 6 ਗਊਆਂ ਦੀਆਂ ਲਾਸ਼ਾਂ

Monday, May 26, 2025 - 05:28 PM (IST)

ਕਮਾਲਪੁਰ ਗਊਸ਼ਾਲਾ ਦੀ ਹਾਲਤ ਅਜੇ ਵੀ ਬਦਤਰ, ਕੰਪਲੈਕਸ ’ਚ ਪਈਆਂ ਮਿਲੀਆਂ 6 ਗਊਆਂ ਦੀਆਂ ਲਾਸ਼ਾਂ

ਜਲੰਧਰ (ਖੁਰਾਣਾ)-ਕਪੂਰਥਲਾ ਪ੍ਰਸ਼ਾਸਨ ਤਹਿਤ ਚੱਲ ਰਹੀ ਕਮਾਲਪੁਰ ਗਊਸ਼ਾਲਾ ਇਨ੍ਹੀਂ ਦਿਨੀਂ ਬਹੁਤ ਹੀ ਬਦਹਾਲੀ ਅਤੇ ਕੁਪ੍ਰਬੰਧਨ ਦਾ ਸ਼ਿਕਾਰ ਬਣੀ ਹੋਈ ਹੈ। ਗਊ ਸੇਵਾ ’ਚ ਸਰਗਰਮ ਸਮਾਜ-ਸੇਵਕ ਦੀਪਕ ਜੋਤੀ ਅਤੇ ਹਰਜੀਤ ਨੇ ਹਾਲ ਹੀ ’ਚ ਫਿਰ ਗਊਸ਼ਾਲਾ ਦਾ ਮੁਆਇਨਾ ਕਰ ਕੇ ਉੱਥੋਂ ਦੀ ਨਰਕਮਈ ਸਥਿਤੀ ਦਾ ਖ਼ੁਲਾਸਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਗਊਆਂ ਦੀ ਦੇਖਭਾਲ ਦੇ ਨਾਂ ’ਤੇ ਇਕੱਠੇ ਕੀਤੇ ਗਏ ਅਰਬਾਂ ਰੁਪਏ ਦੇ ਗਊ ਸੈੱਸ ਦੀ ਪ੍ਰਸ਼ਾਸਨਿਕ ਪੱਧਰ ’ਤੇ ਸਹੀ ਵਰਤੋਂ ਨਹੀਂ ਹੋ ਰਹੀ। ਜ਼ਿਕਰਯੋਗ ਹੈ ਕਿ ਦੀਪਕ ਜੋਤੀ ਅਤੇ ਹਰਜੀਤ ਨੇ ਇਸੇ ਸਾਲ 30 ਮਾਰਚ ਨੂੰ ਵੀ ਇਸੇ ਗਊਸ਼ਾਲਾ ਦਾ ਦੌਰਾ ਕਰ ਕੇ ਕਈ ਕਮੀਆਂ ਵੱਲ ਧਿਆਨ ਦਿਵਾਇਆ ਸੀ ਪਰ ਇਸ ਦੇ ਬਾਵਜੂਦ ਕੋਈ ਸੁਧਾਰ ਨਹੀਂ ਦਿਸਿਆ।

ਇਹ ਵੀ ਪੜ੍ਹੋ: ਗ੍ਰਿਫ਼ਤਾਰ MLA ਰਮਨ ਅਰੋੜਾ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਤੇਜ਼, ਕੁੜਮ ਰਾਜੂ ਮਦਾਨ ਦੇ ਘਰ ਮਾਰੀ ਰੇਡ

PunjabKesari

ਗਊ ਸੇਵਕ ਦੀਪਕ ਜੋਤੀ ਨੇ ਦੱਸਿਆ ਕਿ ਗਊਸ਼ਾਲਾ ’ਚ ਗਊਆਂ ਨੂੰ ਨਾ ਤਾਂ ਹਰਾ ਚਾਰਾ ਮਿਲ ਰਿਹਾ ਹੈ ਅਤੇ ਨਾ ਹੀ ਪੀਣ ਲਈ ਸਾਫ਼ ਪਾਣੀ ਦਾ ਪ੍ਰਬੰਧ ਹੈ। ਸਿਰਫ਼ ਤੂੜੀ ਖੁਆਈ ਜਾ ਰਹੇ ਹਨ, ਜੋ ਪੋਸ਼ਣ ਦੀ ਦ੍ਰਿਸ਼ਟੀ ਨਾਲ ਬਹੁਤ ਕਮਜ਼ੋਰ ਹੁੰਦੀ ਹੈ। ਗਊਸ਼ਾਲਾ ’ਚ ਨਾ ਸਫ਼ਾਈ ਦਾ ਉਚਿਤ ਪ੍ਰਬੰਧ ਹੈ ਅਤੇ ਨਾ ਹੀ ਗਊਆਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਨਾਲ ਛਾਂ ਜਾਂ ਸ਼ੈੱਡ ਦੀ ਸਹੂਲਤ ਹੈ। ਕਈ ਗਊਆਂ ਖੁੱਲ੍ਹੇ ’ਚ ਧੁੱਪ ਅਤੇ ਗਰਮੀ ਵਿਚ ਤੜਫਣ ’ਤੇ ਮਜਬੂਰ ਹਨ।

ਇਹ ਵੀ ਪੜ੍ਹੋ:  ਪੰਜਾਬ ਦੇ ਇਸ ਸ਼ਮਸ਼ਾਨਘਾਟ 'ਚ ਤੀਜੀ ਵਾਰ ਹੋਇਆ ਵੱਡਾ ਕਾਂਡ, ਮੁਰਦਾਘਰ ਦੇ ਅੰਦਰਲਾ ਹਾਲ ਵੇਖ...

ਸਭ ਤੋਂ ਦੁੱਖ਼ ਭਰੀ ਸਥਿਤੀ ਉਦੋਂ ਸਾਹਮਣੇ ਆਈ ਜਦੋਂ ਦੌਰੇ ਦੌਰਾਨ ਗਊਸ਼ਾਲਾ ’ਚ 6 ਮਰੀਆਂ ਹੋਈਆਂ ਗਊਆਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਕਈ ਹੋਰ ਗਊਆਂ ਵੀ ਬੀਮਾਰ ਹਾਲਤ ’ਚ ਸਨ, ਪਰ ਉਨ੍ਹਾਂ ਦੇ ਇਲਾਜ ਲਈ ਡਾਕਟਰੀ ਸਹੂਲਤਾਂ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਦੀਪਕ ਜੋਤੀ ਨੇ ਕਿਹਾ ਕਿ ਗਊਆਂ ਬੋਲ ਨਹੀਂ ਸਕਦੀਆਂ ਪਰ ਉਨ੍ਹਾਂ ਦਾ ਦਰਦ ਦੇਖ ਕੇ ਅੱਖਾਂ ਨਮ ਹੋ ਜਾਂਦੀਆਂ ਹਨ। ਜੇਕਰ ਸਰਕਾਰ ਨੇ ਗਊਸ਼ਾਲਾ ਦਾ ਕੰਟਰੋਲ ਆਪਣੇ ਹੱਥ ’ਚ ਲਿਆ ਹੈ, ਤਾਂ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੀ ਬਣਦੀ ਹੈ। ਗਊ ਸੇਵਕਾਂ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਤੇ ਸੰਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਊਸ਼ਾਲਾ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਉੱਥੇ ਭੋਜਨ, ਪਾਣੀ, ਛਾਂ ਅਤੇ ਡਾਕਟਰੀ ਸਹੂਲਤਾਂ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
 

ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਜਾਮ ਹੋ ਗਿਆ ਹਾਈਵੇਅ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News