ਪੰਜਾਬ ''ਚ ਵੱਡਾ ਹਾਦਸਾ: 4 ਦੋਸਤਾਂ ਦੀ ਕਾਰ ਫਲਾਈਓਵਰ ਤੋਂ ਹੇਠਾਂ ਡਿੱਗੀ, ਉੱਡੇ ਪਰਖੱਚੇ
Sunday, Sep 01, 2024 - 07:07 PM (IST)

ਜਲੰਧਰ/ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਹੋਂਡਾ ਸਿਟੀ ਕਾਰ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਇਸ ਕਾਰ ਵਿਚ ਚਾਰ ਨੌਜਵਾਨ ਸਵਾਰ ਸਨ, ਜੋਕਿ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਹੋਂਡਾ ਸਿਟੀ ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ, ਜਿਸ ਕਰਕੇ ਬੇਕਾਬੂ ਹੋਣ ਕਾਰਨ ਉਕਤ ਕਾਰ ਫਲਾਈਓਵਰ ਤੋਂ ਹੇਠਾਂ ਡਿੱਗ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਚਾਰੋਂ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੌਕੇ 'ਤੇ ਡੀ. ਐੱਮ. ਸੀ. ਲੁਧਿਆਣਾ ਲਿਜਾਇਆ ਗਿਆ, ਜਿੱਥੇ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਲਾਡੋਵਾਲ ਤੋਂ ਸਾਊਥ ਸਿਟੀ ਵੱਲੋਂ ਲੁਧਿਆਣਾ ਜਾਂਦੇ ਸਮੇਂ ਵਾਪਰਿਆ। ਮ੍ਰਿਤਕ ਦੀ ਪਛਾਣ ਬਕੁਲ ਜ਼ਿੰਦਲ ਵਜੋਂ ਹੋਈ ਹੈ, ਜੋਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮੌਕੇ ਉਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਪੰਜਾਬ ਪਰਤੀ 3 ਮਹੀਨਿਆਂ ਦੀ ਗਰਭਵਤੀ ਨੂੰਹ 'ਤੇ ਸਹੁਰਿਆਂ ਨੇ ਢਾਇਆ ਤਸ਼ੱਦਦ, ਢਿੱਡ 'ਚ ਮਾਰੀਆਂ ਲੱਤਾਂ
Related News
ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
