ਟਰੈਫਿਕ ਚਲਾਨ ਭੁਗਤਣ ਆਏ ਲੋਕਾਂ ਨਾਲ ਕੰਟੀਨ ਸੰਚਾਲਕ ਹੀ ਕਰ ਰਿਹਾ ਹਜ਼ਾਰਾਂ ਰੁਪਏ ਦੀ ਠੱਗੀ

Wednesday, Sep 13, 2023 - 03:27 PM (IST)

ਟਰੈਫਿਕ ਚਲਾਨ ਭੁਗਤਣ ਆਏ ਲੋਕਾਂ ਨਾਲ ਕੰਟੀਨ ਸੰਚਾਲਕ ਹੀ ਕਰ ਰਿਹਾ ਹਜ਼ਾਰਾਂ ਰੁਪਏ ਦੀ ਠੱਗੀ

ਜਲੰਧਰ (ਚੋਪੜਾ)- ਪੰਜਾਬ 'ਚ ਬਦਲਾਅ ਦੇ ਵਾਅਦੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਡੇਢ ਸਾਲ ਦੇ ਰਾਜ ’ਚ ਵੀ ਜ਼ਿਲ੍ਹਾ ਟਰਾਂਸਪੋਰਟ ਵਿਭਾਗ (ਆਰ. ਟੀ. ਓ.) 'ਚ ਏਜੰਟ ਰਾਜ ਖ਼ਤਮ ਨਹੀਂ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਸਮੁੱਚੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਦਰਜਨਾਂ ਪ੍ਰਾਈਵੇਟ ਏਜੰਟ ਲੋਕਾਂ ਦੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮ ਕਰਵਾਉਣ ਲਈ ਸਰਗਰਮ ਹਨ ਪਰ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਏਜੰਟਾਂ ਦਾ ਮਨੋਬਲ ਇਸ ਹੱਦ ਤੱਕ ਵੱਧ ਗਿਆ ਹੈ ਕਿ ਉਨ੍ਹਾਂ ਦੇ ਸਕੱਤਰ ਆਰ. ਟੀ. ਏ. ਬਲਜਿੰਦਰ ਸਿੰਘ ਨੇ ਐੱਸ. ਢਿੱਲੋਂ ਦੇ ਦਫਤਰ ’ਚ ਵੀ ਸਾਰਾ ਦਿਨ ਡੇਰਾ ਲਾਈ ਬੈਠੇ ਰਹਿੰਦੇ ਹਨ।

ਇੰਨਾ ਹੀ ਨਹੀਂ ਪ੍ਰਾਈਵੇਟ ਏਜੰਟ ਦਾ ਰੂਪ ਧਾਰ ਕੇ ਆਰ.ਟੀ.ਏ. ਦੇ ਕੰਟੀਨ ਸੰਚਾਲਕ ਵੀ ਵਿਭਾਗ ਨਾਲ ਸਬੰਧਤ ਕੰਮਾਂ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਬੀਤੇ ਦਿਨ ਆਰ. ਟੀ. ਓ. ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਟਰੈਫਿਕ ਚਲਾਨ ਭਰਨ ਦੇ ਨਾਂ ’ਤੇ ਕੁਝ ਪ੍ਰਵਾਸੀ ਨੌਜਵਾਨਾਂ ਤੋਂ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਵਾਲੇ ਕੰਟੀਨ ਸੰਚਾਲਕ ਅਸ਼ੋਕ ਦਾ ਮਾਮਲਾ ਸਕੱਤਰ ਆਰ.ਟੀ.ਓ. ਬਲਜਿੰਦਰ ਢਿੱਲੋਂ ਤੱਕ ਪੁੱਜਾ।

ਇਹ ਵੀ ਪੜ੍ਹੋ- ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ

ਇਸ ’ਤੇ ਸਕੱਤਰ ਆਰ.ਟੀ.ਏ ਨੇ ਕੰਟੀਨ ਸੰਚਾਲਕ ਅਸ਼ੋਕ ਨੂੰ ਬੁਲਾ ਕੇ ਉਸ ਨੂੰ ਸਖ਼ਤੀ ਨਾਲ ਝਿੜਕਿਆ। ਜਦੋਂ ਬਲਜਿੰਦਰ ਢਿੱਲੋਂ ਨੇ ਉਕਤ ਲੜਕੇ ਨੂੰ ਪੁੱਛਿਆ ਕਿ ਉਹ ਇਨ੍ਹਾਂ ਵਿਅਕਤੀਆਂ ਦੇ ਟ੍ਰੈਫਿਕ ਚਲਾਨਾਂ 'ਤੇ ਜੁਰਮਾਨੇ ਕਿਸ ਰਕਮ ਤੇ ਕਿਸ ਨਿਯਮ ਤਹਿਤ ਘਟਾਏਗਾ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ ਤੇ ਉਕਤ ਵਿਅਕਤੀਆਂ ਕੋਲੋਂ ਟ੍ਰੈਫਿਕ ਚਲਾਨਾਂ ਦੀ ਅਦਾਇਗੀ ਦੇ ਨਾਂ 'ਤੇ ਕੀਤੀ ਜਾਂਦੀ ਨਾਜਾਇਜ਼ ਵਸੂਲੀ ਵਾਪਸ ਕਰਨ ਲਈ ਤਰਲੇ ਕਰਨ ਲੱਗੇ, ਜਿਸ ਤੋਂ ਬਾਅਦ ਸਕੱਤਰ ਆਰ.ਟੀ.ਏ. ਨੇ ਅਸ਼ੋਕ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਪਰ ਹਰ ਰੋਜ਼ ਦਰਜਨ ਦੇ ਕਰੀਬ ਪ੍ਰਾਈਵੇਟ ਏਜੰਟ ਸਾਰਾ ਦਿਨ ਆਰ. ਟੀ. ਓ. ਦੀਆਂ ਦੋ ਚਲਾਨ ਖਿੜਕੀਆਂ 'ਤੇ ਡੇਰੇ ਲਾਈ ਬੈਠੇ ਹਨ ਤੇ ਉਨ੍ਹਾਂ ਦਾ ਨਿਸ਼ਾਨਾ ਪ੍ਰਵਾਸੀ ਅਤੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ । ਭਾਵੇਂ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਟ੍ਰੈਫਿਕ ਨਿਯਮਾਂ ਦੇ ਹਰੇਕ ਨਿਯਮ ਨੂੰ ਤੋੜਨ ਲਈ ਵੱਖ-ਵੱਖ ਜੁਰਮਾਨੇ ਤੈਅ ਕੀਤੇ ਹੋਏ ਹਨ ਪਰ ਅਜਿਹੇ 'ਚ ਨਿਸ਼ਚਿਤ ਜੁਰਮਾਨਾ ਅਦਾ ਕਰਨ ਦੀ ਬਜਾਏ ਸਸਤੇ ਢੰਗ ਨਾਲ ਚਲਾਨ ਕੱਟਣ ਲਈ ਏਜੰਟਾਂ ਦਾ ਰੋਜ਼ਾਨਾ ਜਮਾਵੜਾ ਕਈ ਸਵਾਲ ਖੜ੍ਹੇ ਕਰਦਾ ਹੈ।

ਪਰ ਸੈਕਟਰੀ, ਆਰ. ਟੀ. ਓ. ਦੀ ਕੋਠੀ ਤੋਂ ਕੁਝ ਹੀ ਦੂਰੀ 'ਤੇ ਕਈ ਪ੍ਰਾਈਵੇਟ ਏਜੰਟ ਲੋਕਾਂ ਦੀ ਲੁੱਟ-ਖਸੁੱਟ ਕਰ ਕੇ ਨਾਜਾਇਜ਼ ਪੈਸੇ ਕਮਾ ਰਹੇ ਹਨ ਪਰ ਜ਼ਿੰਮੇਵਾਰ ਅਧਿਕਾਰੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੜਾਈ ਲੜਨ ਵਾਲੇ ਵਿਜੀਲੈਂਸ ਵਿਭਾਗ ਨੇ ਵੀ ਨਿੱਜੀ ਏਜੰਟਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਇਸੇ ਕਰਕੇ ਸਭ ਕੁਝ ਜਾਣਦੇ ਹੋਏ ਵੀ ਵਿਜੀਲੈਂਸ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ

ਪ੍ਰਾਈਵੇਟ ਤੇ ਠੱਗ ਏਜੰਟਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਵਿਜੀਲੈਂਸ ਵਿਭਾਗ ਨੂੰ ਲਿਖਾਂਗਾ ਪੱਤਰ: ਬਲਜਿੰਦਰ ਸਿੰਘ ਢਿੱਲੋਂ
ਸਕੱਤਰ ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਨੇ ਆਰ.ਟੀ.ਓ. ’ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਮਾਂ ਨੂੰ ਕਰਵਾਉਣ ਦੇ ਨਾਂ ’ਤੇ ਪ੍ਰਾਈਵੇਟ ਏਜੰਟਾਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਫਿਕ ਚਲਾਨ ਭਰਨ ਦੇ ਨਾਂ ’ਤੇ ਏਜੰਟਾਂ ਵੱਲੋਂ ਕੀਤੀ ਜਾ ਰਹੀ ਠੱਗੀ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਢਿੱਲੋਂ ਨੇ ਕਿਹਾ ਕਿ ਦਫ਼ਤਰ ’ਚ ਏਜੰਟਾਂ ਦੀ ਘੁਸਪੈਠ ਨੂੰ ਰੋਕਣ ਲਈ ਉਹ ਅੱਜ ਹੀ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖਣਗੇ ਤਾਂ ਜੋ ਚਲਾਨ ਖਿੜਕੀਆਂ ਤੋਂ ਇਲਾਵਾ ਹੋਰ ਥਾਵਾਂ 'ਤੇ ਚੱਲ ਰਹੇ ਫਰਾਡ ਏਜੰਟਾਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News