ਬੱਸ ਨੇ ਮੋਟਰਸਾਈਕਲ ਨੂੰ ਮਾਰੀ ਫੇਟ, ਔਰਤ ਦੀ ਮੌਤ
Monday, Mar 01, 2021 - 04:27 AM (IST)

ਗੁਰਾਇਆ, (ਜ. ਬ.)- ਗੁਰਾਇਆ ਥਾਣਾ ਸਾਹਮਣੇ ਬਣੇ ਪੁੱਲ ਥੱਲੇ ਸਰਵਿਸ ਲਾਈਨ ’ਤੇ ਇਕ ਤੇਜ਼ ਰਫ਼ਤਾਰ ਬੱਸ ਅਤੇ ਮੋਟਰਸਾਇਕਲ ਦੀ ਟੱਕਰ ’ਚ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕ ਗੁਰਦੇਵ ਕੌਰ (65) ਪਤਨੀ ਪਿਆਰਾ ਸਿੰਘ ਵਾਸੀ ਫਲਪੋਤਾ ਥਾਣਾ ਗੁਰਾਇਆ, ਜੋ ਡਿਸਕਵਰ ਮੋਟਸਾਈਕਲ ਨੰਬਰ ਪੀ ਬੀ 08 ਸੀ ਐੱਫ 2702 ’ਤੇ ਸਵਾਰ ਸੀ, ਜੋ ਡੱਲੇਵਾਲ ਫਾਟਕ ਸਾਈਡ ਨੂੰ ਜਾ ਰਹੇ ਸਨ, ਤਾਂ ਸਰਵਿਸ ਲਾਈਨ ’ਤੇ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਨਾਲ ਬਜ਼ੁਰਗ ਔਰਤ ਸੜਕ ’ਤੇ ਡਿੱਗ ਪਈ। ਮੌਕੇ ’ਤੇ ਪੁੱਜੀ ਪੁਲਸ ਅਤੇ ਸਥਾਨਕ ਰਾਹਗੀਰਾਂ ਨੇ ਔਰਤ ਨੂੰ ਹਾਈਵੇ ਪਟਰੋਲਿੰਗ ਦੀ ਸੂਮੋ ਕਾਰ ’ਚ ਏ. ਐੱਸ. ਆਈ. ਪਰਮਜੀਤ ਸਿੰਘ ਦੀ ਸਹਾਇਤਾ ਨਾਲ ਪਹਿਲਾਂ ਗੁਰਾਇਆ ਦੇ ਨਿੱਜੀ ਹਸਪਤਾਲ ਪਹੁੰਚਾਇਆ। ਇਸ ਦੌਰਾਨ ਪੁੱਜੇ ਮ੍ਰਿਤਕਾ ਦੇ ਘਰ ਵਾਲਿਆਂ ਨੇ ਆਪਣੀ ਗੱਡੀ ’ਚ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਫਿਲੌਰ ਅਤੇ ਫਿਰ ਫਗਵਾੜਾ ਲੈ ਕੇ ਗਏ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।