ਤਹਿਸੀਲ ਕੰਪਲੈਕਸ ''ਚ ਨਾਜਾਇਜ਼ ਤੌਰ ''ਤੇ ਟੇਬਲ ਲਗਾ ਕੇ ਬੈਠੇ ਲੋਕਾਂ ''ਚ ਮਚਿਆ ਹੜਕੰਪ

10/29/2020 6:34:10 PM

ਜਲੰਧਰ (ਚੋਪੜਾ)— ਤਹਿਸੀਲ ਕੰਪਲੈਕਸ ਵਿਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਅਤੇ ਨਾਜ਼ਰ ਮਹੇਸ਼ ਕੁਮਾਰ ਨੇ ਬੂਥਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਤਹਿਸੀਲ ਕੰਪਲੈਕਸ ਨੂੰ ਜਾਂਦੇ ਰਸਤੇ 'ਤੇ ਨਾਜਾਇਜ਼ ਤੌਰ 'ਤੇ ਕਬਜ਼ਾ ਕਰਕੇ ਬੈਠੇ ਨੋਟਰੀ ਵਕੀਲਾਂ, ਏਜੰਟਾਂ ਅਤੇ ਫਾਰਮ ਵਿਕ੍ਰੇਤਾਵਾਂ 'ਚ ਹੜਕੰਪ ਮਚ ਗਿਆ ਅਤੇ ਕਬਜ਼ਾਧਾਰੀ ਆਪਣੇ ਸਾਮਾਨ ਨੂੰ ਉਠਾ ਕੇ ਉਥੋਂ ਖਿਸਕ ਗਏ।

ਇਹ ਵੀ ਪੜ੍ਹੋ: ਘਰ 'ਚ ਦਾਖ਼ਲ ਹੋ ਚਾਕੂ ਨਾਲ ਵੱਢਿਆ ਸੀ ਨੌਜਵਾਨ, ਮੌਤ ਦਾ ਕਾਰਨ ਜਾਣ ਹੋਵੋਗੇ ਹੈਰਾਨ

ਇਸ ਦੌਰਾਨ ਵਿਜੇ ਕੁਮਾਰ ਅਤੇ ਮਹੇਸ਼ ਕੁਮਾਰ ਨੇ ਨਾਜਾਇਜ਼ ਤੌਰ 'ਤੇ ਬੈਠੇ ਕੁਝ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਸਾਮਾਨ ਨੂੰ ਆਪਣੇ ਕਬਜ਼ੇ ਿਵਚ ਲੈ ਲਿਆ। ਵਿਜੇ ਕੁਮਾਰ ਨੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਉਥੇ ਬੈਠੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਾਜਾਇਜ਼ ਤੌਰ 'ਤੇ ਟੇਬਲ-ਕੁਰਸੀਆਂ ਸਜਾ ਕੇ ਆਪਣਾ ਕੰਮਕਾਜ ਨਾ ਚਲਾਉਣ। ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਕਬਜ਼ਾ ਕਰਨ ਵਾਲੇ ਲੋਕਾਂ ਵਿਰੁੱਧ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇਗਾ।

ਇਹ ਵੀ ਪੜ੍ਹੋ: ਕੁਦਰਤ ਦਾ ਕਮਾਲ: ਹੁਸ਼ਿਆਰਪੁਰ 'ਚ ਇਸ ਬੂਟੇ 'ਤੇ ਲੱਗਦੇ ਨੇ ਸਾਲ 'ਚ 3 ਵਾਰ ਰਸੀਲੇ ਅੰਬ

PunjabKesari

ਪਿਛਲੇ ਸਾਲਾਂ 'ਚ ਕਾਫ਼ੀ ਵਾਰ ਹੋ ਚੁੱਕੀਆਂ ਹਨ ਅਜਿਹੀਆਂ ਕਾਰਵਾਈਆਂ
ਪਿਛਲੇ ਕਈ ਸਾਲਾਂ ਦੌਰਾਨ ਬਿਨਾਂ ਮਨਜ਼ੂਰੀ ਕੰਮ ਕਰ ਰਹੇ ਲੋਕਾਂ 'ਤੇ ਜ਼ਿਲਾ ਪ੍ਰਸ਼ਾਸਨ ਕਾਰਵਾਈ ਕਰਦਾ ਆ ਰਿਹਾ ਹੈ ਪਰ ਹਰੇਕ ਵਾਰ ਕੁਝ ਦਿਨਾਂ ਬਾਅਦ ਹਾਲਾਤ ਪਹਿਲਾਂ ਵਾਲੇ ਬਣ ਜਾਂਦੇ ਹਨ। ਵਿਭਾਗੀ ਅਧਿਕਾਰੀਆਂ ਨੂੰ ਦੇਖ ਕੇ ਜੋ ਲੋਕ ਆਪਣਾ ਸਾਜ਼ੋ-ਸਾਮਾਨ ਸਮੇਟ ਕੇ ਇਧਰ-ਉਧਰ ਭੱਜਦੇ ਹਨ, ਉਹ ਲੋਕ ਦੋਬਾਰਾ ਧੜੱਲੇ ਨਾਲ ਆ ਕੇ ਆਪਣੇ ਨਿਰਧਾਰਿਤ ਕੀਤੇ ਸਥਾਨਾਂ 'ਤੇ ਡੇਰਾ ਜਮਾ ਲੈਂਦੇ ਹਨ। ਤਹਿਸੀਲ ਕੰਪਲੈਕਸ ਵਿਚ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਹੋਈ ਕਾਰਵਾਈ ਦਾ ਅਸਰ ਕਿੰਨੇ ਦਿਨਾਂ ਤੱਕ ਚੱਲਦਾ ਹੈ, ਇਹ ਵੱਡਾ ਸਵਾਲ ਹੈ। ਅਧਿਕਾਰੀਆਂ ਦੇ ਆਦੇਸ਼ ਬਣੇ ਰਹਿੰਦੇ ਹਨ ਜਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਆਦੇਸ਼ਾਂ ਦੀ ਹਵਾ ਨਿਕਲਦੀ ਹੈ, ਇਹ ਕੁਝ ਦਿਨਾਂ ਬਾਅਦ ਪਤਾ ਚੱਲੇਗਾ।

ਇਹ ਵੀ ਪੜ੍ਹੋ: ਆਈਲੈੱਟਸ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਠੇਕੇਦਾਰ ਕਰਦਾ ਹੈ ਨਾਜਾਇਜ਼ ਤੌਰ 'ਤੇ ਟੇਬਲ ਲਗਾ ਕੇ ਬੈਠੇ ਲੋਕਾਂ ਤੋਂ ਨਾਜਾਇਜ਼ ਵਸੂਲੀ
ਪ੍ਰਸ਼ਾਸਨਿਕ ਕੰਪਲੈਕਸ ਦੇ ਗੇਟ ਨੰਬਰ 4 ਅਤੇ ਤਹਿਸੀਲ ਕੰਪਲੈਕਸ ਦੇ ਕੈਂਚੀ ਗੇਟ ਦੇ ਸਾਹਮਣੇ ਟੇਬਲ-ਕੁਰਸੀਆਂ ਲਗਾ ਕੇ ਕੰਮ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਉਥੇ ਬੈਠ ਕੇ ਕੰਮ ਕਰਨ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਨਹੀਂ ਮਿਲੀ ਹੋਈ ਪਰ ਪ੍ਰਸ਼ਾਸਨਿਕ ਕੰਪਲੈਕਸ ਵਿਚ ਪਾਰਕਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਦੀ ਕਥਿਤ ਮਿਲੀਭੁਗਤ ਨਾਲ ਇਨ੍ਹਾਂ ਲੋਕਾਂ ਨੂੰ ਸਿਰਫ ਕੁਝ ਰੁਪਿਆਂ ਵਿਚ ਟੇਬਲ-ਕੁਰਸੀ ਸਜਾਉਣ ਦੀ ਇਜਾਜ਼ਤ ਮਿਲ ਜਾਂਦੀ ਹੈ। ਇਸ ਸਾਰੇ ਗੋਰਖਧੰਦੇ 'ਚ ਜ਼ਿਲਾ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੈ ਕਿਉਂਕਿ ਆਖਿਰ ਰੋਜ਼ਾਨਾ ਲੱਗਣ ਵਾਲੇ ਅਜਿਹੇ ਬਾਜ਼ਾਰ 'ਤੇ ਮਾਮੂਲੀ ਕਾਰਵਾਈ ਕਰ ਕੇ ਅਧਿਕਾਰੀ ਮਹੀਨਿਆਂ ਤੱਕ ਇਸ ਸਮੱਸਿਆ ਨੂੰ ਆਖਿਰ ਕਿਉਂ ਨਜ਼ਰਅੰਦਾਜ਼ ਕਰ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਧਿਕਾਰੀ ਚਾਹੁਣ ਤਾਂ ਪੂਰੇ ਪ੍ਰਸ਼ਾਸਨਿਕ ਕੰਪਲੈਕਸ 'ਚ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਪਰਿੰਦਾ ਵੀ ਨਾ ਆ ਸਕੇ। ਅਜਿਹੇ ਹਾਲਾਤ ਵਿਚ ਜੋ ਅਧਿਕਾਰੀ ਰੋਜ਼ਾਨਾ ਇਸ ਰਸਤੇ ਰਾਹੀਂ ਕਈ ਵਾਰ ਆਉਂਦੇ-ਜਾਂਦੇ ਹਨ, ਉਨ੍ਹਾਂ ਨੂੰ ਆਖਿਰ ਖੁੱਲ੍ਹੇ ਵਿਚ ਬੂਥ ਸਜਾਏ ਲੋਕ ਕਿਉਂ ਦਿਖਾਈ ਨਹੀਂ ਦਿੰਦੇ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ

ਕੋਰੋਨਾ ਮਹਾਮਾਰੀ ਕਾਰਨ ਖਾਲੀ ਬੂਥਾਂ ਦੀ ਨਹੀਂ ਲੱਗ ਸਕੀ ਬੋਲੀ
ਜ਼ਿਲ੍ਹੇ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੇ ਨਿਰਦੇਸ਼ਾਂ 'ਤੇ ਉਸ ਸਮੇਂ ਦੇ ਨਾਜ਼ਰ ਮਹੇਸ਼ ਕੁਮਾਰ ਨੇ 52 ਦੇ ਕਰੀਬ ਅਜਿਹੇ ਬੂਥਾਂ ਨੂੰ ਕਬਜ਼ੇ ਵਿਚ ਲਿਆ ਸੀ, ਜੋ ਜਾਂ ਤਾਂ ਸਬਲੈੱਟ ਕੀਤੇ ਗਏ ਸਨ ਜਾਂ ਬੂਥਾਂ ਦੇ ਅਲਾਟੀਆਂ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਨੇ ਕਬਜ਼ੇ ਵਿਚ ਲਏ ਬੂਥਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਣ ਦੀ ਪ੍ਰਕਿਰਿਆ ਵੀ ਸ਼ੁਰੂ ਕਰਨੀ ਸੀ ਪਰ ਐਨ ਸਮੇਂ 'ਤੇ ਕੋਰੋਨਾ ਵਾਇਰਸ ਫੈਲ ਗਿਆ, ਜਿਸ ਕਾਰਣ ਪਹਿਲਾਂ ਕਰਫਿਊ ਅਤੇ ਫਿਰ ਲਾਕਡਾਊਨ ਕਾਰਣ ਸਮੁੱਚਾ ਜ਼ਿਲਾ ਪ੍ਰਸ਼ਾਸਨ ਇਸ ਮਹਾਮਾਰੀ ਨਾਲ ਲੜਾਈ ਲੜਨ ਵਿਚ ਜੁੱਟ ਗਿਆ। ਹੁਣ ਕਿਉਂਕਿ ਹਾਲਾਤ ਕੁਝ ਆਮ ਹੁੰਦੇ ਦਿਸ ਰਹੇ ਹਨ, ਉਮੀਦ ਹੈ ਕਿ ਪ੍ਰਸ਼ਾਸਨ ਇਨ੍ਹਾਂ ਬੂਥਾਂ ਦੀ ਬੋਲੀ ਕਰਵਾ ਕੇ ਇਨ੍ਹਾਂ ਨੂੰ ਲੋੜਵੰਦ ਲੋਕਾਂ ਨੂੰ ਅਲਾਟ ਕਰੇਗਾ।

ਇਹ ਵੀ ਪੜ੍ਹੋ: ਕੈਪਟਨ ਤੇ ਪੀ. ਐੱਮ. ਮੋਦੀ 'ਤੇ 'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਤਿੱਖੇ ਸ਼ਬਦੀ ਵਾਰ (ਵੀਡੀਓ)


shivani attri

Content Editor

Related News