ਵਾਤਾਵਰਣ ਦੀ ਸੰਭਾਲ ਲਈ ਅੱਗੇ ਆਇਆ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਲਾਏ ਸੈਂਕੜੇ ਪੌਦੇ

Friday, May 14, 2021 - 11:54 AM (IST)

ਵਾਤਾਵਰਣ ਦੀ ਸੰਭਾਲ ਲਈ ਅੱਗੇ ਆਇਆ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਲਾਏ ਸੈਂਕੜੇ ਪੌਦੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦੇਣ ਲਈ ਟਾਂਡਾ ਯੂਨਾਈਟਡ ਸਪੋਰਟਸ ਕਲੱਬ ਵੱਲੋਂ ਇਲਾਕੇ ’ਚ 300 ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਕਲੱਬ ਨੇ ਇਹ ਸੇਵਾ ਮਿਸ਼ਨ ਡਾ. ਅਮੀਰ ਸਿੰਘ ਕਾਲਕਟ ਯਾਦਗਾਰੀ ਸਰਕਾਰੀ ਸੈਕੰਡਰੀ ਸਕੂਲ ਉੜਮੁੜ ’ਚ ਪੌਦੇ ਲਗਾ ਕੇ ਸ਼ੁਰੂ ਕੀਤਾ ਹੈ। ਮਿਸ਼ਨ ਦੀ ਅਗਵਾਈ ਕਰਨ ਵਾਲੇ ਕਲੱਬ ਅਤੇ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਪੌਦੇ ਲਾਉਣ ਉਪਰੰਤ ਆਖਿਆ ਕਿ ਕਲੱਬ ਵੱਲੋਂ ਨਗਰ ਦੇ ਵੱਖ-ਵੱਖ ਜਨਤਕ ਸਥਾਨਾਂ ’ਤੇ ਪੌਦੇ ਲਾਏ ਜਾਣਗੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਜ਼ਿਆਦਾ ਤੋਂ ਜਿਆਦਾ ਰੁੱਖ ਲਾਉਣੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਦੀਪਕ ਡੈਨੀ, ਡਾ. ਰਾਜਾ ਦਿਆਲ, ਸਿਮਰਨਜੀਤ ਸਿੰਘ ਸਿੰਮੀ, ਹਰਜਾਪ ਸਿੰਘ, ਲੋਕੇਸ਼ ਵਸ਼ਿਸ਼ਟ, ਗੌਰਵ, ਹੇਮੰਤ, ਗੁਰਪ੍ਰੀਤ ਸਿੰਘ, ਵਰਿੰਦਰ ਪੁੰਜ, ਰਾਜਵੀਰ ਸਿੰਘ, ਮੋਨੂੰ, ਸ਼ੇਰੂ ਪੁਰੀ, ਧੰਨੀ ਆਦਿ ਮੌਜੂਦ ਸਨ।


author

Manoj

Content Editor

Related News