ਟਾਂਡਾ ਵਿਖੇ ਬੁੱਟਰ ਖੰਡ ਮਿੱਲ ਤੋਂ ਆ ਰਹੇ ਟਰੱਕ ਨੂੰ ਅਚਾਨਕ ਲੱਗੀ ਅੱਗ
Monday, May 29, 2023 - 04:27 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਰੜਾ ਨਜ਼ਦੀਕ ਅੱਜ ਦੁਪਹਿਰ ਇਕ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਟਰੱਕ ਦਾ ਡਰਾਈਵਰ ਕੈਬਨ ਅਤੇ ਇੰਜਣ ਬੁਰੀ ਤਰਾਂ ਨੁਕਸਾਨਿਆ ਗਿਆ। ਟਰੱਕ ਚਾਲਕ ਲਖਵੀਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਖੰਡ ਮਿੱਲ ਲਈ ਹੁਸ਼ਿਆਰਪੁਰ ਤੋਂ ਚੁਕੰਦਰ ਲੈਣ ਲਈ ਜਾ ਰਿਹਾ ਸੀ ਕਿ ਪਿੰਡ ਰੜਾ ਨਜ਼ਦੀਕ ਅਚਾਨਕ ਚੱਲਦੇ ਟਰੱਕ ਵਿਚ ਸਪਾਰਕਿੰਗ ਦੇ ਚਲਦਿਆਂ ਅੱਗ ਲੱਗ ਗਈ। ਉਸ ਨੇ ਰਾਹਗੀਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਸ ਸਮੇ ਤੱਕ ਅੱਗ ਕਾਰਨ ਡਰਾਈਵਰ ਕੈਬਨ ਅਤੇ ਇੰਜਣ ਬੁਰੀ ਤਰਾਂ ਨੁਕਸਾਨਿਆ ਗਿਆ। ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਸੜਕ ਤੋਂ ਹਟਾਇਆ ਅਤੇ ਡਰਾਈਵਰ ਦੀ ਮਦਦ ਕੀਤੀ।
ਇਹ ਵੀ ਪੜ੍ਹੋ - ਬਿਆਸ ਦਰਿਆ 'ਚ ਨਹਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੇ ਘਰ 'ਚ ਪੈ ਗਏ ਵੈਣ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani