ਜ਼ਹਿਰੀਲੀ ਦਵਾਈ ਨਿਗਲਣ ਨਾਲ 2 ਸਾਲਾ ਮਾਸੂਮ ਦੀ ਹਾਲਤ ਵਿਗੜੀ

07/01/2019 5:17:17 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਬਾਗਪੁਰ ’ਚ ਅੱਜ ਭੇਤਭਰੀ ਹਾਲਤ ’ਚ ਕੋਈ ਜ਼ਹਿਰੀਲੀ ਦਵਾਈ ਨਿਗਲਣ ਨਾਲ 2 ਸਾਲਾ ਮਾਸੂਮ ਬਿਕਰਮ ਦੀ ਹਾਲਤ ਵਿਗਡ਼ਦੀ ਦੇਖ ਪਰਿਵਾਰ ਵਾਲੇ ਉਸ ਨੂੰ ਤੁਰੰਤ ਇਲਾਜ ਲਈ ਲਈ ਹਰਿਆਣਾ ਸਥਿਤ ਹਸਪਤਾਲ ਲੈ ਕੇ ਪਹੁੰਚ ਗਏ। ਮਾਸੂਮ ਦੀ ਹਾਲਤ ਖ਼ਰਾਬ ਹੁੰਦੇ ਦੇਖ ਡਾਕਟਰਾਂ ਨੇ ਬਿਕਰਮ ਨੂੰ ਇਲਾਜ ਲਈ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਸਿਵਲ ਹਸਪਤਾਲ ’ਚ ਮਾਸੂਮ ਬਿਕਰਮ ਦੀ ਹਾਲਤ ’ਚ ਸੁਧਾਰ ਦੇ ਬਾਅਦ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਮਾਸੂਮ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ ਅਤੇ ਪਰਿਵਾਰ ਵਾਲੇ ਪ੍ਰੇਸ਼ਾਨ ਹੋ ਗਏ। ਪਰਿਵਾਰ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਹਰਿਆਣਾ ਨੂੰ ਦੇ ਕੇ ਇਸ ਲਈ ਆਪਣੇ ਹੀ ਨਜ਼ਦੀਕੀਆਂ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਪੁਲਸ ਤੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਥਾਣਾ ਹਰਿਆਣਾ ਦੀ ਪੁਲਸ ਨੇ ਇਸ ਮਾਮਲੇ ’ਚ ਦੋਵਾਂ ਧਿਰਾਂ ਨੂੰ ਥਾਣੇ ਆਉਣ ਦਾ ਨਿਰਦੇਸ਼ ਜਾਰੀ ਕਰਕੇ ਮਾਮਲੇ ਦੀ ਜਾਂਚ ’ਚ ਜੁੱਟ ਗਈ।

ਮੇਰੇ ਬੇਟੇ ਨੂੰ ਜਾਣਬੁਝ ਕੇ ਪਿਅਾਈ ਜ਼ਹਿਰੀਲੀ ਦਵਾਈ

ਸਿਵਲ ਹਸਪਤਾਲ ’ਚ ਥਾਣਾ ਹਰਿਆਣਾ ਪੁਲਸ ’ਚ ਤਾਇਨਾਤ ਏ. ਐੱਸ. ਆਈ. ਸਤਨਾਮ ਸਿੰਘ ਦੀ ਹਾਜ਼ਰੀ ’ਚ ਮਾਸੂਮ ਬਿਕਰਮ ਦੀ ਮਾਂ ਪਿੰਕੀ ਨੇ ਪੁਲਸ ਤੇ ਮੀਡੀਆ ਨੂੰ ਦੱਸਿਆ ਕਿ ਸਵੇਰੇ ਬਿਕਰਮ ਘਰ ’ਚ ਖੇਡ ਰਿਹਾ ਸੀ। ਇਸੇ ਦੌਰਾਨ ਰੰਜਿਸ਼ ਰੱਖਣ ਵਾਲੇ ਵਿਰੋਧੀ ਨੇ ਬਿਕਰਮ ਨੂੰ ਆਪਣੇ ਕੋਲ ਬੁਲਾ ਕੋਈ ਦਵਾਈ ਪਿਅਾ ਦਿੱਤੀ ਜਿਸ ਨਾਲ ਉਸ ਦੀ ਤਬੀਅਤ ਵਿਗਡ਼ਣੀ ਸ਼ੁਰੂ ਹੋ ਗਈ। ਪਿੰਕੀ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਮੇਰੇ ਮਾਸੂਮ ਬੇਟੇ ਨੂੰ ਜਾਣਬੁਝ ਕੇ ਜ਼ਹਿਰੀਲੀ ਦਵਾਈ ਪਿਅਾਈ ਅਤੇ ਪੁਲਸ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ।

ਮਾਮਲਾ ਆਪਸੀ ਵਿਵਾਦ ਦਾ ਸੀ ਜਿਸ ਨੂੰ ਹੱਲ ਕਰ ਦਿੱਤਾ ਹੈ : ਐੱਸ. ਐੱਚ. ਓ.

ਸੰਪਰਕ ਕਰਨ ’ਤੇ ਐੱਸ. ਐੱਚ. ਓ. ਰਵਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਪਰਿਵਾਰ ਨੂੰ ਥਾਣੇ ਬੁਲਾਇਆ ਸੀ। ਦੋਹਾਂ ਹੀ ਧਿਰਾਂ ’ਚ ਆਪਸੀ ਰੰਜਿਸ਼ ਨੂੰ ਲੈ ਕੇ ਇਸ ਮਾਮਲੇ ’ਚ ਕੁਝ ਗਲਤਫਹਿਮੀ ਹੋ ਗਈ ਸੀ ਜਿਸ ਦੀ ਸੁਣਵਾਈ ਕਰਕੇ ਮਾਮਲੇ ਨੂੰ ਹੱਲ ਕਰ ਦਿੱਤਾ ਗਿਆ ਹੈ। ਦੋਹਾਂ ਧਿਰਾਂ ’ਚ ਸਮਝੌਤਾ ਹੋ ਜਾਣ ਦੇ ਬਾਅਦ ਮਾਮਲਾ ਖ਼ਤਮ ਹੋ ਗਿਆ ਹੈ। ਪੁਲਸ ਨੂੰ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਫਰਿਆਦ ਕਰਦੀ ਮਾਸੂਮ ਦੀ ਮਾਂ ਪਿੰਕੀ।


Related News