ਸਵੱਛ ਭਾਰਤ ਸਬੰਧੀ ਕੱਢੀ ਗਈ ਜਾਗਰੂਕਤਾ ਰੈਲੀ

Wednesday, Sep 11, 2019 - 06:17 PM (IST)

ਸਵੱਛ ਭਾਰਤ ਸਬੰਧੀ ਕੱਢੀ ਗਈ ਜਾਗਰੂਕਤਾ ਰੈਲੀ

ਗੜ੍ਹਸ਼ੰਕਰ (ਸ਼ੋਰੀ)— 8 ਪੰਜਾਬ ਬਟਾਲੀਅਨ ਐੱਨ. ਸੀ. ਸੀ. ਫਗਵਾੜਾ ਦੇ ਸੀ. ਓ. ਕਰਨਲ ਯੋਗੇਸ਼ ਭਾਰਦਵਾਜ ਦੇ ਨਿਰਦੇਸ਼ ਤਹਿਤ ਇਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਦੇ ਐੱਨ. ਸੀ. ਸੀ. ਯੂਨਿਟ ਵੱਲੋਂ ਸਵੱਛ ਭਾਰਤ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਐੱਨ. ਸੀ. ਸੀ. ਯੂਨਿਟ ਦੇ ਇੰਚਾਰਜ ਲੈਫਟੀਨੈਂਟ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ 'ਤੇ ਸੂਬੇਦਾਰ ਵਿਕਰਮ ਸਿੰਘ ਦੀ ਹਾਜ਼ਰੀ 'ਚ ਹੱਥਾਂ 'ਚ ਤੱਖਤੀਆਂ ਲੈ ਕੇ ਕਾਲਜ ਤੋਂ ਅੰਬੇਡਕਰ ਨਗਰ ਤੱਕ ਰੈਲੀ ਕੱਢਦੇ ਹੋਏ ਲੋਕਾਂ ਨੂੰ ਸਫਾਈ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਐੱਨ. ਸੀ. ਸੀ. ਯੂਨਿਟ ਨੇ ਲੋਕਾਂ ਨੂੰ ਘਰ-ਘਰ ਜਾ ਕੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ, ਥਰਮਕੋਲ, ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ। ਇਸ ਦੌਰਾਨ ਲੋਕਾਂ ਨੂੰ ਤਿਉਹਾਰ ਅਤੇ ਦਿਹਾੜਿਆਂ ਨੂੰ ਮਨਾਉਣ ਸਮੇਂ ਸਫਾਈ ਅਤੇ ਵਾਤਾਵਰਨ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕੈਡਿਟਸ ਨੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਸਵੱਛ ਭਾਰਤ ਮੁਹਿੰਮ ਸਬੰਧੀ ਪਰਚੇ ਵੀ ਤਕਸੀਮ ਕੀਤੇ ਗਏ। ਇਸ ਮੌਕੇ ਲੈਫਟੀਨੈਂਟ ਡਾ. ਗੁਰਪ੍ਰੀਤ ਸਿੰਘ, ਸੂਬੇਦਾਰ ਵਿਕਰਮ ਸਿੰਘ ਸਣੇ ਕਈ ਲੋਕ ਹਾਜ਼ਰ ਹੋਏ।


author

shivani attri

Content Editor

Related News