ਸਤਲੁਜ 'ਚ ਫੈਲਾਏ ਜਾ ਰਹੇ ਪ੍ਰਦੂਸ਼ਣ 'ਤੇ NGT ਦੀ ਕਾਰਵਾਈ (ਵੀਡੀਓ)

Wednesday, Dec 04, 2019 - 12:26 AM (IST)

ਜਲੰਧਰ : ਸਤਲੁਜ 'ਚ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ 2 ਦਿਨ ਦੇ ਜਲੰਧਰ ਦੌਰੇ 'ਤੇ ਪਹੁੰਚੀ ਨੈਸ਼ਨਲ ਗ੍ਰੀਨ ਟ੍ਰਿਬਊਨਲ ਵਲੋਂ ਗਠਿਤ ਕੀਤੀ ਗਈ ਟੀਮ ਨੇ ਮੰਗਲਵਾਰ ਨੂੰ ਬਸਤੀ ਪੀਰਦਾਦ 'ਚ ਲਗਾਏ ਗਏ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨਾਲ-ਨਾਲ ਸ਼ੀਤਲ ਫਾਈਬਰਸ ਤੇ ਕੈਪੀਟਲ ਹਸਪਤਾਲ ਤੋਂ ਵੀ ਪਾਣੀ ਦੇ ਸੈਂਪਲ ਲਏ। ਪਾਣੀ ਦੇ ਇਹ ਸੈਂਪਲ ਲੈਬ 'ਚ ਟੈਸਟਿੰਗ ਦੇ ਲਈ ਭੇਜੇ ਜਾਣਗੇ। ਇਸ ਦੌਰਾਨ ਟੀਮ ਨੇ ਫੋਕਲ ਪੁਆਇੰਟ ਸਥਿਤ ਐਚ. ਆਰ. ਇੰਟਰਨੈਸ਼ਨਲ 'ਚ ਵੀ ਵਿਜਿਟ ਕੀਤੀ ਪਰ ਉਥੋਂ ਕੋਈ ਸੈਂਪਲ ਨਹੀਂ ਲਿਆ ਗਿਆ। ਰਿਟਾਇਰਡ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਾਲੀ ਐਨ. ਜੀ. ਟੀ. ਦੀ ਟੀਮ ਦੇ ਨਾਲ ਮੰਗਲਵਾਰ ਨੂੰ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਰਹੇ। ਐਨ. ਜੀ. ਟੀ. ਦੀ ਟੀਮ ਮੰਗਲਵਾਰ ਨੂੰ ਪੂਰੇ ਦਿਨ ਕੀਤੀ ਗਈ ਕਾਰਵਾਈ ਦਾ ਅਧਿਕਾਰਿਕ ਬਿਓਰਾ ਬੁੱਧਵਾਰ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਦੇਵੇਗੀ।
 ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਅਸੀਂ ਨਗਰ ਨਿਗਮ ਦੇ ਐਸ. ਟੀ. ਪੀ. ਦੇ ਨਾਲ-ਨਾਲ ਕਈ ਹੋਰ ਸਥਾਨਾਂ ਦੇ ਸੈਂਪਲ ਲਏ ਹਨ। ਜੇਕਰ ਜਾਂਚ ਦੌਰਾਨ ਇਹ ਸੈਂਪਲ ਫੇਲ ਹੁੰਦੇ ਹਨ ਤਾਂ ਕਾਨੂੰਨ ਮੁਤਾਬਕ ਕਪਨਸੇਸ਼ਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਐਨ. ਜੀ. ਟੀ. ਪਹਿਲਾਂ ਵੀ ਕਈ ਵੱਡੀਆਂ ਇੰਡਸਟਰੀਜ਼ 'ਤੇ ਨਿਯਮਾਂ ਦੇ ਉਲੰਘਣ ਪ੍ਰਮਾਣਿਤ ਹੋਣ 'ਤੇ ਲੱਖਾਂ ਰੁਪਏ ਦੀ ਕਪਨਸੇਸ਼ਨ ਲਗਾ ਚੁਕੀ ਹੈ। ਇਸ ਮਾਮਲੇ 'ਚ ਵੀ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਜਾਵੇਗਾ।


Related News