ਜਲੰਧਰ 'ਚ ਸਤਲੁਜ ਉਫਾਨ 'ਤੇ, ਪ੍ਰਸ਼ਾਸਨ ਨੇ ਮੰਗੀ ਫੌਜ ਦੀ ਮਦਦ

08/18/2019 11:26:26 PM

ਜਲੰਧਰ—ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਤਣਾਅਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ ਡਿਜ਼ਾਸਟਰ ਰਲੀਫ ਫੋਰਸ ਅਤੇ ਸਟੇਟ ਡਿਜ਼ਾਸਟਰ ਰਲੀਫ ਫੋਰਸ ਦੀ ਸ਼ਾਹਕੋਟ, ਨਕੋਦਰ ਅਤੇ ਫਿਲੌਰ ਦੇ ਕਮਜ਼ੋਰ ਪੁਆਇੰਟਾਂ ਤੇ ਤਾਇਨਾਤੀ ਦੇ ਹੁਕਮ ਦੇ ਦਿੱਤੇ ਹਨ।  

PunjabKesari
ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਵਲੋਂ ਫਿਲੌਰ ਦੇ ਪੁੱਲ ਅਤੇ ਸ਼ਾਹਕੋਟ ਦੇ ਪਿੰਡ ਦਾਨੇਵਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਦੋਵਾਂ ਅਫਸਰਾਂ ਨੇ ਕਿਹਾ ਕਿ 50 ਮਾਹਰ ਤੈਰਾਕ ਅਤੇ ਐਨ.ਡੀ.ਆਰ.ਐੱਫ ਦੇ ਗੋਤਾਖੋਰ ਸ਼ਾਹਕੋਟ ਵਿਖੇ ਅਤੇ 42 ਮਾਹਰ ਤੈਰਾਕ ਅਤੇ ਐੱਨ.ਡੀ.ਆਰ.ਐੱਫ. ਦੇ ਗੋਤਾਖੋਰ ਸਬ ਡਵੀਜ਼ਨ ਨਕੋਦਰ ਵਿਖੇ ਤਾਇਨਾਤ ਕਰ ਦਿੱਤੇ ਗਏ ਹਨ। ਦੋਵਾਂ ਅਫਸਰਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਐੱਨ.ਡੀ.ਆਰ.ਐੱਫ. ਦੀ ਕੰਪਨੀ ਲਾਡੋਵਾਲ ਤੋਂ ਸਬ ਡਵੀਜ਼ਨ ਫਿਲੌਰ ਵਿਖੇ ਆਪਣੀ ਡਿਊਟੀ ਨਿਭਾਉਣ ਲਈ ਲੱਗਾ ਦਿੱਤੀ ਜਾਵੇਗੀ। 

PunjabKesari
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੌਜ ਦੀ ਸਹਾਇਤਾ ਦੇ ਲਈ ਵੀ ਫੌਜ ਅਧਿਕਾਰੀਆਂ ਨੂੰ ਆਪਣੀਆਂ ਟੀਮਾਂ ਦੀ ਇਨਾਂ ਤਿੰਨ ਸਬ ਡਵੀਜ਼ਨਾਂ ਤੇ ਤਾਇਨਾਤੀ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸਨ ਫੌਜ ਦੀ ਮਦਦ ਲੈ ਸਕੇ । ਉਨਾਂ ਕਿਹਾ ਕਿ ਹਰ ਸਬ ਡਵੀਜ਼ਨ ਤੋਂ ਨੀਵੇਂ ਖੇਤਰਾਂ ਵਿਚ ਰਹਿੰਦੇ ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਹਤ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਰਾਹਤ ਕੇਂਦਰਾ ਵਿਚ ਜਾਣ। ਦੋਵਾਂ ਅਫਸਰਾਂ ਨੇ ਕਿਹਾ ਕਿ ਮੈਡੀਕਲ ਟੀਮਾਂ ਦੀ ਵੀ ਤਾਇਨਾਤੀ ਕਰ ਦਿੱਤੀ ਗਈ ਹੈ ਤਾਂ ਜੋ ਨੀਵੇਂ ਇਲਾਕਿਆਂ ਤੋਂ ਆਉਣਾ ਵਾਲੇ ਲੋਕਾਂ ਦਾ ਇਲਾਜ ਕੀਤਾ ਜਾ ਸਕੇ। 
ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਘੜੀ ਵਿਚ ਨੀਵੇਂ ਇਲਾਕਿਆਂ ਅਤੇ ਪਿੰਡਾਂ ਤੋਂ ਰਾਹਤ ਕੇਂਦਰਾਂ ਤੱਕ ਆਉਣ ਵਾਲੇ ਲੋਕਾਂ ਦੀ ਸਹਾਇਤਾ ਲਈ ਕੋਈ ਕਸਰ ਨਹੀਂ ਛੱਡੇਗਾ। ਦੋਵਾਂ ਅਫਸਰਾਂ ਨੇ ਕਿਹਾ ਕਿ ਲੋਕਾਂ ਦੇ ਖਾਣ-ਪੀਣ,ਰਹਿਣ-ਸਹਿਣ ਅਤੇ ਪਸ਼ੂਆਂ ਦੇ ਖਾਣੇ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਗਿਆ ਹ ਅਤੇ ਵਧੀਕ ਡਿਪਟੀ ਕਮਿਸ਼ਨਰ ਹੜ੍ਹ ਦੀ ਸਥਿਤੀ ਤੋਂ ਨਜਿੱਠਣ ਲਈ ਸਾਰੇ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰਨਗੇ।

 

 

 


Karan Kumar

Content Editor

Related News