ਭਾਜਪਾ ਦੇ ਸਾਬਕਾ ਨੌਜਵਾਨ ਆਗੂ ਦੀ ਸ਼ੱਕੀ ਹਾਲਾਤ 'ਚ ਮੌਤ, ਡਾਕਟਰਾਂ ਨੇ ਓਵਰਡੋਜ਼ ਦੱਸਿਆ ਕਾਰਨ
Sunday, Sep 24, 2023 - 02:56 PM (IST)
ਜਲੰਧਰ (ਵਰੁਣ)-ਨਾਗਰਾ ਰੋਡ 'ਤੇ ਰਹਿੰਦੇ ਭਾਜਪਾ ਦੇ ਸਾਬਕਾ ਨੌਜਵਾਨ ਆਗੂ ਰਾਹੁਲ ਚੋਪੜਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰਾਹੁਲ ਪਹਿਲਾਂ ਭਾਜਪਾ ਵਿੱਚ ਸਨ ਪਰ ਹੁਣ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਇਕ ਮਸ਼ਹੂਰ ਬੁੱਕ ਮੈਨੂਫੈਕਚਰਿੰਗ ਕੰਪਨੀ 'ਚ ਸੀਨੀਅਰ ਮਾਰਕੀਟਿੰਗ ਐਗਜ਼ੀਕਿਊਟਿਵ ਸੀ। ਉਹ ਕੰਮ ਲਈ ਹਿਮਾਚਲ ਪ੍ਰਦੇਸ਼ ਗਿਆ ਹੋਇਆ ਸੀ।
ਦੋ ਦਿਨ ਪਹਿਲਾਂ ਜਦੋਂ ਰਾਹੁਲ ਚੋਪੜਾ ਹਿਮਾਚਲ 'ਚ ਸਨ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਰਾਹੁਲ ਦੇ ਚਾਚਾ ਅਨਿਲ ਚੋਪੜਾ ਉਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ. ਲੈ ਗਏ ਪਰ ਰਾਹੁਲ ਉੱਥੇ ਦਾਖ਼ਲ ਨਹੀਂ ਹੋਏ ਅਤੇ ਵਾਪਸ ਜਲੰਧਰ ਆ ਗਏ। ਬੀਤੀ ਰਾਤ ਜਦੋਂ ਰਾਹੁਲ ਆਪਣੇ ਘਰ ਸਨ ਤਾਂ ਅਚਾਨਕ ਉਸ ਦੀ ਸਿਹਤ ਫਿਰ ਵਿਗੜ ਗਈ ਅਤੇ ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-‘ਬਾਹਰਲੇ’ ਲੋਕਾਂ ਦੀ ਐਂਟਰੀ ’ਤੇ ਭਾਜਪਾ ’ਚ ਹੋ-ਹੱਲਾ, ਟਕਸਾਲੀ ਨੇਤਾਵਾਂ ਦੀ ਬੈਠਕ ’ਚ ਪਾਰਟੀ ਦੇ ਰਵੱਈਏ ’ਤੇ ਸਵਾਲ
ਰਾਹੁਲ ਦੇ ਸਰੀਰ 'ਤੇ ਇੰਜੈਕਸ਼ਨ ਸਰਿੰਜਾਂ ਦੇ ਕਈ ਨਿਸ਼ਾਨ ਪਾਏ ਗਏ ਹਨ। ਡਾਕਟਰਾਂ ਨੇ ਰਾਹੁਲ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਨੂੰ ਦੱਸਿਆ ਹੈ ਪਰ ਜਦੋਂ ਇਸ ਸਬੰਧੀ ਥਾਣਾ 1 ਦੇ ਇੰਚਾਰਜ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਰਾਹੁਲ ਨੂੰ ਕਾਫ਼ੀ ਟੀਕੇ ਲੱਗੇ ਸਨ ਅਤੇ ਜਲੰਧਰ ਦੇ ਹਸਪਤਾਲ ਵਾਲਿਆਂ ਨੂੰ ਰਾਹੁਲ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਕੋਈ ਹਿਸਟਰੀ ਨਹੀਂ ਦੱਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਓਵਰਡੋਜ਼ ਲਿੱਖ ਦਿੱਤਾ ਪਰ ਰਾਹੁਲ ਦੀ ਕਿਸੇ ਬੀਮਾਰੀ ਕਾਰਨ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਵੀ ਕਾਫ਼ੀ ਸਮੇਂ ਤੋਂ ਬੀਮਾਰ ਸਨ।
ਇਹ ਵੀ ਪੜ੍ਹੋ- ਰੈਸਟੋਰੈਂਟਾਂ ਤੋਂ 22 ਲੱਖ ਲੋਕਾਂ ਦਾ ਡਾਟਾ ਹੈਕ, ਵੇਰਵਾ ਚੋਰੀ ਕਰਨ ਮਗਰੋਂ ਆਨਲਾਈਨ ਸੇਲ ਸ਼ੁਰੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ