ਸੰਡੇ ਬਾਜ਼ਾਰ ’ਚ ਬਦਇੰਤਜ਼ਾਮੀ : ਸੜਕ ’ਤੇ ਲੱਗੀਆਂ ਫੜ੍ਹੀਆਂ ਕਾਰਨ ਸਿੰਗਲ ਲਾਈਨ ਵਿਚ ਚੱਲਦਾ ਰਿਹਾ ਟ੍ਰੈਫਿਕ

Monday, Jan 12, 2026 - 11:12 AM (IST)

ਸੰਡੇ ਬਾਜ਼ਾਰ ’ਚ ਬਦਇੰਤਜ਼ਾਮੀ : ਸੜਕ ’ਤੇ ਲੱਗੀਆਂ ਫੜ੍ਹੀਆਂ ਕਾਰਨ ਸਿੰਗਲ ਲਾਈਨ ਵਿਚ ਚੱਲਦਾ ਰਿਹਾ ਟ੍ਰੈਫਿਕ

ਜਲੰਧਰ (ਵਰੁਣ)-ਭਗਵਾਨ ਵਾਲਮੀਕਿ ਚੌਕ ਦੇ ਆਲੇ-ਦੁਆਲੇ ਲੱਗਣ ਵਾਲੇ ਸੰਡੇ ਬਾਜ਼ਾਰ ਵਿਚ ਬਦਇੰਤਜ਼ਾਮੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਸੜਕਾਂ ’ਤੇ ਹੀ ਫੜ੍ਹੀਆਂ ਅਤੇ ਰੇਹੜੀਆਂ ਲੱਗੀਆਂ ਹੋਈਆਂ ਸਨ। ਸੜਕ ’ਤੇ ਜਗ੍ਹਾ ਘੱਟ ਹੋਣ ਕਾਰਨ ਟ੍ਰੈਫਿਕ ਸਿੰਗਲ ਲਾਈਨ ਵਿਚ ਚੱਲਦਾ ਰਿਹਾ, ਜਿਸ ਕਾਰਨ ਲੰਮਾ ਜਾਮ ਲੱਗ ਗਿਆ। ਜਾਮ ਲਾਉਣ ਵਿਚ ਆਟੋ ਅਤੇ ਈ-ਰਿਕਸ਼ਾ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ। ਜਾਮ ਦੇ ਵਿਚਕਾਰ ਹੀ ਕਈ ਆਟੋ ਅਤੇ ਈ-ਰਿਕਸ਼ਾ ਰੌਂਗ ਸਾਈਡ (ਗਲਤ ਪਾਸੇ) ਚੱਲਦੇ ਰਹੇ। ਹਾਲਾਤ ਇਹ ਬਣ ਗਏ ਕਿ ਵਾਹਨਾਂ ਦੀਆਂ ਲਾਈਨਾਂ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਸ਼੍ਰੀ ਰਾਮ ਚੌਕ ਤੱਕ ਲੱਗ ਗਈਆਂ।

PunjabKesari

ਇਹ ਵੀ ਪੜ੍ਹੋ:  ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ

ਅਕਸਰ ਟ੍ਰੈਫਿਕ ਪੁਲਸ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸੰਡੇ ਬਾਜ਼ਾਰ ’ਤੇ ਐਕਸ਼ਨ ਲੈਂਦੀ ਰਹੀ ਹੈ ਪਰ ਹੁਣ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਨੂੰ ਲੈ ਕੇ ਪੁਲਸ ਵੀ ਨਾਕਾਮ ਦਿਖਾਈ ਦੇ ਰਹੀ ਹੈ। ਸੰਡੇ ਬਾਜ਼ਾਰ ਵੱਲ ਜਾਣ ਵਾਲੇ ਆਟੋ ਅਤੇ ਈ-ਰਿਕਸ਼ਾ ਵਾਲਿਆਂ ਨੂੰ ਹੁਣ ਐਂਟਰੀ ਕਰਵਾਈ ਜਾਂਦੀ ਹੈ, ਜਿਸ ਕਾਰਨ ਐਤਵਾਰ ਨੂੰ ਟ੍ਰੈਫਿਕ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਸੜਕ ਤੇ ਲੱਗੀਆਂ ਫੜ੍ਹੀਆਂ ਅਤੇ ਰੇਹੜੀਆਂ ਤੋਂ ਸਾਮਾਨ ਲੈਣ ਵਾਲੇ ਲੋਕਾਂ ਨੇ ਸੜਕ ’ਤੇ ਹੀ ਦੋਪਹੀਆ ਵਾਹਨ ਖੜ੍ਹੇ ਕੀਤੇ ਹੋਏ ਸਨ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ।

PunjabKesari

ਭਗਵਾਨ ਵਾਲਮੀਕਿ ਚੌਕ ਤੋਂ ਸ਼੍ਰੀ ਰਾਮ ਚੌਕ ਤੱਕ ਪਹੁੰਚਣ ਲਈ 25 ਤੋਂ 30 ਮਿੰਟ ਲੱਗੇ। ਹੈਰਾਨੀ ਦੀ ਗੱਲ ਹੈ ਕਿ ਇਸੇ ਰੋਡ ਤੋਂ ਹੀ ਸਿਵਲ ਹਸਪਤਾਲ ਲਈ ਐਂਬੂਲੈਂਸਾਂ ਨਿਕਲਦੀਆਂ ਹਨ, ਜਦਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਵਧੇਰੇ ਇਸੇ ਰੋਡ ਦੀ ਵਰਤੋਂ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਇਸ ਰੋਡ ’ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਕੋਈ ਪੁਖਤਾ ਇੰਤਜ਼ਾਮ ਨਹੀਂ ਹਨ।

ਇਹ ਵੀ ਪੜ੍ਹੋ: ਬਠਿੰਡਾ 'ਚ CM ਮਾਨ ਵੱਲੋਂ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ, BJP,ਵੜਿੰਗ ਤੇ SGPC 'ਤੇ ਸਾਧੇ ਨਿਸ਼ਾਨੇ


author

shivani attri

Content Editor

Related News