ਸੁਲਤਾਨਪੁਰ ਲੋਧੀ ਦੀਆਂ ਬੀਬੀਆਂ ਵੀ ਕਿਸਾਨ ਅੰਦੋਲਨ ਵਿਚ ਕੁੱਦੀਆਂ

Monday, Jan 18, 2021 - 02:31 PM (IST)

ਸੁਲਤਾਨਪੁਰ ਲੋਧੀ ਦੀਆਂ ਬੀਬੀਆਂ ਵੀ ਕਿਸਾਨ ਅੰਦੋਲਨ ਵਿਚ ਕੁੱਦੀਆਂ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ )- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਬੀਬੀਆਂ ਦੇ ਜਥੇ ਨੇ ਅੱਜ ਔਰਤ ਦਿਵਸ ਦੇ ਮੌਕੇ ਉਤੇ ਸੁਲਤਾਨਪੁਰ ਲੋਧੀ ਦੇ ਗਰਾਰੀ ਚੌਂਕ ਵਿਖੇ ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ ਟਿੱਬਾ ਦੀ ਅਗਵਾਈ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। 

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ’ਤੇ UAPA ਲਾ ਕੇ ਭਾਜਪਾ ਫੈਲਾਅ ਰਹੀ ਹੈ ਰਾਜਨੀਤਿਕ ਅੱਤਵਾਦ : ਖਹਿਰਾ

PunjabKesari

ਇਸ ਸਮੇਂ ਬੀਬੀਆ ਦੇ ਜਥੇ ਨੇ ਸੰਕਲਪ ਲਿਆ ਕਿ ਜਦੋਂ ਤੱਕ ਕੇੰਦਰ ਸਰਕਾਰ ਖੇਤੀ ਵਿਰੋਧੀ ਆਰਡੀਨੈਂਸ ਰੱਦ ਕਰਦੀ, ਤਦ ਤੱਕ ਚਲ ਰਹੇ ਸੰਘਰਸ਼ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਬੀਬੀਆਂ ਹਰ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦੀਆ ਰਹਿਣਗੀਆਂ। 

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

ਇਸ ਸਮੇਂ ਕੁਲਜੀਤ ਕੌਰ, ਗੁਰਦੇਵ ਕੌਰ, ਹਰਭਜਨ ਕੌਰ, ਮਨਜੀਤ ਕੌਰ, ਨਿਰਮਲ ਕੌਰ ,ਹਰਪ੍ਰੀਤ ਕੌਰ, ਤਰਵਿੰਦਰ ਕੌਰ ,ਮਨਿੰਦਰ ਕੌਰ, ਜਗੀਰ ਕੌਰ, ਜਸਬੀਰ ਕੌਰ ਤਕੀਆ, ਮਨਜੀਤ ਕੌਰ, ਜਸਬੀਰ ਕੌਰ, ਪੂਰਨ ਕੌਰ ,ਕਮਲਜੀਤ ਕੌਰ, ਗੁਰਮੀਤ ਕੌਰ, ਬੰਤ ਕੌਰ, ਸੁਖਪ੍ਰੀਤ ਸਿੰਘ ਪੱਸਣ ਕਦੀਮ, ਪ੍ਰਧਾਨ ਸਰਵਨ ਸਿੰਘ ਬਾਊਪੁਰ, ਤਰਲੋਚਨ ਸਿੰਘ ਅਮਰਕੋਟ ,ਅਮਰਜੀਤ ਸਿੰਘ ਟਿਬਾ, ਲਖਵਿੰਦਰ ਸਿੰਘ ਸ਼ਾਹਜਹਾਨ ਪੁਰ, ਹਾਕਮ ਸਿੰਘ ਸ਼ਾਹਜਹਾਨ ਪੁਰ, ਚਮਕੌਰ ਸਿੰਘ ਬੂਲੇ, ਗੁਰਭੇਜ ਤੋਤੀ, ਹਰਜੀਤ ਸਿੰਘ,ਤੇ ਹੋਰ ਕਿਸਾਨਾਂ ਸ਼ਿਰਕਤ ਕੀਤੀ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News