ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ’ਚ ਵਿਦਿਅਾਰਥੀਅਾਂ ਦੇ ਮਾਪਿਆਂ ਵੱਲੋਂ ਮੁਜ਼ਾਹਰਾ

11/30/2018 1:22:48 AM

ਹੁਸ਼ਿਆਰਪੁਰ,   (ਘੁੰਮਣ)-  ਸਰਕਾਰੀ ਮਿਡਲ ਸਕੂਲ ਥੌਦਾ ਚਿਪਡ਼ਾ ਦੇ ਹਿੰਦੀ ਅਧਿਆਪਕਾ ਦੀ ਬਦਲੀ ਦੇ ਹੁਕਮ ਡੀ. ਪੀ. ਆਈ. ਸੈਕੰਡਰੀ ਸਿੱਖਿਆ ਦੁਆਰਾ ਸਰਕਾਰੀ ਮਿਡਲ ਸਕੂਲ ਡਾਡਾ ਵਿਖੇ ਕਰਨ ਦੇ ਰੋਸ ਵਜੋਂ ਥੌਦਾ ਚਿਪਡ਼ਾ  ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। 
ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਵਿੰਦਰ ਕੌਰ ਨੇ ਕਿਹਾ ਕਿ ਮੈਡਮ ਰੋਮੀ ਰਾਣੀ ਜੋ ਕਿ ਬਤੌਰ ਹਿੰਦੀ ਅਧਿਆਪਕਾ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਪਿਛਲੇ ਚਾਰ ਸਾਲਾਂ ਤੋਂ ਪਡ਼੍ਹਾ ਰਹੇ ਸਨ ਤੇ ਸਕੂਲ ’ਚ ਇਕ ਹੀ ਹਿੰਦੀ ਅਧਿਆਪਕ ਹੋਣ ਦੇ ਬਾਵਜੂਦ ਉਨ੍ਹਾਂ ਦੀ ਜਬਰੀ ਬਦਲੀ ਇਥੋਂ ਕਰ ਦਿੱਤੀ ਗਈ ਜਿਸ ਨਾਲ ਸਾਡੇ ਵਿਦਿਆਰਥੀਆਂ ਤੇ ਪਡ਼੍ਹਾਈ ਦਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਬਰੀ ਬਦਲੀਆਂ ਕਰ ਕੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਦੀ ਸਗੋਂ ਇਹ ਹੋਰ  ਤਿੱਖਾ ਹੋਵੇਗਾ। ਚੇਅਰਮੈਨ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ। ਅਧਿਆਪਕਾਂ ਦੀ ਦੋ/ਤਿਹਾਈ ਤਨਖਾਹ ਦੀ ਜਿਹਡ਼ੀ ਕਟੌਤੀ ਹੈ ਉਹ ਬਹੁਤ ਹੀ ਧੱਕੇ ਵਾਲਾ ਫੈਸਲਾ ਹੈ ।
ਇਸ ਸਮੇਂ ਬੱਚਿਆਂ ਦੇ ਮਾਪਿਆਂ ਦੁਆਰਾ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਹਿੰਦੀ ਅਧਿਆਪਕਾਂ ਦੀ ਬਦਲੀ ਤੁਰੰਤ ਰੱਦ ਨਾ ਕੀਤੀ ਤਾਂ ਸਕੂਲ ਨੂੰ ਪੱਕੇ ਤੌਰ ’ਤੇ ਤਾਲਾ ਲਗਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਜ਼ਿਲਾ ਸਿੱਖਿਆ ਅਫ਼ਸਰ ਦੀ ਹੋਵੇਗੀ।
 ਇਸ  ਦੌਰਾਨ ਐੱਸ. ਐੱਮ. ਸੀ. ਕਮੇਟੀ ਸਕੂਲ ਚੇਅਰਮੈਨ ਸੁਖਵਿੰਦਰ ਕੌਰ, ਸਰਪੰਚ ਬਲਵਿੰਦਰ ਸਿੰਘ, ਜਸਵਿੰਦਰ ਕੌਰ, ਆਸ਼ਾ ਰਾਣੀ, ਸਰਬਜੀਤ ਕੌਰ, ਨਰਿੰਦਰ ਕੌਰ, ਹਰਜਿੰਦਰ ਸਿੰਘ, ਕਰਮਜੀਤ ਸਿੰਘ, ਬਿੱਟੂ, ਸ਼ੀਲਾ ਦੇਵੀ, ਸਰੋਜ ਰਾਣੀ, ਹਰਦੀਪ ਕੌਰ ਆਦਿ ਹਾਜ਼ਰ ਸਨ।


Related News