ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਧਾਰਮਿਕ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਦਾ ਕੀਤਾ ਗਿਆ ਸਨਮਾਨ

Sunday, Sep 29, 2024 - 02:18 PM (IST)

ਜਲੰਧਰ (ਵੈੱਬ ਡੈਸਕ, ਸੋਨੂੰ, ਪਾਂਡੇ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਪੰਜਾਬ ਭਰ ਵਿਚ ਸ਼੍ਰੀ ਰਾਮਲੀਲਾ, ਸ਼੍ਰੀ ਰਾਮ ਦਰਬਾਰ, ਦੁਸਹਿਰਾ, ਸ਼੍ਰੀ ਰਾਮ ਕਥਾ, ਸ਼੍ਰੀਮਦ ਭਾਗਵਤ ਕਥਾ, ਜਗਰਾਤਾ, ਚੌਂਕੀ, ਕੀਰਤਨ ਦਰਬਾਰ ਅਤੇ ਮਹੀਨਾਵਾਰ ਰਾਸ਼ਨ ਵੰਡ ਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਜਲੰਧਰ-ਫਗਵਾੜਾ ਜੀ. ਟੀ. ਰੋਡ ’ਤੇ ਸਥਿਤ ਹੋਟਲ ਕਲੱਬ ਕਬਾਨਾ ਵਿਚ ਕੀਤਾ ਜਾ ਰਿਹਾ ਹੈ।  ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਅਤੇ ਸਮਾਰੋਹ ਦੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਦੱਿਸਆ ਕਿ ਸਮਾਰੋਹ ਵਿਚ ਸ਼ਾਮਲ ਹੋਣ ਵਾਲੀ ਹਰੇਕ ਸੰਸਥਾ ਨੂੰ 1-1 ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ 3 ਪ੍ਰਤੀਨਿਧੀਆਂ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਸਮੱਗਰੀ ਵਾਲਾ ਇਕ-ਇਕ ਬੈਗ ਅਤੇ ਸਨਮਾਨ ਪੱਤਰ ਿਦੱਤਾ ਗਿਆ ਹੈ।

PunjabKesari

ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਸਾਰੇ ਰਾਮ ਭਗਤਾਂ ਦੀ ਸਿਹਤ ਜਾਂਚ ਲਈ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਮੈਡੀਕਲ ਕੈਂਪ ਲਾਇਆ ਗਿਆ, ਜਿਸ ਵਿਚ ਦਿਲ ਦੀਆਂ ਬੀਮਾਰੀਆਂ ਅਤੇ ਹੱਡੀਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਰਾਮ ਭਗਤਾਂ ਦਾ ਬਲੱਡ ਗਰੁੱਪ, ਬਲੱਡ ਸ਼ੂਗਰ, ਈ. ਸੀ. ਜੀ. ਅਤੇ ਹੱਡੀਆਂ ਵਿਚ ਕੈਲਸ਼ੀਅਮ ਦੀ ਜਾਂਚ (ਬੋਨ ਡੈਂਸਿਟੀ ਟੈਸਟ) ਕੰਪਿਊਟਰ ਮਸ਼ੀਨ ਰਾਹੀਂ ਕੀਤਾ ਗਿਆ।

ਇਹ ਵੀ ਪੜ੍ਹੋ- Positive News: ਬਣਵਾਉਣਾ ਹੈ ਪਾਸਪੋਰਟ ਤਾਂ ਐਤਵਾਰ ਨੂੰ ਕਰੋ ਇਹ ਕੰਮ, ਧੱਕੇ ਨਹੀਂ ਸਗੋਂ ਮਿੰਟਾਂ 'ਚ ਹੋਵੇਗਾ ਮਸਲਾ ਹੱਲ

PunjabKesari

ਇਸ ਦੇ ਇਲਾਵਾ ਰਾਮ ਭਗਤਾਂ ਦੀਆਂ ਅੱਖਾਂ ਦੀ ਜਾਂਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੰਪਿਊਟਰ ਨਾਲ ਕੀਤੀ ਜਾਵੇਗੀ। ਇਸੇ ਤਰ੍ਹਾਂ ਵਰਲਡ ਕੈਂਸਰ ਸੋਸਾਇਟੀ ਵੱਲੋਂ ਕੈਂਸਰ ਤੋਂ ਬਚਣ ਲਈ ਉਪਾਅ ਦੱਸਣ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ ਅਤੇ ਔਰਤਾਂ ਵਿਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਕੀਤੀ ਗਈ। ਸਮਾਰੋਹ ਵਿਚ ਮੂੰਹ ਦੇ ਕੈਂਸਰ ਦੀ ਜਾਂਚ ਲਈ ਦੰਦ ਰੋਗ ਮਾਹਿਰਾਂ ਦੀ ਟੀਮ ਆਪਣੀਆਂ ਸੇਵਾਵਾਂ ਦੇਵੇਗੀ।

PunjabKesari

ਸਮਾਰੋਹ ਵਿਚ ਸ਼ਾਮਲ ਹੋਣ ਵਾਲੀਆਂ ਔਰਤਾਂ ਦੀ ਜਾਂਚ ਲੇਡੀਜ਼ ਡਾਕਟਰਾਂ ਵੱਲੋਂ ਕੀਤੀ ਗਈ। ਉਥੇ ਹੀ, ਮੌਕੇ ’ਤੇ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਸਮਾਰੋਹ ਵਿਚ ਪੰਜਾਬ ਦੇ ਪ੍ਰਸਿੱਧ ਭਜਨ ਗਾਇਕ ਅਮਰ ਖਾਨ ਕਪੂਰਥਲਾ ਵੱਲੋਂ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਸਾਰੇ ਰਾਮ ਭਗਤਾਂ ਲਈ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ। ਉਥੇ ਹੀ ਸਮਾਰੋਹ ਸਬੰਧੀ ਵਿਸ਼ੇਸ਼ ਜਾਣਕਾਰੀ ਲਈ ਸੰਸਥਾਵਾਂ ਹੇਮੰਤ ਸ਼ਰਮਾ ਦੇ ਫੋਨ ਨੰਬਰ 98159-61041 ਜਾਂ ਸੁਮੇਸ਼ ਆਨੰਦ ਦੇ ਫੋਨ ਨੰਬਰ 98724-04346 ਅਤੇ ਰਵੀਸ਼ ਸੁਗੰਧ ਨਾਲ ਸੰਪਰਕ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ

ਇਸ ਮੌਕੇ ਪ੍ਰਿੰਸ ਅਸ਼ੋਕ ਗਰੋਵਰ, ਕਲੱਬ ਕਬਾਨਾ ਦੇ ਜੁਆਇੰਟ ਐੱਮ. ਡੀ. ਹੇਮੰਤ ਸੂਰੀ, ਸੀ. ਈ. ਓ. ਗੁਰਪ੍ਰੀਤ ਸਿੰਘ, ਅਮਿਤ ਤਲਵਾੜ, ਸੁਨੀਤਾ ਭਾਰਦਵਾਜ, ਪੁਸ਼ਪਾ ਦੂਬੇ, ਮੱਟੂ ਸ਼ਰਮਾ, ਕੁੰਦਨ, ਅਜਮੇਰ ਸਿੰਘ ਬਾਦਲ, ਪ੍ਰਵੀਨ ਕੋਹਲੀ, ਅਮਰਨਾਥ ਯਾਦਵ ਸਮੇਤ ਕੈਪੀਟੋਲ ਹਸਪਤਾਲ ਦੇ ਅਧਿਕਾਰੀ ਜਤਿੰਦਰ ਕੁਮਾਰ, ਜਨਰਲ ਮੈਨੇਜਰ ਰਵੀ ਸੱਭਰਵਾਲ, ਮਾਰਕੀਟਿੰਗ ਮੈਨੇਜਰ ਰਜਤ ਸੋਮਬਲ ਆਦਿ ਹਾਜ਼ਰ ਹੋਏ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ, ਕਲਯੁਗੀ ਪਿਓ ਨੇ ਗਲ਼ਾ ਘੁੱਟ ਕੇ ਮਾਰ ਦਿੱਤੀ 9 ਸਾਲ ਦੀ ਧੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News