ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ 5ਵੀਂ ਮੀਟਿੰਗ ਗੀਤਾ ਮੰਦਿਰ ਅਰਬਨ ਅਸਟੇਟ ਫੇਜ਼-2 ’ਚ ਸਮਾਪਤ

03/15/2023 1:01:33 PM

ਜਲੰਧਰ (ਪਾਂਡੇ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 30 ਮਾਰਚ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਵਿਚ ਸ਼ਾਮਲ ਹੋਣ ਦਾ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕਮੇਟੀ ਦੀ 5ਵੀਂ ਮੀਟਿੰਗ ਸ਼੍ਰੀ ਗੀਤਾ ਮੰਦਿਰ ਅਰਬਨ ਅਸਟੇਟ ਫੇਜ਼-2 ਵਿਚ ਸਮਾਪਤ ਹੋਈ।

ਸ਼੍ਰੀ ਹਨੂਮਾਨ ਚਾਲੀਸਾ ਨਾਲ ਮੀਟਿੰਗ ਦਾ ਹੋਇਆ ਸ਼ੁੱਭਆਰੰਭ
ਮੀਟਿੰਗ ਦਾ ਸ਼ੁੱਭਆਰੰਭ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤਾ। ਇਸ ਮੌਕੇ ਕਬੀਰ ਦਾਸ ਦਾ ਭਜਨ ‘ਗੰਗਾ ਰਾਮਾ ਪਿੰਜਰਾ ਪੁਰਾਣਾ ਤੇਰਾ ਹੋ ਗਿਆ’ ਦੇ ਜ਼ਰੀਏ ਉਨ੍ਹਾਂ ਕਿਹਾ ਕਿ ਸਮਾਂ ਬਹੁਤ ਘੱਟ ਹੈ। ਭਵਸਾਗਰ ਤੋਂ ਪਾਰ ਲੰਘਣ ਲਈ ਵਿਅਕਤੀ ਲਈ ਭਜਨ ਕਰਨਾ ਵੀ ਜ਼ਰੂਰੀ ਹੈ। ਇਕ ਦਿਨ ਅਜਿਹਾ ਆਉਂਦਾ ਹੈ,  ਜਿਸ ਵਿਅਕਤੀ ਨਾਲ ਪਰਿਵਾਰ ਅਤੇ ਸਕੇ-ਸੰਬੰਧੀ ਸਾਰੇ ਪਿਆਰ ਕਰਦੇ ਹਨ, ਉਸ ਦੇ ਸਾਹ ਮੁੱਕ ਜਾਣ ਤੋਂ ਬਾਅਦ ਘਰ ਵਾਲੇ ਵੀ ਉਸ ਨੂੰ ਘਰ ਨਹੀਂ ਰੱਖਦੇ।
ਇਸ ਦੌਰਾਨ ਸ਼੍ਰੀ ਸ਼ਰਮਾ ਵੱਲੋਂ ਕੀਤੇ ਗਏ ਰਾਮ ਨਾਮ ਸੰਕੀਰਤਨ ਨਾਲ ਪੂਰਾ ਪੰਡਾਲ ਭਗਤੀਮਈ ਵਾਤਾਵਰਣ ’ਚ ਤਬਦੀਲ ਹੋ ਗਿਆ। ਇਸ ਮੌਕੇ ਬ੍ਰਜਮੋਹਨ ਸ਼ਰਮਾ ਨੇ ਵੀ ਭਜਨ ਸੁਣਾਏ। ਉਥੇ ਹੀ 4 ਸਾਲਾ ਬੱਚੇ ਰਿਹਾਨ ਨੇ ਸੰਸਕ੍ਰਿਤ ਦਾ ਸਲੋਕ ਗਾਇਤਰੀ ਮੰਤਰ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ: ਟਾਂਡਾ ਵਿਖੇ ਆਸਟ੍ਰੇਲੀਆ ਤੋਂ ਪਰਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ, ਘਰ 'ਚ ਵਿਛੇ ਸੱਥਰ

ਮੰਦਿਰ ਕਮੇਟੀ ਨੇ ਸ਼੍ਰੀ ਰਾਮ ਭਗਤਾਂ ਦਾ ਕੀਤਾ ਧੰਨਵਾਦ
ਸ਼੍ਰੀ ਗੀਤਾ ਮੰਦਿਰ ਅਰਬਨ ਅਸਟੇਟ ਫੇਜ਼-2 ਦੀ ਪ੍ਰਬੰਧਕ ਕਮੇਟੀ ਵੱਲੋਂ ਮੰਦਿਰ ਦੇ ਪੰਡਿਤ ਵਿਨੇ ਸ਼ਾਸਤਰੀ ਨੇ ਮੀਟਿੰਗ ਵਿਚ ਆਏ ਪ੍ਰਭੂ ਸ਼੍ਰੀ ਰਾਮ ਭਗਤਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ 30 ਮਾਰਚ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਵਿਚ ਮੰਦਿਰ ਕਮੇਟੀ ਝਾਕੀਆਂ ਨਾਲ ਸ਼ਾਮਲ ਹੋਵੇਗੀ ਅਤੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਜਿਹਡ਼ਾ ਵੀ ਸੇਵਾ ਦਾ ਕੰਮ ਸੌਂਪੇਗੀ, ਉਸ ਨੂੰ ਬਾਖੂਬੀ ਨਿਭਾਇਆ ਜਾਵੇਗਾ।

PunjabKesari

ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਕਿਸ਼ਨ ਗੋਪਾਲ ਨੂੰ ਮਿਲਿਆ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਮੀਟਿੰਗ ਵਿਚ ਆਏ ਰਾਮ ਭਗਤਾਂ ਦਾ ਸਵਾਗਤ ਕਰਦਿਆਂ ਮੋਹਤਬਰਾਂ ਤੋਂ ਪੰਕਚੁਐਲਿਟੀ ਅਤੇ ਲੱਕੀ ਡਰਾਅ ਕਢਵਾਏ, ਜਿਸ ਤਹਿਤ ਬੀ. ਓ. ਸੀ. ਟਰੈਵਲ ਦੇ ਜਗਮੋਹਨ ਸਬਲੋਕ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਬੰਪਰ ਡਰਾਅ ਜੇਤੂ ਕਿਸ਼ਨ ਗੋਪਾਲ ਨੂੰ ਮਿਲਿਆ। ਇਸੇ ਤਰ੍ਹਾਂ 4 ਸੂਟ ਦੀਵਾਨ ਅਮਿਤ ਅਰੋੜਾ, 4 ਗਿਫਟ ਰਮਨ ਦੱਤ, 5 ਸ਼ਾਲਾਂ ਪੰਕਜ ਅਤੇ ਡਿੰਪਲ ਸੂਰੀ, 4 ਗਿਫਟ ਸੰਜੀਵ ਦੇਵ ਸ਼ਰਮਾ, ਇਕ ਅਟੈਚੀ ਰਮੇਸ਼ ਸਹਿਗਲ, ਇਕ ਜੈਕੇਟ ਪ੍ਰਿੰਸ ਅਸ਼ੋਕ ਗਰੋਵਰ, ਇਕ ਡਿਨਰ ਸੈੱਟ ਨਿਸ਼ੂ ਨਈਅਰ, ਇਕ ਜੂਸਰ ਸੁਮੇਸ਼ ਆਨੰਦ, ਇਕ ਗਿਫਟ ਪ੍ਰੀਤੀ, 20 ਅਰਾਧਨਾ ਕੇ. ਬੀ. ਸ਼੍ਰੀਧਰ, 15 ਕੈਲੰਡਰ ਸੁਨੀਲ ਕਪੂਰ, 5 ਗੀਤਾ ਰਵੀਸ਼ੰਕਰ ਸ਼ਰਮਾ ਵੱਲੋਂ ਸਪਾਂਸਰਡ ਲੱਕੀ ਡਰਾਅ ਜੇਤੂਆਂ ਨੂੰ ਦਿੱਤੇ ਗਏ।

ਬੁਰੇ ਦਿਨਾਂ ’ਚ ਚੋਪੜਾ ਪਰਿਵਾਰ ਨੇ ਸ਼ਹਾਦਤਾਂ ਦੇ ਕੇ ਪੰਜਾਬ ਨੂੰ ਬਚਾਈ ਰੱਖਿਆ: ਸੁਸ਼ੀਲ ਰਿੰਕੂ
ਮੀਟਿੰਗ ਵਿਚ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਧਾਨ ਮਨੋਜ ਲਵਲੀ ਸਮੇਤ ਮੰਦਿਰ ਕਮੇਟੀ ਵੱਲੋਂ ਮੀਟਿੰਗ ਵਿਚ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਹਰ ਮੀਟਿੰਗ ਵਿਚ ਮੈਡੀਕਲ ਕੈਂਪ ਲਾ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੁਰੇ ਦਿਨਾਂ ਵਿਚ ਸ਼੍ਰੀ ਵਿਜੇ ਚੋਪੜਾ ਦੇ ਪਰਿਵਾਰ ਨੇ ਸ਼ਹਾਦਤਾਂ ਦੇ ਕੇ ਪੰਜਾਬ ਨੂੰ ਬਚਾਈ ਰੱਖਿਆ, ਨਾਲ ਹੀ ਨਾਲ ਪੰਜਾਬ ਤੋਂ ਹੋਣ ਵਾਲੇ ਵੱਡੇ ਪਲਾਇਨ ਨੂੰ ਰੋਕਣ ਦਾ ਵੀ ਕੰਮ ਕੀਤਾ, ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਪੂਰੇ ਪੰਜਾਬ ਵਿਚ ਸਿਰਫ਼ ਇਕ ਹੀ ਅਜਿਹਾ ਮੰਚ ਹੈ, ਜਿੱਥੇ ਹਰ ਧਰਮ, ਹਰ ਸੰਪਰਦਾ, ਹਰ ਭਾਈਚਾਰੇ ਅਤੇ ਵੱਖ-ਵੱਖ ਪਾਰਟੀਆਂ ਦੇ ਲੋਕ ਆਪਣੇ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਚੋਪੜਾ ਜੀ ਦੀ ਹੀ ਦੇਣ ਹੈ ਕਿ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਪੂਰੀ ਦੁਨੀਆ ਦੀ ਮਸ਼ਹੂਰ ਧਾਰਮਿਕ ਸ਼ੋਭਾ ਯਾਤਰਾ ਬਣ ਚੁੱਕੀ ਹੈ। ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਇਸ ਸਾਲ ਵੀ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣਗੇ।

ਸਾਰੇ ਧਰਮ ਸਭ ਨੂੰ ਆਪਸ ’ਚ ਜੋੜਨ ਦਾ ਸੰਦੇਸ਼ ਦਿੰਦੇ ਹਨ : ਲਾਰੈਂਸ ਚੌਧਰੀ
ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਪ੍ਰਧਾਨ ਲਾਰੈਂਸ ਚੌਧਰੀ ਨੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਮਾਜ ਵਿਚ ਸਾਰੇ ਵਰਗਾਂ ਨੂੰ ਇਕ ਮੰਚ ’ਤੇ ਇਕੱਠੇ ਕਰਨ ਦਾ ਸਭ ਤੋਂ ਵੱਡਾ ਯੋਗਦਾਨ ਸ਼੍ਰੀ ਵਿਜੇ ਚੋਪੜਾ ਦਾ ਹੈ। ਇਸਦੀ ਮਿਸਾਲ ਦੁਨੀਆ ਵਿਚ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਸ ਮੰਚ ਤੋਂ ਸਾਨੂੰ ਸਭ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਸੰਦੇਸ਼ ਦੇਣ ਦਾ ਮੌਕਾ ਮਿਲਦਾ ਹੈ। ਇਹੀ ਭਾਰਤ ਦੀ ਏਕਤਾ ਦੀ ਖੂਬਸੂਰਤੀ ਹੈ ਅਤੇ ਤਰੱਕੀ ਹੈ। ਸਾਰੇ ਧਰਮ ਗ੍ਰੰਥ ਸਭ ਨੂੰ ਆਪਸ ਵਿਚ ਜੋੜਨ ਦਾ ਸੰਦੇਸ਼ ਦਿੰਦੇ ਹਨ। ਵੇਦਾਂ ਦਾ ਉਪਦੇਸ਼ ਹੈ ਕਿ ਪੂਰਾ ਸੰਸਾਰ ਇਕ ਪਰਿਵਾਰ ਵਾਂਗ ਹੈ। ਪਿਆਰ ਸਭ ਨਾਲ ਤੇ ਨਫਰਤ ਕਿਸੇ ਨਾਲ ਵੀ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਚੋਪੜਾ ਪਰਿਵਾਰ ਨੇ ਕੁਰਬਾਨੀਆਂ ਦੇ ਕੇ ਜਿਹੜੀ ਭੂਮਿਕਾ ਅਦਾ ਕੀਤੀ ਹੈ, ਉਸਦੀ ਮਿਸਾਲ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਵਿਚ ਹਰ ਸਾਲ ਵਾਂਗ ਇਸ ਸਾਲ ਵੀ ਮਸੀਹੀ ਭਾਈਚਾਰਾ ਵਧ-ਚੜ੍ਹ ਕੇ ਹਿੱਸਾ ਲਵੇਗਾ।

ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼

ਦੁਨੀਆ ਵਿਚ ਆਪਸੀ ਪ੍ਰੇਮ ਅਤੇ ਸ਼ਾਂਤੀ ਦੀ ਲੋੜ ਹੈ : ਮੁਹੰਮਦ ਨਸੀਰ ਆਚਾਰੀਆ
ਮੀਟਿੰਗ ਵਿਚ ਜਮਾਤ-ਏ-ਅਹਿਮਦੀਆ ਕਾਦੀਆਂ ਤੋਂ ਆਏ ਮੁਹੰਮਦ ਨਸੀਰ ਆਚਾਰੀਆ ਨੇ ਕਿਹਾ ਕਿ ਦੁਨੀਆ ਦੇ ਹਾਲਾਤ ਕਿਸੇ ਕੋਲੋਂ ਲੁਕੇ ਹੋਏ ਨਹੀਂ ਹੈ। ਹਰ ਜਗ੍ਹਾ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਵਿਚ ਅਸ਼ਾਂਤੀ ਦੀ ਅੱਗ ਅੰਦਰ ਹੀ ਅੰਦਰ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਘੇਰ ਰਹੀ ਹੈ। ਆਉਣ ਵਾਲਾ ਯੁੱਗ ਸਾਨੂੰ ਮੁਆਫ ਨਹੀਂ ਕਰੇਗਾ ਅਤੇ ਸਾਨੂੰ ਸਭ ਨੂੰ ਗਾਲ੍ਹਾਂ ਕੱਢੇਗਾ ਅਤੇ ਕਹੇਗਾ ਕਿ ਤੁਸੀਂ ਚਾਹੁੰਦੇ ਤਾਂ ਇਸਨੂੰ ਰੋਕ ਵੀ ਸਕਦੇ ਸੀ ਪਰ ਤੁਸੀਂ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਵਿਚ ਆਪਸੀ ਪ੍ਰੇਮ ਅਤੇ ਸ਼ਾਂਤੀ ਦੀ ਬਹੁਤ ਲੋੜ ਹੈ। ਅੱਜ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਸਭਾਵਾਂ ਕਰਵਾਉਂਦੀ ਹੈ, ਅਜਿਹੀਆਂ ਹੀ ਸਭਾਵਾਂ ਕਰਵਾ ਕੇ ਦੇਸ਼-ਦੁਨੀਆ ਵਿਚ ਆਪਸੀ ਭਾਈਚਾਰਾ, ਪ੍ਰੇਮ ਅਤੇ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ।

ਦਿਵਯ ਸ਼ਕਤੀ ਐਂਡ ਪਾਰਟੀ ਨੇ ਪੇਸ਼ ਕੀਤੇ ਭਜਨ
ਮੀਟਿੰਗ ਵਿਚ ਦਿਵਯ ਸ਼ਕਤੀ ਐਂਡ ਪਾਰਟੀ ਨੇ ਵੱਖ-ਵੱਖ ਭਜਨ ਗਾ ਕੇ ਪੰਡਾਲ ਦਾ ਵਾਤਾਵਰਣ ਭਗਤੀਮਈ ਕਰ ਦਿੱਤਾ। ਇਸ ਮੌਕੇ ‘ਰਾਮ ਜੀ ਕੀ ਨਿਕਲੀ ਸਵਾਰੀ, ਰਾਮ ਜੀ ਕੀ ਲੀਲਾ ਹੈ ਨਿਆਰੀ’, ‘ਹਮੇਂ ਲੇ ਚਲ ਗੰਗਾ ਪਾਰ’, ‘ਲਹਿਰ-ਲਹਿਰ ਲਹਿਰਾਏ ਰੇ ਝੰਡਾ ਬਜਰੰਗ ਬਲੀ ਕਾ’, ‘ਦੁਨੀਆ ਨਾ ਚਲੇ ਸ਼੍ਰੀ ਰਾਮ ਕੇ ਬਿਨਾਂ’ ਆਦਿ ਭਜਨ ਪੇਸ਼ ਕਰ ਕੇ ਸਭ ਨੂੰ ਆਨੰਦਿਤ ਕਰ ਦਿੱਤਾ।

ਕਮੇਟੀ ਮੈਂਬਰਾਂ ਨੇ ਨਿਭਾਈ ਜ਼ਿੰਮੇਵਾਰੀ
ਮੀਟਿੰਗ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਮੈਂਬਰਸ਼ਿਪ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਵਾਸੂ ਛਿੱਬਰ, ਅਭੈ ਸੱਭਰਵਾਲ, ਹੇਮੰਤ ਜੋਸ਼ੀ, ਵਿਜੇ ਸੇਠੀ, ਗੁਲਸ਼ਨ ਸੁਨੇਜਾ, ਕਪਿਲ ਅਰੋੜਾ ਅਤੇ ਹੇਮੰਤ ਸ਼ਰਮਾ ਨੇ ਨਿਭਾਈ। ਇਸੇ ਤਰ੍ਹਾਂ ਕੂਪਨ ਵੰਡਣ ਦੀ ਜ਼ਿੰਮੇਵਾਰੀ ਮੱਟੂ ਸ਼ਰਮਾ ਅਤੇ ਪ੍ਰਦੀਪ ਛਾਬਡ਼ਾ ਨੇ, ਸ਼੍ਰੀ ਰਾਮ ਭਗਤਾਂ ਨੂੰ ਪੰਡਾਲ ਵਿਚ ਬਿਠਾਉਣ ਦੀ ਜ਼ਿੰਮੇਵਾਰੀ ਯਸ਼ਪਾਲ ਸਫਰੀ ਅਤੇ ਕਮੇਟੀ ਦੀ ਮੈਂਬਰਸ਼ਿਪ ਦਾ ਪਛਾਣ-ਪੱਤਰ ਬਣਾਉਣ ਦੀ ਜ਼ਿੰਮੇਵਾਰੀ ਸਹਿਗਲ ਸਿਸਟਮ ਦੇ ਕਪਿਲ ਸਹਿਗਲ ਨੇ ਨਿਭਾਈ।

ਮੀਟਿੰਗ ਵਿਚ ਸ਼ਾਮਲ ਹੋਏ ਸ਼੍ਰੀ ਰਾਮ ਭਗਤ
ਮੀਟਿੰਗ ਵਿਚ ਮੁੱਖ ਰੂਪ ਵਿਚ ਗੌਰਵ ਮਹਾਜਨ, ਰਾਜੀਵ ਸ਼ਰਮਾ, ਮੁਨੀਸ਼ ਅਗਰਵਾਲ, ਅਸ਼ਵਨੀ ਦੀਵਾਨ ਹੈਪੀ, ਰਾਜੀਵ ਵਰਮਾ, ਸਤਨਾਮ ਸਿੰਘ ਬਿੱਟਾ, ਸੁਰਿੰਦਰ ਚੌਧਰੀ, ਅਨੁਰਾਗ ਸੂਦ ਹੁਸ਼ਿਆਰਪੁਰ, ਵਿਜੇ ਸੂਦ, ਨੰਦ ਪਹਿਲਵਾਨ, ਅਮਨ ਮਿੱਤਲ, ਮੁਹੰਮਦ ਅਕਰਮ, ਜੁਮੇਰ ਅਹਿਮਦ, ਨਸੀਮ ਖਾਨ, ਸੁਭਾਸ਼ ਸੋਂਧੀ, ਮੰਦਿਰ ਕਮੇਟੀ ਦੇ ਮੀਤ ਪ੍ਰਧਾਨ ਅਸ਼ੋਕ ਜੱਗੀ, ਖਜ਼ਾਨਚੀ ਗੁਰਦਿਆਲ ਸਿੰਘ, ਓਮ ਪ੍ਰਕਾਸ਼ ਅਤੇ ਸ਼ਿਵ ਕੁਮਾਰ ਸ਼ਰਮਾ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਸ਼ਰਮਾ, ਸੁਨੀਲ ਕੁਮਾਰ, ਸਤੀਸ਼ ਜੋਸ਼ੀ ਅਤੇ ਇਸਤਰੀ ਸਤਿਸੰਗ ਸਭਾ ਦੀ ਸੁਦੇਸ਼ ਸ਼ਰਮਾ, ਸੁਮਨ ਵੈਦ, ਰਮੇਸ਼ ਸ਼ਰਮਾ, ਸੁਮਨ ਕਨੌਜੀਆ, ਪੂਨਮ ਸ਼ਰਮਾ, ਪੁਸ਼ਪਾ, ਕਾਂਤਾ, ਆਸ਼ਾ ਰਾਣੀ, ਨਰੇਸ਼ ਭੱਲਾ, ਗੀਤਾ ਨਈਅਰ, ਸਵਿਤਾ, ਕੁਸੁਮ, ਨੀਰੂ ਕਪੂਰ, ਵੰਦਨਾ ਸੋਨੀ, ਵੰਦਨਾ ਮਹਿਤਾ, ਨਿਰਮਲਾ ਕੱਕੜ ਸਮੇਤ ਭਾਰੀ ਗਿਣਤੀ ਵਿਚ ਪ੍ਰਭੂ ਸ਼੍ਰੀ ਰਾਮ ਭਗਤ ਸ਼ਾਮਲ ਹੋਏ।

ਇਹ ਵੀ ਪੜ੍ਹੋ: ਖ਼ੌਫ਼ਨਾਕ ਅੰਜਾਮ ਤੱਕ ਪੁੱਜੀ 6 ਮਹੀਨੇ ਪਹਿਲਾਂ ਕਰਵਾਈ 'ਲਵ ਮੈਰਿਜ', ਦੁਖੀ ਵਿਆਹੁਤਾ ਨੇ ਗਲ਼ ਲਾਈ ਮੌਤ

ਸ਼੍ਰੀ ਰਾਮ ਭਗਤਾਂ ਦਾ ਹੋਇਆ ਮੈਡੀਕਲ ਚੈੱਕਅਪ
ਮੀਟਿੰਗ ਵਿਚ ਸ਼ਾਮਲ ਸ਼੍ਰੀ ਰਾਮ ਭਗਤਾਂ ਲਈ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਲਾਏ ਗਏ ਮੈਡੀਕਲ ਚੈੱਕਅਪ ਕੈਂਪ ਵਿਚ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡੀ. ਐੱਮ. ਡਾ. ਦੀਵਾਂਸ਼ੂ ਗੁਪਤਾ (ਸਰਵੋਦਿਆ ਹਸਪਤਾਲ) ਨੇ ਆਪਣੀ ਟੀਮ ਨਾਲ ਅਤੇ ਕਪਿਲ ਹਸਪਤਾਲ ਦੇ ਡਾ. ਕਪਿਲ ਗੁਪਤਾ ਦੀ ਟੀਮ ਨੇ ਸ਼੍ਰੀ ਰਾਮ ਭਗਤਾਂ ਦਾ ਚੈੱਕਅਪ ਕੀਤਾ। ਇਸੇ ਤਰ੍ਹਾਂ ਵਾਲੀਆ ਪਾਲੀਕਲੀਨਿਕ ਦੇ ਸਹਿਯੋਗ ਨਾਲ ਆਸ਼ੀਰਵਾਦ ਲੈਬ ਦੇ ਰੋਹਿਤ ਬਮੋਤਰਾ, ਆਕਾਸ਼ ਮਹਿਰਾ, ਰਾਕੇਸ਼ ਸਿਡਾਨਾ ਵੱਲੋਂ ਬਲੱਡ ਗਰੁੱਪ, ਬਲੱਡ ਸ਼ੂਗਰ ਆਦਿ ਅਤੇ ਡਾ. ਅਰੁਣ ਵਰਮਾ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਡਾ. ਵਰਮਾ ਨੇ ਬਿਨਾਂ ਟਾਂਕੇ ਵਾਲਾ ਮੋਤੀਆਬਿੰਦ ਦਾ ਫ੍ਰੀ ਆਪ੍ਰੇਸ਼ਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿਚ ਕਰਵਾਉਣ ਵਾਲੇ ਸ਼੍ਰੀ ਰਾਮ ਭਗਤਾਂ ਨੂੰ ਸੂਚਨਾ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਦਾ ਫ੍ਰੀ ਟੈਸਟ ਕਰਨ ਅਤੇ ਫ੍ਰੀ ਦਵਾਈਆਂ ਦੇਣ ਦਾ ਐਲਾਨ ਕੀਤਾ।

ਸ਼੍ਰੀ ਰਾਮਨੌਮੀ ਉਤਸਵ ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਭਾਰੀ ਉਤਸ਼ਾਹ
ਜਲੰਧਰ (ਸ਼ਾਸਤਰੀ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 30 ਮਾਰਚ ਨੂੰ ਸ਼੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਇਸ ਵਾਰ ਬਹੁਤ ਹੀ ਵਿਸ਼ਾਲ ਅਤੇ ਆਕਰਸ਼ਕ ਹੋਵੇਗੀ।
ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਸ਼ੋਭਾ ਯਾਤਰਾ ਵਿਚ ਸੈਂਕੜੇ ਸੁੰਦਰ ਝਾਕੀਆਂ ਸ਼ਾਮਲ ਕਰਨ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਸੰਪਰਕ ਮੁਹਿੰਮ ਟੀਮ ਤੋਂ ਗੌਰਵ ਮਹਾਜਨ, ਰਾਜੇਸ਼ ਕੁਮਾਰ, ਅਮਰਨਾਥ ਯਾਦਵ, ਸਤੀਸ਼ ਜੋਸ਼ੀ ਅਤੇ ਪ੍ਰਵੀਨ ਕੋਹਲੀ ਨੇ ਵੱਖ-ਵੱਖ ਧਾਰਮਿਕ ਸੰਗਠਨਾਂ ਨਾਲ ਸੰਪਰਕ ਕਰ ਕੇ ਸ਼ੋਭਾ ਯਾਤਰਾ ਵਿਚ ਸੁੰਦਰ ਝਾਕੀਆਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News