ਸ਼੍ਰੀਲੰਕਾ ਸਰਕਾਰ ਮਸੀਹੀ ਸ਼ਰਧਾਲੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ''ਚ ਫੇਲ ਸਾਬਤ ਹੋਈ : ਲਾਰੈਂਸ ਚੌਧਰੀ

04/22/2019 1:36:51 PM

ਟਾਂਡਾ (ਮੋਮੀ, ਪੰਡਿਤ)— ਕ੍ਰਿਸਚੀਅਨ ਵਰਗ ਦੇ ਪਵਿੱਤਰ ਤਿਉਹਾਰ ਈਸਟਰ ਮੌਕੇ ਸ੍ਰੀਲੰਕਾ ਦੇ ਚਰਚਾਂ 'ਚ ਸ਼ਾਮਲ ਲੋਕਾਂ ਨੂੰ ਅੱਤਵਾਦੀ ਆਤਮਘਾਤੀ ਦਸਤਿਆਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੇ ਹਮਲੇ 'ਚ 190 ਵਿਅਕਤੀਆਂ ਦੇ ਹਲਾਕ ਤੇ 500 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਘਟਨਾ ਦੀ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਏਜੰਸੀਆਂ ਨੇ ਸ਼੍ਰੀਲੰਕਾ ਸਰਕਾਰ ਨੂੰ ਅਲਰਟ ਜਾਰੀ ਕੀਤਾ ਸੀ, ਉਸ ਦੇ ਬਾਵਜੂਦ ਸ੍ਰੀਲੰਕਾ ਸਰਕਾਰ ਈਸਟਰ ਮੌਕੇ ਮਸੀਹੀ ਸ਼ਰਧਾਲੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਨ੍ਹਾਂ ਇਸ ਹਮਲੇ 'ਚ ਮਾਰੇ ਗਏ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ, ਉਨ੍ਹਾਂ ਦੇ ਪਰਿਵਾਰਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਜ਼ਖਮੀਆਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ।
ਇਸ ਹਮਲੇ ਦੇ ਪਿੱਛੇ ਕੀ ਮਨਸ਼ਾ ਹੈ ਜਾਂ ਕਿਹੜੀਆਂ ਸ਼ਕਤੀਆਂ ਹਨ ਉਨ੍ਹਾਂ ਸ਼੍ਰੀਲੰਕਾ ਸਰਕਾਰ ਤੋਂ ਇਸ ਘਟਨਾ ਦੀ ਉਚ ਪੱਧਰੀ ਜਾਂਚ ਅਤੇ ਮਸੀਹੀ ਭਾਈਚਾਰੇ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ।


shivani attri

Content Editor

Related News